ਪੜਚੋਲ ਕਰੋ

Jasimuddin Rahmani: ਬੰਗਲਾਦੇਸ਼ ਨੇ ਅਲਕਾਇਦਾ ਦੇ ਅੱਤਵਾਦੀ Jasimuddin Rahmani ਨੂੰ ਕੀਤਾ ਰਿਹਾਅ, ਜਾਣੋ ਭਾਰਤ ਤੋਂ ਇਸ ਨੂੰ ਕੀ ਖ਼ਤਰਾ

Muhammad Jasimuddin Rahmani: ਮੁਹੰਮਦ ਯੂਨਸ ਦੀ ਅਗਵਾਈ ਵਾਲੀ ਸਰਕਾਰ ਨੇ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅੰਸਾਰੁੱਲਾ ਬੰਗਲਾ ਟੀਮ (ਏਬੀਟੀ) ਦੇ ਮੁਖੀ ਜਸੀਮੁਦੀਨ ਰਹਿਮਾਨੀ ਨੂੰ ਰਿਹਾਅ ਕਰ ਦਿੱਤਾ ਹੈ।

Muhammad Jasimuddin Rahmani:  ਬੰਗਲਾਦੇਸ਼ ਵਿੱਚ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਨਵੀਂ ਅੰਤਰਿਮ ਸਰਕਾਰ ਨੇ ਕਈ ਵੱਡੇ ਫ਼ੈਸਲੇ ਲਏ ਜੋ ਭਾਰਤ ਲਈ ਖ਼ਤਰਾ ਸਾਬਤ ਹੋ ਸਕਦੇ ਹਨ। ਮੁਹੰਮਦ ਯੂਨਸ (muhammad yunus) ਦੀ ਅਗਵਾਈ ਵਾਲੀ ਸਰਕਾਰ ਨੇ ਅਲਕਾਇਦਾ ਨਾਲ ਜੁੜੇ ਅੱਤਵਾਦੀ ਸਮੂਹ ਅੰਸਾਰੁੱਲਾ ਬੰਗਲਾ ਟੀਮ (ABT) ਦੇ ਮੁਖੀ ਜਸ਼ੀਮੁਦੀਨ ਰਹਿਮਾਨੀ (Jasimuddin Rahmani) ਨੂੰ ਰਿਹਾਅ ਕਰ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤ ਸਮੇਤ ਆਲੇ-ਦੁਆਲੇ ਦੇ ਦੇਸ਼ਾਂ ਲਈ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ।

2013 ਵਿੱਚ ਰਹਿਮਾਨੀ ਨੂੰ ਇੱਕ ਬਲਾਗਰ ਦੀ ਹੱਤਿਆ ਦੇ ਦੋਸ਼ ਵਿੱਚ ਜੇਲ੍ਹ ਭੇਜਿਆ ਗਿਆ ਸੀ। ਇਹ ਸੰਗਠਨ ਬੰਗਲਾਦੇਸ਼ ਦੇ ਅੰਦਰ ਅਲ-ਕਾਇਦਾ ਦੀਆਂ ਕੱਟੜਪੰਥੀ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰਦਾ ਹੈ। 2013 ਤੋਂ 2015 ਦਰਮਿਆਨ ਇਸ ਸੰਸਥਾ ਵੱਲੋਂ ਹੀ 5 ਬਲਾਗਰਾਂ ਤੇ ਇੱਕ ਪ੍ਰੋਫੈਸਰ ਦੀ ਹੱਤਿਆ ਕਰ ਦਿੱਤੀ ਗਈ ਸੀ। 2015 ਵਿੱਚ ਸ਼ੇਖ ਹਸੀਨਾ ਦੀ ਸਰਕਾਰ ਨੇ ਇਸ ਸੰਗਠਨ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਸੀ ਤੇ ਰਹਿਮਾਨੀ ਨੂੰ ਅਦਾਲਤ ਨੇ ਸਜ਼ਾ ਸੁਣਾਈ ਸੀ। ਹੁਣ ਮੁਹੰਮਦ ਯੂਨਸ ਦੀ ਸਰਕਾਰ ਨੇ ਰਹਿਮਾਨੀ ਨੂੰ ਰਿਹਾਅ ਕਰ ਦਿੱਤਾ ਹੈ।

