(Source: ECI/ABP News)
ਅਮਰੀਕਾ ਨੇ ਰੂਸ 'ਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਦਿੱਤੀ ਵੱਡੀ ਚੇਤਾਵਨੀ, 'ਰੂਸ ਕਰ ਸਕਦਾ ਐਕਸ਼ਨ'
ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਾ ਅੱਜ 35ਵਾਂ ਦਿਨ ਹੈ। ਹੁਣ ਦੋਵੇਂ ਦੇਸ਼ ਇਸ ਖੂਨੀ ਲੜਾਈ ਤੋਂ ਥੱਕ ਚੁੱਕੇ ਹਨ। ਇਹੀ ਕਾਰਨ ਹੈ ਕਿ ਹੁਣ ਗੱਲਬਾਤ ਦੀਆਂ ਕੋਸ਼ਿਸ਼ਾਂ ਤੇਜ਼ ਹਨ ਤੇ ਇਸ ਦੇ ਨਤੀਜੇ ਵੀ ਸਾਹਮਣੇ ਆ ਰਹੇ ਹਨ।
![ਅਮਰੀਕਾ ਨੇ ਰੂਸ 'ਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਦਿੱਤੀ ਵੱਡੀ ਚੇਤਾਵਨੀ, 'ਰੂਸ ਕਰ ਸਕਦਾ ਐਕਸ਼ਨ' America warn to citizens living in Russia, said Russia can take them into custody ਅਮਰੀਕਾ ਨੇ ਰੂਸ 'ਚ ਰਹਿੰਦੇ ਆਪਣੇ ਨਾਗਰਿਕਾਂ ਨੂੰ ਦਿੱਤੀ ਵੱਡੀ ਚੇਤਾਵਨੀ, 'ਰੂਸ ਕਰ ਸਕਦਾ ਐਕਸ਼ਨ'](https://feeds.abplive.com/onecms/images/uploaded-images/2022/03/15/a03f75ba3d99ae8cebca024abde0c94d_original.webp?impolicy=abp_cdn&imwidth=1200&height=675)
America warn to citizens living in Russia, said Russia can take them into custody
Russia-Ukraine War: ਰੂਸ ਤੇ ਯੂਕਰੇਨ ਵਿਚਾਲੇ ਪਿਛਲੇ 35 ਦਿਨਾਂ ਤੋਂ ਜੰਗ ਜਾਰੀ ਹੈ। ਇਸ ਦੇ ਨਾਲ ਹੀ ਰੂਸ ਤੇ ਯੂਕਰੇਨ ਵਿਚਾਲੇ ਜੰਗ ਨੂੰ ਰੋਕਣ ਲਈ ਗੱਲਬਾਤ ਵੀ ਚੱਲ ਰਹੀ ਹੈ। ਇਸ ਦੌਰਾਨ ਅਮਰੀਕਾ ਨੇ ਰੂਸ 'ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਅਮਰੀਕਾ ਨੇ ਕਿਹਾ ਹੈ ਕਿ ਰੂਸ ਉਸ ਨੂੰ ਹਿਰਾਸਤ ਵਿੱਚ ਲੈ ਸਕਦਾ ਹੈ।
