Pakistan Role in Al Zawahiri Killing: ਅਲ ਕਾਇਦਾ ਦੇ ਨੇਤਾ ਅਯਮਨ ਅਲ-ਜ਼ਵਾਹਿਰੀ ਨੂੰ ਖਤਮ ਕਰ ਦਿੱਤਾ ਗਿਆ ਹੈ। ਅਮਰੀਕਾ ਨੇ ਅਫਗਾਨਿਸਤਾਨ ਵਿਚ ਅੱਤਵਾਦ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਅਲ-ਕਾਇਦਾ ਦੇ ਨੇਤਾ ਅਲ-ਜ਼ਵਾਹਿਰੀ ਨੂੰ ਮਾਰ ਦਿੱਤਾ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਕਿ ਅਲ-ਜ਼ਵਾਹਿਰੀ ਨੂੰ ਮਾਰਨ 'ਚ ਪਾਕਿਸਤਾਨ ਦਾ ਹੱਥ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਪੈਸੇ ਲੈ ਕੇ ਅਲ-ਜ਼ਵਾਹਿਰੀ ਨੂੰ ਮਰਵਾਇਆ ਹੈ। ਅਲ ਜਵਾਹਿਰੀ ਇਕ ਮਹੀਨਾ ਪਹਿਲਾਂ ਪਾਕਿਸਤਾਨ ਤੋਂ ਅਫਗਾਨਿਸਤਾਨ ਗਿਆ ਸੀ।


ਪਾਕਿਸਤਾਨ ਵਿੱਚ ਰਹਿਣ ਦੌਰਾਨ ਅਲ-ਜ਼ਵਾਹਿਰੀ ਦੀ ਹਰ ਹਰਕਤ ਦੀ ਸੂਚਨਾ ਪਾਕਿਸਤਾਨੀ ਫੌਜ ਨੂੰ ਦਿੱਤੀ ਜਾਂਦੀ ਸੀ। ਤਾਲਿਬਾਨ ਦੇ ਸੰਪਰਕ ਵਿੱਚ ਹੋਣ ਕਾਰਨ ਅਲ-ਜ਼ਵਾਹਿਰੀ ਕਿੱਥੇ ਰਹਿ ਰਿਹਾ ਹੈ, ਇਸ ਦਾ ਪਤਾ ਲੱਗ ਗਿਆ ਸੀ।


ਇਸ ਦੌਰਾਨ  ਅਧਿਕਾਰੀਆਂ ਨੇ ਦੱਸਿਆ ਕਿ ਜਵਾਹਿਰੀ ਇਕ ਸੁਰੱਖਿਅਤ ਘਰ ਦੀ ਬਾਲਕੋਨੀ ਵਿਚ ਸੀ ਜਦੋਂ ਡਰੋਨ ਨੇ ਉਸ 'ਤੇ ਦੋ ਮਿਜ਼ਾਈਲਾਂ ਦਾਗੀਆਂ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਹੋਰ ਮੈਂਬਰ ਮੌਕੇ 'ਤੇ ਮੌਜੂਦ ਸਨ, ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਿਰਫ ਜਵਾਹਿਰੀ ਮਾਰਿਆ ਗਿਆ।2011 ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਜਵਾਹਿਰੀ ਨੇ ਅਲ-ਕਾਇਦਾ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਸੀ। ਉਹ ਅਤੇ ਬਿਨ ਲਾਦੇਨ ਅਮਰੀਕਾ 'ਤੇ 9/11 ਦੇ ਹਮਲਿਆਂ ਦੇ ਮਾਸਟਰਮਾਈਂਡ ਸਨ। ਜਵਾਹਿਰੀ ਅਮਰੀਕਾ ਦੇ "ਮੋਸਟ ਵਾਂਟੇਡ ਅੱਤਵਾਦੀਆਂ" ਵਿੱਚੋਂ ਇੱਕ ਸੀ।

ਤਾਲਿਬਾਨ ਨੇ ਕੀ ਕਿਹਾ?

ਤਾਲਿਬਾਨ ਦੇ ਬੁਲਾਰੇ ਨੇ ਅਮਰੀਕੀ ਕਾਰਵਾਈ ਨੂੰ ਅੰਤਰਰਾਸ਼ਟਰੀ ਸਿਧਾਂਤਾਂ ਦੀ ਸਪੱਸ਼ਟ ਉਲੰਘਣਾ ਦੱਸਿਆ ਹੈ। ਬੁਲਾਰੇ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਪਿਛਲੇ 20 ਸਾਲਾਂ ਦੇ ਅਸਫਲ ਤਜ਼ਰਬਿਆਂ ਦੀ ਦੁਹਰਾਈ ਹਨ ਅਤੇ ਸੰਯੁਕਤ ਰਾਜ, ਅਫਗਾਨਿਸਤਾਨ ਅਤੇ ਖੇਤਰ ਦੇ ਹਿੱਤਾਂ ਦੇ ਵਿਰੁੱਧ ਹਨ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