ਭਾਰਤ ਲਈ ਕਿਉਂ ਚਿੰਤਾ ਦਾ ਵਿਸ਼ਾ

ਅੰਸਾਰੁੱਲਾ ਬੰਗਲਾ ਟੀਮ ਦੇ ਮੁਖੀ ਜਸ਼ੀਮੁਦੀਨ ਰਹਿਮਾਨੀ ਦੀ ਰਿਹਾਈ ਭਾਰਤ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਦੀ ਜਥੇਬੰਦੀ ਦੇ ਲੋਕ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੁਝ ਸਮਾਂ ਪਹਿਲਾਂ ਭਾਰਤ ਵਿੱਚ ਏਬੀਟੀ ਨਾਲ ਜੁੜੇ ਲੋਕ ਵੀ ਫੜੇ ਗਏ ਸਨ। ਭਾਰਤੀ ਸੁਰੱਖਿਆ ਬਲਾਂ ਨੇ ਏਬੀਟੀ ਦੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਮਈ 2024 ਵਿੱਚ ਅਸਾਮ ਪੁਲਿਸ ਨੇ ਗੁਹਾਟੀ ਰੇਲਵੇ ਸਟੇਸ਼ਨ ਤੋਂ ਏਬੀਟੀ ਦੇ 2 ਅੱਤਵਾਦੀਆਂ ਨੂੰ ਫੜਿਆ ਸੀ।

ਏਬੀਟੀ ਨੇ ਭਾਰਤ ਦੇ ਉੱਤਰ-ਪੂਰਬੀ ਖੇਤਰਾਂ ਵਿੱਚ ਕਈ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਯੋਜਨਾ ਵੀ ਬਣਾਈ ਸੀ, ਜਿਸ ਲਈ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਨੇ ਸਹਿਯੋਗ ਕੀਤਾ ਸੀ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਰਹਿਮਾਨੀ ਦੀ ਰਿਹਾਈ ਤੋਂ ਪਹਿਲਾਂ ਏਬੀਟੀ ਦੇ ਮੁਖੀ ਇਕਰਾਮੁਲ ਹੱਕ ਉਰਫ਼ ਅਬੂ ਤਲਹਾ ਸਮੇਤ 500 ਕੈਦੀ ਜੇਲ੍ਹ ਵਿੱਚੋਂ ਫ਼ਰਾਰ ਹੋ ਚੁੱਕੇ ਹਨ। ਦੱਸ ਦਈਏ ਕਿ ਸ਼ੇਖ ਹਸੀਨਾ ਦੀ ਸਰਕਾਰ ਡਿੱਗਣ ਤੋਂ ਬਾਅਦ ਬੰਗਲਾਦੇਸ਼ 'ਚ ਕਾਫੀ ਸਿਆਸੀ ਉਥਲ-ਪੁਥਲ ਮਚ ਗਈ ਸੀ, ਜਿਸ 'ਚ 6 ਅਗਸਤ ਨੂੰ ਭੀੜ ਨੇ ਜੇਲ 'ਤੇ ਹਮਲਾ ਕਰਕੇ ਅੱਤਵਾਦੀਆਂ ਨੂੰ ਭਜਾ ਦਿੱਤਾ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ

ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?

ਵੋਟਾਂ ‘ਚ ਮੇਰੇ ਕਤਲ ਦੀ ਰਚੀ ਗਈ ਸਾਜਿਸ਼, ਪਾਰਟੀ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਵੀ ਸੀ ਸ਼ਾਮਲ, ਅਨਿਲ ਵਿੱਜ ਨੇ ਲਾਏ ਵੱਡੇ ਇਲਜ਼ਾਮ