ਰੂਸ ਤੇ ਯੂਕਰੇਨ ਵਿਚਾਲੇ ਜੰਗ ਖ਼ਤਮ ਹੋਣ ਦੇ ਸੰਕੇਤ ਹਨ। ਦੋਵਾਂ ਦੇਸ਼ਾਂ ਵਿਚਾਲੇ ਕੱਲ੍ਹ ਤੁਰਕੀ ਵਿੱਚ ਗੱਲਬਾਤ ਹੋਈ। ਰੂਸ ਨੇ ਆਪਣੀ ਫੌਜ ਘੱਟ ਕਰਨ ਦਾ ਸੰਕੇਤ ਦਿੱਤੇ ਹਨ। ਤੁਰਕੀ ਦੇ ਇਸਤਾਂਬੁਲ 'ਚ ਜਦੋਂ ਰੂਸ ਤੇ ਯੂਕਰੇਨ ਦੇ ਪ੍ਰਤੀਨਿਧੀ ਆਹਮੋ-ਸਾਹਮਣੇ ਬੈਠੇ ਤਾਂ ਮਾਹੌਲ ਗਰਮ ਹੋ ਗਿਆ, ਦੋਵਾਂ ਦੇਸ਼ਾਂ ਨੇ ਬੈਠਕ ਨੂੰ ਲੈ ਕੇ ਕੋਈ ਗਰਮਜੋਸ਼ੀ ਨਹੀਂ ਦਿਖਾਈ, ਹੱਥ ਵੀ ਨਹੀਂ ਮਿਲਾਇਆ ਪਰ ਕਈ ਘੰਟਿਆਂ ਦੀ ਸੋਚ-ਵਿਚਾਰ ਤੋਂ ਬਾਅਦ ਸਾਹਮਣੇ ਆਏ ਨਤੀਜਿਆਂ ਨਾਲ ਦੁਨੀਆ ਨੇ ਸੁੱਖ ਦਾ ਸਾਹ ਲਿਆ। ਜੰਗ ਦੇ ਮੈਦਾਨ ਤੋਂ ਗੱਲਬਾਤ ਦੀ ਮੇਜ਼ 'ਤੇ ਆਏ ਯੂਕਰੇਨ ਨੇ ਰੂਸ ਨੂੰ ਪ੍ਰਸਤਾਵ ਦਿੱਤਾ।
-
ਜੇਕਰ ਸੁਰੱਖਿਆ ਦੀ ਗਰੰਟੀ ਤਾਂ ਨਿਰਪੱਖ ਰਹੇਗਾ
-
ਕਿਸੇ ਵੀ ਫੌਜੀ ਗਠਜੋੜ ਵਿੱਚ ਸ਼ਾਮਲ ਨਹੀਂ ਹੋਣਗੇ
-
ਆਪਣੀ ਧਰਤੀ 'ਤੇ ਵਿਦੇਸ਼ੀ ਫੌਜੀ ਅੱਡੇ ਨਹੀਂ ਬਣਨ ਦਿਆਂਗੇ
-
ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰੇਗਾ
-
Donbass ਤੇ Crimea ਦਾ ਦਾਅਵਾ ਨਹੀਂ ਕਰਾਂਗੇ
ਰੂਸ ਵੀ ਯੂਕਰੇਨ ਦੇ ਯੂਰਪੀ ਸੰਘ ਵਿੱਚ ਸ਼ਾਮਲ ਹੋਣ ਦਾ ਵਿਰੋਧ ਨਹੀਂ ਕਰੇਗਾ
ਯੂਕਰੇਨ ਦੇ ਇਸ ਪ੍ਰਸਤਾਵ 'ਤੇ ਰੂਸ ਵੱਲੋਂ ਵੀ ਸਕਾਰਾਤਮਕ ਪਹਿਲ ਕੀਤੀ ਗਈ। ਗੱਲਬਾਤ ਦੌਰਾਨ ਰੂਸ ਦੇ ਉਪ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਕਿਹਾ ਕਿ ਰੂਸੀ ਸੁਰੱਖਿਆ ਬਲ ਕੀਵ ਤੇ ਚੇਰਨੀਹਾਈਵ ਦੀ ਦਿਸ਼ਾ 'ਚ ਫੌਜੀ ਗਤੀਵਿਧੀਆਂ 'ਚ ਕਟੌਤੀ ਕਰਨਗੇ। ਇਸ ਤੋਂ ਬਾਅਦ ਹੀ ਕੀਵ ਤੋਂ ਰੂਸੀ ਫੌਜਾਂ ਦੀ ਵਾਪਸੀ ਦੀ ਖ਼ਬਰ ਵੀ ਆਈ। ਰੂਸ ਤੇ ਯੂਕਰੇਨ ਵਿਚਾਲੇ ਹੋਈ ਇਸ ਗੱਲਬਾਤ ਵਿਚ ਦੋ ਲੋਕ ਮੁੱਖ ਵਿਚੋਲੇ ਦੇ ਰੂਪ ਵਿਚ ਸਾਹਮਣੇ ਆਏ, ਪਹਿਲਾ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਅਤੇ ਦੂਜੇ ਰੂਸੀ ਅਰਬਪਤੀ ਅਤੇ ਯੂਰਪ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਕਲੱਬ ਚੇਲਸੀ ਦੇ ਮਾਲਕ ਰੋਮਨ ਅਬ੍ਰਾਮੋਵਿਚ।
ਜ਼ੇਲੇਂਸਕੀ ਤੇ ਪੁਤਿਨ ਵਿਚਕਾਰ ਆਹਮੋ-ਸਾਹਮਣੇ ਮੁਲਾਕਾਤ ਸੰਭਵ
ਗੱਲਬਾਤ ਤੋਂ ਪਹਿਲਾਂ ਅਬ੍ਰਾਮੋਵਿਚ ਬਾਰੇ ਇਹ ਅਫ਼ਵਾਹ ਸੀ ਕਿ ਇਨ੍ਹਾਂ ਬੇਲਾਰੂਸ ਵਿੱਚ ਪਿਛਲੀ ਮੁਲਾਕਾਤ ਦੌਰਾਨ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ, ਪਰ ਰੂਸ ਨੇ ਤੁਰੰਤ ਇਸ ਦਾ ਖੰਡਨ ਕੀਤਾ ਅਤੇ ਇਸ ਨੂੰ ਪੱਛਮੀ ਦੇਸ਼ਾਂ ਦਾ ਪ੍ਰਾਪੇਗੰਡਾ ਕਰਾਰ ਦਿੱਤਾ। ਅਬ੍ਰਾਮੋਵਿਚ ਇਸਤਾਂਬੁਲ ਵਿੱਚ ਮੀਟਿੰਗ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਦਿਖਾਈ ਦਿੱਤੇ।
ਅਬ੍ਰਾਮੋਵਿਚ ਨੂੰ ਪੁਤਿਨ ਦਾ ਕਰੀਬੀ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਦੀ ਮੌਜੂਦਗੀ ਦਾ ਮਤਲਬ ਸੀ ਕਿ ਪੁਤਿਨ ਮੀਟਿੰਗ 'ਤੇ ਸਿੱਧੀ ਨਜ਼ਰ ਰੱਖ ਰਹੇ ਸੀ। ਹੁਣ ਜੇਕਰ ਪੁਤਿਨ ਉਸ ਪ੍ਰਸਤਾਵ 'ਤੇ ਸਹਿਮਤ ਹੋ ਜਾਂਦੇ ਹਨ ਜੋ ਯੂਕਰੇਨ ਨੇ ਰੂਸ ਦੇ ਸਾਹਮਣੇ ਰੱਖਿਆ ਹੈ ਤਾਂ ਜਲਦੀ ਹੀ ਜ਼ੇਲੇਂਸਕੀ ਅਤੇ ਪੁਤਿਨ ਦੀ ਆਹਮੋ-ਸਾਹਮਣੇ ਮੁਲਾਕਾਤ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ: GPS Based Toll Tracking System: ਟੋਲ ਪਲਾਜ਼ਿਆਂ 'ਤੇ ਨਹੀਂ ਲੱਗਣਗੀਆਂ ਕਤਾਰਾਂ, ਕੇਂਦਰ ਸਰਕਾਰ ਨੇ ਬਣਾਈ ਨਵੀਂ ਪਲਾਨਿੰਗ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)