ਅਮਰੀਕੀ ਗਾਇਕਾ ਨੇ ਭਾਰਤੀਆਂ ਨੂੰ ਇੰਝ ਦਿੱਤੀਆਂ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ, ਵੀਡੀਓ ਵਾਇਰਲ
ਮਿਲਬੇਨ ਨੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਲਈ ਓਮ 'ਜੈ ਜਗਦੀਸ਼ ਹਰੇ'....ਨੂੰ ਆਪਣੀ ਆਵਾਜ਼ 'ਚ ਗਾਕੇ ਇਕ ਵੀਡੀਓ ਸ਼ੇਅਰ ਕੀਤਾ। 'ਓਮ ਜੈ ਜਗੀਦਸ਼ ਹਰੇ'.....ਇਕ ਹਿੰਦੀ ਭਜਨ ਹੈ।
ਹਾਲੀਵੁੱਡ ਅਦਾਕਾਰਾ ਤੇ ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਬੁੱਧਵਾਰ ਦੁਨੀਆਂ ਭਰ ਦੇ ਲੋਕਾਂ ਨੂੰ ਖਾਸ ਤਰੀਕੇ ਨਾਲ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿਤੀਆਂ। ਮਿਲਬੇਨ ਨੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਲਈ ਓਮ 'ਜੈ ਜਗਦੀਸ਼ ਹਰੇ'....ਨੂੰ ਆਪਣੀ ਆਵਾਜ਼ 'ਚ ਗਾਕੇ ਇਕ ਵੀਡੀਓ ਸ਼ੇਅਰ ਕੀਤਾ। 'ਓਮ ਜੈ ਜਗੀਦਸ਼ ਹਰੇ'.....ਇਕ ਹਿੰਦੀ ਭਜਨ ਹੈ।
ਇਹ ਵੀਡੀਓ ਦੇ ਆਉਣ ਤੋਂ ਬਾਅਦ ਯੂ-ਟਿਊਬ 'ਤੇ ਛਾਅ ਗਿਆ। ਇਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਯੂਜ਼ਰਸ ਇਸ ਗੀਤ ਲਈ ਮਿਲਬੇਨ ਦੀ ਤਾਰੀਫ ਵੀ ਕਰ ਰਹੇ ਹਨ। ਇਸ 'ਚ ਉਹ ਭਾਰਤੀ ਰਵਾਇਤੀ ਪੋਸ਼ਾਕ ਪਹਿਨੇ ਨਜ਼ਰ ਆ ਰਹੀ ਹੈ।
So blessed to perform virtually for #Diwali2020 and can’t wait to share with you.#Diwali is a moment where the world gathers in celebration of new harvest, gratefulness for prosperity, and celebrating light over darkness through the beauty of lamps.
Stay tuned...11.12.20 pic.twitter.com/7DZkPDXBv0 — Mary Millben (@MaryMillben) November 11, 2020
ਸਿੰਗਰ ਮਿਲਬੇਨ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਵੀਡੀਓ ਦੀ ਇਕ ਕਲਿੱਪ ਸ਼ੇਅਰ ਕੀਤੀ। ਕਲਿੱਪ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, 'ਦੀਵਾਲੀ 2020 ਦੇ ਲਈ ਵਰਚੂਅਲੀ ਪਰਫੌਰਮ ਕਰਨਾ ਮੇਰੇ ਲਈ ਚੰਗੀ ਕਿਸਮਤ ਵਾਲੀ ਗੱਲ ਹੈ। ਦੀਵਾਲੀ ਇਕ ਅਜਿਹਾ ਪਲ ਹੈ ਜਦੋਂ ਦੁਨੀਆਂ ਇਕੱਠੇ ਜੁੱਟ ਕੇ ਨਵੀਂ ਫਸਲ, ਸਮ੍ਰਿੱਧੀ ਤੇ ਰੌਸ਼ਨੀ ਨਾਲ ਹਨ੍ਹੇਰੇ ਨੂੰ ਮਿਟਾਉਣ ਦੀ ਖੁਸ਼ੀ ਮਨਾਉਂਦੀ ਹੈ।
ਮਿਲਬੇਨ ਨੇ ਕਿਹਾ 'ਭਾਰਤ ਤੇ ਭਾਰਤੀ ਭਾਈਚਾਰਾ ਮੇਰੇ ਲਈ ਬੇਹੱਦ ਖਾਸ ਹੈ। 'ਓਮ ਜੈ ਜਗਦੀਸ਼ ਹਰੇ' ਗੀਤ ਨੂੰ ਦੁਨੀਆਂ ਭਰ 'ਚ ਭਾਰਤੀ ਦੀਵਾਲੀ ਦੇ ਮੌਕੇ 'ਤੇ ਆਪਣੇ ਘਰ 'ਚ ਗਾਉਂਦੇ ਹਨ। ਇਹ ਪੂਜਾ ਤੇ ਉਤਸਵ ਦਾ ਗੀਤ ਹੈ। ਇਹ ਲਗਾਤਾਰ ਮੈਨੂੰ ਪ੍ਰਭਾਵਿਤ ਕਰਦਾ ਹੈ ਤੇ ਭਾਰਤੀ ਸੰਸਕ੍ਰਿਤੀ ਪ੍ਰਤੀ ਮੇਰੀ ਰੁਚੀ ਵਧਾਉਂਦਾ ਹੈ।
ਇਹ ਵੀਡੀਓ ਸੇਡੀਨਾ ਦੇ ਇਕ ਚੈਪਲ 'ਚ ਸ਼ੂਟ ਕੀਤਾ ਗਿਆ ਹੈ ਤੇ ਕਨਾਡਾਈ ਸੰਗੀਤਕਾਰ ਡੇਰਿਲ ਬੈਨੇਟ ਨੇ ਇਸ ਦਾ ਸੰਗੀਤ ਦਿੱਤਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