ਪਾਕਿਸਤਾਨ 'ਚ ਅਰਵਿੰਦ ਕੇਜਰੀਵਾਲ ਦੀ ਤਰਜ਼ 'ਤੇ ਬਣੀ ਆਮ ਆਦਮੀ ਪਾਰਟੀ, ਮਿਲੋ ਪਾਕਿ ਦੇ ਕੇਜਰੀਵਾਲ ਨੂੰ
AAP in Pakistan: ਭਾਰਤ ਦੀ ਰਾਜਨੀਤੀ ਵਿੱਚ ਜਾਦੂਗਰ ਵਾਂਗ ਸਿਖਰ 'ਤੇ ਚੜ੍ਹਨ ਵਾਲੇ ਅਰਵਿੰਦ ਕੇਜਰੀਵਾਲ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਪਾਕਿਸਤਾਨ ਦੇ ਸੇਵਾਮੁਕਤ ਮੇਜਰ ਜਨਰਲ ਨੇ 'ਆਮ ਆਦਮੀ ਪਾਰਟੀ' ਦੀ ਸਥਾਪਨਾ ਕੀਤੀ ਹੈ।
ਇਸਲਾਮਾਬਾਦ: ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਤੁਹਾਨੂੰ ਪਤਾ ਹੀ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਸੱਤਾ ਕਿਵੇਂ ਮਿਲੀ। ਪਰ ਕੀ ਤੁਸੀਂ ਜਾਣਦੇ ਹੋ ਕਿ ਕੇਜਰੀਵਾਲ ਦੀ ਤਰਜ਼ 'ਤੇ ਹੁਣ ਪਾਕਿਸਤਾਨ 'ਚ ਵੀ ਆਮ ਆਦਮੀ ਪਾਰਟੀ ਬਣ ਗਈ ਹੈ। ਪਾਕਿਸਤਾਨ 'ਚ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਫੌਜ ਦੇ ਇੱਕ ਸੇਵਾਮੁਕਤ ਜਨਰਲ ਨੇ ਕੀਤੀ ਹੈ। ਆਓ ਤੁਹਾਨੂੰ ਇਸ ਪਾਰਟੀ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਸੇਵਾਮੁਕਤ ਮੇਜਰ ਜਨਰਲ ਨੇ ਸ਼ੁਰੂ ਕੀਤੀ ਪਾਰਟੀ
ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ 'ਚ ਇਮਰਾਨ ਸਰਕਾਰ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਾਕਿਸਤਾਨ ਦੀ ਆਰਥਿਕ ਹਾਲਤ ਨੂੰ ਲੈ ਕੇ ਜਮਾਤ-ਏ-ਇਸਲਾਮੀ ਇਮਰਾਨ ਖ਼ਾਨ ਸਰਕਾਰ ਦੇ ਖਿਲਾਫ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕਰ ਰਹੀ ਹੈ।
ਇਸ ਸਭ ਦੇ ਵਿਚਕਾਰ ਸਾਬਕਾ ਫੌਜੀ ਅਧਿਕਾਰੀ ਅਤੇ ਸੇਵਾਮੁਕਤ ਡਿਪਲੋਮੈਟ ਮੇਜਰ ਜਨਰਲ ਸਾਦ ਖੱਟਕ ਨੇ ਪਾਕਿਸਤਾਨ ਆਮ ਆਦਮੀ ਮੂਵਮੈਂਟ (PAAM) ਪਾਰਟੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਉਦੇਸ਼ ਜਗੀਰੂ ਰਾਜਨੀਤੀ ਨੂੰ ਖ਼ਤਮ ਕਰਕੇ ਆਮ ਆਦਮੀ ਨੂੰ ਸੱਤਾ ਵਿੱਚ ਲਿਆਉਣਾ ਹੈ।
Speech in party launching at karachi press club on 16 jan 2022. pic.twitter.com/2wjHh3vTxp
— Saad Khattak (@SaadKhtk) January 19, 2022
ਜਾਣੋ ਆਖਰ ਕੌਣ ਹੈ ਪਾਕਿ ਦੇ ਕੇਜਰੀਵਾਲ ਯਾਨੀ ਮੇਜਰ ਜਨਰਲ ਖੱਟਕ?
