ਹੁਣ ਭਾਰਤ ਦਾ ਅਮਰੀਕਾ ਨਾਲ ਪੰਗ! ਸਪੈਸ਼ਲ ਇਕਨੌਮਿਕ ਜ਼ੋਨ ’ਚ ਦਾਖ਼ਲ ਹੋਈ ਅਮਰੀਕੀ ਫ਼ੌਜ, ਲਕਸ਼ਦੀਪ ਕੋਲ ਬਿਨਾ ਇਜਾਜ਼ਤ ਕੀਤਾ ਜੰਗੀ ਅਭਿਆਸ
ਬਿਆਨ ’ਚ ਕਿਹਾ ਗਿਆ ਕਿ ਭਾਰਤ ਨੂੰ ਆਪਣੇ ਵਿਸ਼ੇਸ਼ ਆਰਥਿਕ ਖੇਤਰ ਜਾਂ ਮਹਾਂਦੀਪ ਵਿੱਚ ਕਿਸੇ ਹੋਰ ਦੇਸ਼ ਦੀ ਸਮੁੰਦਰੀ ਫ਼ੌਜ ਰਾਹੀਂ ਜੰਗੀ ਅਭਿਆਸ ਲਈ ਅਗਾਊਂ ਸਹਿਮਤੀ ਦੀ ਜ਼ਰੂਰਤ ਹੈ ਪਰ ਇਹ ਦਾਅਵਾ ਕੌਮਾਂਤਰੀ ਕਾਨੂੰਨ ਦੇ ਉਲਟ ਹੈ।
ਨਵੀਂ ਦਿੱਲੀ: ਅਮਰੀਕਾ ਦੀ ਸਮੁੰਦਰੀ ਫ਼ੌਜ ਨੇ ਭਾਰਤ ਦੀ ਇਜਾਜ਼ਤ ਤੋਂ ਬਗ਼ੈਰ ਹੀ ਭਾਰਤੀ ਸਮੁੰਦਰੀ ਖੇਤਰ ਵਿੱਚ ਪੈਟਰੋਲਿੰਗ ਕਰਕੇ ਭਾਰਤ ਨੂੰ ਹੈਰਾਨ ਕਰ ਦਿੱਤਾ ਹੈ। ਅਮਰੀਕੀ ਸਮੁੰਦਰੀ ਫ਼ੌਜ ਦੇ 7ਵੇਂ ਜੰਗੀ ਬੇੜੇ ਨੇ ਲਕਸ਼ਦੀਪ ਕੋਲ ਨਾ ਸਿਰਫ਼ ਨੇਵੀਗੇਸ਼ਨ ਆਪਰੇਸ਼ਨ ਕੀਤਾ, ਸਗੋਂ ਅਧਿਕਾਰਤ ਬਿਆਨ ਜਾਰੀ ਕਰ ਕੇ ਆਖਿਆ ਕਿ ਭਾਰਤ ਦੀ ਇਜਾਜ਼ਤ ਦੇ ਬਗ਼ੈਰ ਅਜਿਹਾ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤੀ ਕਾਨੂੰਨ ਕੌਮਾਂਤਰੀ ਸਮੁੰਦਰੀ ਕਾਨੂੰਨਾਂ ਦੇ ਵਿਰੁੱਧ ਹੈ।
ਅਮਰੀਕੀ ਸਮੁੰਦਰੀ ਫ਼ੌਜ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਐੱਸਐੱਸ ਜੌਨ ਪੌਲ ਜੋਨਸ ਜੰਗੀ ਬੇੜੇ ਨੇ ਭਾਰਤ ਦੇ ਵਿਸ਼ੇਸ਼ ਆਰਥਿਕ ਜ਼ੋਨ (SEZ) ਦੇ ਅੰਦਰ ਲਕਸ਼ਦੀਪ ਸਮੂਹ ਦੇ ਲਗਭਗ 130 ਸਮੁੰਦਰੀ ਮੀਲ ਪੱਛਮ ’ਚ ਭਾਰਤ ਦੀ ਸਹਿਮਤੀ ਦੇ ਬਗ਼ੈਰ ਕੌਮਾਂਤਰੀ ਕਾਨੂੰਨ ਮੁਤਾਬਕ ਸੁਤੰਤਰ ਤੌਰ ਉੱਤੇ ਨੇਵੀਗੇਸ਼ਨ ਅਧਿਕਾਰ ਦੀ ਵਰਤੋਂ ਕੀਤੀ।
ਬਿਆਨ ’ਚ ਕਿਹਾ ਗਿਆ ਕਿ ਭਾਰਤ ਨੂੰ ਆਪਣੇ ਵਿਸ਼ੇਸ਼ ਆਰਥਿਕ ਖੇਤਰ ਜਾਂ ਮਹਾਂਦੀਪ ਵਿੱਚ ਕਿਸੇ ਹੋਰ ਦੇਸ਼ ਦੀ ਸਮੁੰਦਰੀ ਫ਼ੌਜ ਰਾਹੀਂ ਜੰਗੀ ਅਭਿਆਸ ਲਈ ਅਗਾਊਂ ਸਹਿਮਤੀ ਦੀ ਜ਼ਰੂਰਤ ਹੈ ਪਰ ਇਹ ਦਾਅਵਾ ਕੌਮਾਂਤਰੀ ਕਾਨੂੰਨ ਦੇ ਉਲਟ ਹੈ। ਭਾਵੇਂ ਅਮਰੀਕੀ ਸਮੁੰਦਰੀ ਫ਼ੌਜ ਰਾਹੀਂ ਨੇਵੀਗੇਸ਼ਨ ਆਪਰੇਸ਼ਨ ਦੀ ਸੁਤੰਤਰਤਾ ਨਾਲ ਭਾਰਤ ਦੇ ਹੱਦੋਂ ਵੱਧ ਸਮੁੰਦਰੀ ਦਾਅਵਿਆਂ ਨੂੰ ਚੁਣੌਤੀ ਦੇ ਕੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਸਮੁੰਦਰ ਦੇ ਅਧਿਕਾਰਾਂ, ਸੁਤੰਤਰਤਾ ਤੇ ਵੈਧ ਉਪਯੋਗਾਂ ਨੂੰ ਕਾਇਮ ਰੱਖਿਆ ਹੈ।
ਦੱਸ ਦੇਈਏ ਕਿ ਭਾਰਤੀ ਸਮੁੰਦਰੀ ਕਾਨੂੰਨਾਂ ਅਧੀਨ ਸਮੁੰਦਰੀ ਤਟ ਤੋਂ ਸਮੁੰਦਰ ਵਿੱਚ 200 ਨੌਟੀਕਲ ਮੀਲ ਤੱਕ ਭਾਰਤ ਦਾ SEZ ਖੇਤਰ ਹੈ। ਇੱਥੇ ਕਿਸੇ ਵੀ ਸਮੁੰਦਰੀ ਫ਼ੌਜ ਦੇ ਜੰਗੀ ਬੇੜੇ ਨੂੰ ਆਉਣ ਤੋਂ ਪਹਿਲਾਂ ਭਾਰਤੀ ਸਮੁੰਦਰੀ ਫ਼ੌਜ ਤੋਂ ਇਜਾਜ਼ਤ ਲੈਣੀ ਹੁੰਦੀ ਹੈ। ਕਈ ਵਾਰ ਚੀਨ ਦੇ ਜੰਗੀ ਬੇੜੇ ਇੱਥੇ ਆਉਣ ਦੀ ਕੋਸ਼ਿਸ਼ ਕਰਦੇ ਹਨ, ਤਾਂ ਭਾਰਤੀ ਜੰਗੀ ਬੇੜੇ ਉਨ੍ਹਾਂ ਨੂੰ ਪਰ੍ਹਾਂ ਭੇਜ ਦਿੰਦੇ ਹਨ।
ਅਮਰੀਕਾ ਦੇ 7ਵੇਂ ਜੰਗੀ ਬੇੜੇ ਨੇ ਇਹ ਨੇਵੀਗੇਸ਼ਨ ਅਜਿਹੇ ਵੇਲੇ ਕੀਤਾ ਹੈ, ਜਦੋਂ ਭਾਰਤ ਤੇ ਅਮਰੀਕਾ ਦੇ ਸਬੰਧ ਬਹੁਤ ਮਜ਼ਬੂਤ ਹੋ ਰਹੇ ਹਨ। ਦੋਵਾਂ ਨੇ ਹੀ ਚੀਨ ਵਿਰੁੱਧ ਜਾਪਾਨ ਤੇ ਆਸਟ੍ਰੇਲੀਆ ਨਾਲ ਮਿਲ ਕੇ ਕਵਾਡ ਦਾ ਗਠਨ ਕੀਤਾ ਹੈ। ਚਾਰੇ ਦੇਸ਼ਾਂ ਦੀਆਂ ਸਮੁੰਦਰੀ ਫ਼ੌਜਾਂ ਮਿਲ ਕੇ ਮਾਲਾਬਾਰ ਐਕਸਰਸਾਈਜ਼ ਵਿੱਚ ਹਿੱਸਾ ਲੈਂਦੀਆਂ ਹਨ।
ਇਸੇ ਹਫ਼ਤੇ (5-8 ਅਪ੍ਰੈਲ) ਤੱਕ ਬੰਗਾਲ ਦੀ ਖਾੜੀ ਵਿੱਚ ਚਾਰੇ ਦੇਸ਼ਾਂ ਦੇ ਜੰਗੀ ਬੇੜਿਆਂ ਨੇ ਫ਼ਰਾਂਸੀਸੀ ਸਮੁੰਦਰੀ ਫ਼ੌਜ ਦੀ ਵਿਵਸਥਾ ਵਿੱਚ ਸਟ੍ਰਾਈਕ ਗਰੁੱਪ, ਯੂਐੱਸ ਥਿਓਡੋਰ ਰੂਜ਼ਵੈਲਟ ਨੇ ਪੂਰਬੀ ਹਿੰਦ ਮਹਾਂਸਾਗਰ ਵਿੱਚ ਪਾਰਤੀ ਸਮੁੰਦਰੀ ਫ਼ੌਜ ਨਾਲ ਪੈਸੇਜ ਐਕਸਰਸਾਈਜ਼ ਵਿੱਚ ਭਾਗ ਲਿਆ ਸੀ।
ਇਹ ਵੀ ਪੜ੍ਹੋ: Supreme Court ਕਰਵਾਏਗੀ farmers ਤੋਂ ਸੜਕਾਂ ਖਾਲੀ! ਅਦਾਲਤ ਨੇ ਹਰਿਆਣਾ ਤੇ ਯੂਪੀ ਨੂੰ ਵੀ ਧਿਰ ਬਣਾਇਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904