ਬਾਇਡਨ ਪ੍ਰਸ਼ਾਸਨ ਨੇ ਭਾਰਤ ਨੂੰ ਕੋਰੋਨਾ ਵੈਕਸੀਨ ਦਾ ਕੱਚਾ ਮਾਲ ਦੇਣ 'ਤੇ ਲਾਈ ਰੋਕ, ਕਿਹਾ- 'ਸਭ ਤੋਂ ਪਹਿਲਾਂ ਅਮਰੀਕੀ'
ਬੁਲਾਰੇ ਨੇ ਕਿਹਾ, 'ਇਹ ਅਭਿਆਨ ਬਿਹਤਰ ਢੰਗ ਨਾਲ ਚੱਲ ਰਿਹਾ ਹੈ ਤੇ ਅਸੀਂ ਇਹ ਕੁਝ ਕਾਰਨਾਂ ਕਰਕੇ ਕਰ ਰਹੇ ਹਾਂ। ਪਹਿਲਾ ਅਮਰੀਕੀ ਲੋਕਾਂ ਪ੍ਰਤੀ ਸਾਡੀ ਵਿਸ਼ੇਸ਼ ਜਵਾਬਦੇਹੀ ਹੈ। ਦੂਜਾ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਅਮਰੀਕੀ ਲੋਕਾਂ ਨੂੰ ਇਸ ਬਿਮਾਰੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਸਹਿਣਾ ਪਿਆ ਹੈ।
ਵਾਸ਼ਿੰਗਟਨ: ਭਾਰਤ 'ਚ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤੇਜ਼ੀ ਨਾਲ ਫੈਲ ਰਹੀ ਹੈ। ਅਮਰੀਕਾ ਇਕ ਪਾਸੇ ਦਾਅਵਾ ਕਰਦਾ ਹੈ ਕਿ ਉਹ ਸੰਕਟ ਦੀ ਇਸ ਘੜੀ 'ਚ ਭਾਰਤ ਦੇ ਨਾਲ ਹੈ। ਉੱਥੇ ਹੀ ਦੂਜੇ ਪਾਸੇ ਉਸ ਨੇ ਭਾਰਤ ਨੂੰ ਕੋਰੋਨਾ ਵੈਕਸੀਨ ਦਾ ਕੱਚਾ ਮਾਲ ਦੇਣ 'ਤੇ ਰੋਕ ਲਾ ਦਿੱਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਸ ਦਾ ਪਹਿਲਾ ਫਰਜ਼ ਅਮਰੀਕੀ ਲੋਕਾਂ ਦੀਆਂ ਲੋੜਾਂ ਨੂੰ ਦੇਖਣਾ ਹੈ।
ਭਾਰਤ 'ਚ ਟੀਕਾਕਰਨ ਅਭਿਆਨ 'ਚ ਆ ਸਕਦੀ ਸੁਸਤੀ
ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਤੋਂ ਜਦੋਂ ਪੁੱਛਿਆ ਗਿਆ ਕਿ ਬਾਇਡਨ ਪ੍ਰਸ਼ਾਸਨ ਕੋਰੋਨਾ ਟੀਕੇ ਦੇ ਕੱਚੇ ਮਾਲ ਦੇ ਨਿਰਯਾਤ 'ਤੇ ਲੱਗੀ ਰੋਕ ਨੂੰ ਚੁੱਕਣ ਲਈ ਭਾਰਤ ਦੀ ਅਪੀਲ 'ਤੇ ਕਦੋਂ ਫੈਸਲਾ ਲਵੇਗਾ ਤਾਂ ਜਵਾਬ 'ਚ ਉਨ੍ਹਾਂ ਕਿਹਾ ਅਮਰੀਕਾ ਸਭ ਤੋਂ ਪਹਿਲਾਂ ਤੇ ਜੋ ਜ਼ਰੂਰੀ ਵੀ ਹੈ, ਅਮਰੀਕੀ ਲੋਕਾਂ ਦੇ ਟੀਕਾਕਰਨ ਦੇ ਕੰਮ 'ਚ ਲੱਗਾ ਹੈ। ਇਹ ਟੀਕਾਕਰਨ ਪ੍ਰਭਾਵੀ ਤੇ ਹੁਣ ਤਕ ਸਫਲ ਰਿਹਾ ਹੈ। ਅਮਰੀਕਾ ਦੇ ਇਸ ਕਦਮ ਨਾਲ ਭਾਰਤ 'ਚ ਇਸ ਟੀਕੇ ਦੇ ਨਿਰਮਾਣ 'ਚ ਸੁਸਤੀ ਆਉਣ ਦਾ ਖਦਸ਼ਾ ਵਧ ਗਿਆ ਹੈ।
ਜੋ ਕੁਝ ਵੀ ਕਰ ਸਕਾਂਗੇ ਅਸੀਂ ਕਰਾਂਗੇ- ਅਮਰੀਕਾ
ਬੁਲਾਰੇ ਨੇ ਕਿਹਾ, 'ਇਹ ਅਭਿਆਨ ਬਿਹਤਰ ਢੰਗ ਨਾਲ ਚੱਲ ਰਿਹਾ ਹੈ ਤੇ ਅਸੀਂ ਇਹ ਕੁਝ ਕਾਰਨਾਂ ਕਰਕੇ ਕਰ ਰਹੇ ਹਾਂ। ਪਹਿਲਾ ਅਮਰੀਕੀ ਲੋਕਾਂ ਪ੍ਰਤੀ ਸਾਡੀ ਵਿਸ਼ੇਸ਼ ਜਵਾਬਦੇਹੀ ਹੈ। ਦੂਜਾ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਅਮਰੀਕੀ ਲੋਕਾਂ ਨੂੰ ਇਸ ਬਿਮਾਰੀ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਸਹਿਣਾ ਪਿਆ ਹੈ। ਇਕੱਲੇ ਅਮਰੀਕਾ 'ਚ ਹੀ ਲੱਖਾਂ ਲੋਕਾਂ ਨੂੰ ਇਨਫੈਕਸ਼ਨ ਹੋਈ ਹੈ ਤੇ ਸਾਢੇ ਪੰਜ ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਨਾ ਸਿਰਫ ਅਮਰੀਕਾ ਦੇ ਹਿੱਤ 'ਚ ਹੈ ਬਲਕਿ ਇਹ ਬਾਕੀ ਦੁਨੀਆਂ ਦੇ ਵੀ ਹਿੱਤ 'ਚ ਹੈ ਕਿ ਅਮਰੀਕਾ ਦੇ ਸਾਰੇ ਲੋਕਾਂ ਨੂੰ ਟੀਕਾ ਲੱਗੇ। ਬੁਲਾਰੇ ਨੇ ਕਿਹਾ ਕਿ ਜਿੱਥੋਂ ਤਕ ਬਾਕੀ ਦੁਨੀਆਂ ਦੀ ਗੱਲ ਹੈ ਅਸੀਂ ਆਪਣੇ ਪਹਿਲੇ ਫਰਜ਼ ਨੂੰ ਪੂਰਾ ਕਰਨ ਦੇ ਨਾਲ ਜੋ ਕੁਝ ਵੀ ਕਰ ਸਕਾਂਗੇ ਉਹ ਅਸੀਂ ਕਰਾਂਗੇ।
ਭਾਰਤ 'ਚ ਇਨੀਂ ਦਿਨੀਂ ਕੋਰੋਨਾ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ 'ਚ ਸ਼ੁੱਕਰਵਾਰ ਪਿਛਲੇ 24 ਘੰਟਿਆਂ ਜੌਰਾਨ 3.32 ਲੱਖ ਨਵੇਂ ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਦੇ ਕੁੱਲ ਮਾਮਲੇ 1,62,63,695 ਤਕ ਪਹੁੰਚ ਗਏ ਹਨ। ਉੱਥੇ ਹੀ ਐਕਟਿਵ ਮਾਮਲਿਆਂ ਦੀ ਸੰਖਿਆਂ 24 ਲੱਖ ਤੋਂ ਪਾਰ ਪਹੁੰਚ ਗਈ ਹੈ।