'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
Advertisement
ABP Premium

ਵੀਡੀਓਜ਼

ਕੇਂਦਰ ਸਰਕਾਰ ਨੇ ਰੱਦ ਕੀਤੀ ਪੰਜਾਬ ਦੀ ਸਪੈਸ਼ਲ ਗਰਾਂਟਪਟਾਖੇ ਲੈ ਕੇ ਜਾ ਰਹੇ ਪੁਲਿਸ ਕਰਮੀਆਂ 'ਤੇ ਹੋਈ ਕਾਰਵਾਈCanada 'ਚ Mandir 'ਤੇ ਹਮਲੇ ਨੂੰ ਲੈ ਕੇ ਵਿਦੇਸ਼ ਮੰਤਰੀ S Jai Shankar ਦਾ ਵੱਡਾ ਬਿਆਨLudhiana Police | ਬੱਬਰ ਖਾਲਸਾ ਇੰਟਰਨੈਸ਼ਨਲ ਦੇ 4 ਦਹਿ.ਸ਼ਤ.ਗਰਦ ਗ੍ਰਿਫਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਕੇਂਦਰ ਨੇ ਠੁਕਰਾਈ ਪੰਜਾਬ ਦੀ ਪਰਾਲੀ ਸਾਂਭਣ ਲਈ ਮੰਗੇ ਪੈਸਿਆਂ ਦੀ ਮੰਗ, ਕਿਹਾ-ਹਰਿਆਣਾ ਵਾਂਗ ਆਪਣੇ ਬਜਟ 'ਚੋਂ ਦਿਓ ਕਿਸਾਨਾਂ ਨੂੰ ਰਿਆਇਤਾਂ, ਜਵਾਬ ਸੁਣ ਔਖੀ-ਭਾਰੀ ਹੋਈ ਆਪ
ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?
ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਕਰਮਚਾਰੀਆਂ ਦੇ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ, ਵਿਦੇਸ਼ਾਂ ‘ਚ ਪੂਰੀ ਆਜ਼ਾਦੀ, ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ ?
ਵੋਟਾਂ ‘ਚ ਮੇਰੇ ਕਤਲ ਦੀ ਰਚੀ ਗਈ ਸਾਜਿਸ਼, ਪਾਰਟੀ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਵੀ ਸੀ ਸ਼ਾਮਲ, ਅਨਿਲ ਵਿੱਜ ਨੇ ਲਾਏ ਵੱਡੇ ਇਲਜ਼ਾਮ
ਵੋਟਾਂ ‘ਚ ਮੇਰੇ ਕਤਲ ਦੀ ਰਚੀ ਗਈ ਸਾਜਿਸ਼, ਪਾਰਟੀ ਦੇ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਵੀ ਸੀ ਸ਼ਾਮਲ, ਅਨਿਲ ਵਿੱਜ ਨੇ ਲਾਏ ਵੱਡੇ ਇਲਜ਼ਾਮ
'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
'ਹਰ ਪ੍ਰਾਈਵੇਟ ਪ੍ਰਾਪਰਟੀ ਨੂੰ ਸਰਕਾਰ ਨਹੀਂ ਲੈ ਸਕਦੀ', ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਕ ਫੈਸਲਾ
ਜੇ 1 ਮਹੀਨੇ ਲਈ ਛੱਡ ਦੇਈਏ ਕਣਕ ਦਾ ਆਟਾ ਤਾਂ ਕੀ ਹੋਵੇਗਾ ? ਜਾਣੋ ਇਸ ਦਾ ਤੁਹਾਡੀ ਸਿਹਤ 'ਤੇ ਕਿੰਨਾ ਪਵੇਗਾ ਅਸਰ

Entertainment Breaking: ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
ਵੈਂਟੀਲੇਟਰ ਸਪੋਰਟ 'ਤੇ ਮਸ਼ਹੂਰ ਲੋਕ ਗਾਇਕਾ, PM ਮੋਦੀ ਨੇ ਬੇਟੇ ਕੋਲੋਂ ਜਾਣਿਆ ਸਿਹਤ ਦਾ ਹਾਲ
PM Narendra Modi: ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!
ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਧ ਵਿਚਾਲੇ ਛੱਡਣਾ ਪਏਗਾ ਪੀਐੱਮ ਦਾ ਅਹੁਦਾ ? ਹੋਈ ਵੱਡੀ ਭਵਿੱਖਬਾਣੀ!
TRAI ਦੇ ਰਿਹਾ ਤਿੰਨ ਮਹੀਨੇ ਦਾ ਫ੍ਰੀ ਰਿਚਾਰਜ! 200GB ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ?

Embed widget