ਖੱਟਕ ਸ਼੍ਰੀਲੰਕਾ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਸੀ। ਆਪਣੇ 35 ਸਾਲਾਂ ਦੇ ਫੌਜੀ ਕਰੀਅਰ ਦੌਰਾਨ, ਖੱਟਕ ਨੇ ਵੱਖ-ਵੱਖ ਆਪ੍ਰੇਸ਼ਨਲ ਟ੍ਰੇਨਿੰਗ, ਲੀਡਰਸ਼ਿਪ ਅਤੇ ਵੱਖ-ਵੱਖ ਅਸਾਈਨਮੈਂਟਾਂ 'ਤੇ ਕੰਮ ਕੀਤਾ। ਉਹ ਬਲੋਚਿਸਤਾਨ ਅਤੇ FATA (2018 ਵਿੱਚ ਬਲੋਚਿਸਤਾਨ ਸ਼ਾਮਲ ਹੋਇਆ) ਵਿੱਚ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਸਰਗਰਮੀ ਨਾਲ ਸ਼ਾਮਲ ਸੀ।
'ਪਾਰਟੀ ਆਮ ਲੋਕਾਂ ਨੂੰ ਸੱਤਾ 'ਚ ਲਿਆਉਣ ਲਈ ਕੰਮ ਕਰੇਗੀ'
ਪਾਕਿਸਤਾਨੀ ਅਖ਼ਬਾਰ ਡਾਨ 'ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਕਰਾਚੀ ਪ੍ਰੈੱਸ ਕਲੱਬ 'ਚ ਆਪਣੀ ਪਾਰਟੀ ਦੇ ਲਾਂਚ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਖੱਟਕ ਨੇ ਕਿਹਾ ਕਿ ਸਾਡੀ ਪਾਰਟੀ ਲੋਕਾਂ ਦੀ ਸੱਚੀ ਪ੍ਰਤੀਨਿਧੀ ਬਣ ਕੇ ਉਭਰੇਗੀ ਅਤੇ ਆਮ ਲੋਕਾਂ ਨੂੰ ਸੱਤਾ 'ਚ ਲਿਆਵੇਗੀ।
ਉਨ੍ਹਾਂ ਕਿਹਾ ਕਿ 'ਹੁਣ ਸਮਾਂ ਆ ਗਿਆ ਹੈ ਕਿ ਪਰਵਾਰਾਂ, ਜਾਗੀਰਦਾਰਾਂ ਅਤੇ ਸਰਮਾਏਦਾਰਾਂ ਦੇ ਦਬਦਬੇ ਵਾਲੀ ਸਿਆਸਤ ਨੂੰ ਖ਼ਤਮ ਕਰਕੇ ਸਿਆਸਤ 'ਚ ਨਵੇਂ ਖੂਨ ਨੂੰ ਇੱਕ ਮੌਕਾ ਦਿੱਤਾ ਜਾਵੇ।' ਸੇਵਾਮੁਕਤ ਜਨਰਲ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਦੇਸ਼ ਦੇ ਹਾਕਮ ਜਮਾਤਾਂ ਨੇ ਸਿਆਸਤ ਵਿੱਚ ਆਮ ਆਦਮੀ ਦੀ ਅਹਿਮੀਅਤ ਨੂੰ ਖ਼ਤਮ ਕਰ ਦਿੱਤਾ ਹੈ।
ਦੱਸ ਦੇਈਏ ਕਿ PAAM ਨੇ ਨਵੰਬਰ 2021 ਵਿੱਚ ਪਾਰਟੀ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਵਿੱਚ ਰਜਿਸਟਰ ਕੀਤਾ ਸੀ। ਹਾਲਾਂਕਿ ਇਸ ਨੂੰ ਕਰਾਚੀ 'ਚ 16 ਜਨਵਰੀ ਨੂੰ ਲਾਂਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ: Weather Forecast Today Updates: ਦਿੱਲੀ 'ਚ ਜਾਰੀ ਰਹੇਗਾ ਕੋਲਡ ਡੇਅ, ਇਨ੍ਹਾਂ ਸੂਬਿਆਂ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin