ਪੜਚੋਲ ਕਰੋ

Fact Check: ਲਾਸ ਏਂਜਲਸ 'ਚ ਲੱਗੀ ਅੱਗ ਤੋਂ ਬਾਅਦ ਮੂੰਹ ਚੋਂ ਅੱਗ ਕੱਢਣ ਲੱਗੇ ਜਾਨਵਰ ? ਦੇਖੋ ਵਾਇਰਲ ਵੀਡੀਓ

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਅਸਲੀ ਵੀਡੀਓ ਛੋਟੇ ਪੰਛੀ ਦਾ ਹੈ, ਜਿਸ ਵਿੱਚ ਵੀਐਫਐਕਸ (ਵਿਜ਼ੂਅਲ ਇਫੈਕਟ) ਜੋੜਿਆ ਗਿਆ ਹੈ। ਵੀਐਫਐਕਸ ਕਾਰਨ ਪੰਛੀ ਦੇ ਮੂੰਹ ‘ਚੋਂ ਅੱਗ ਨਿਕਲਦੀ ਨਜ਼ਰ ਆ ਰਹੀ ਹੈ।

ਨਵੀਂ ਦਿੱਲੀ (ਵਿਸ਼ਵਾਸ ਨਿਊਜ)। ਸੋਸ਼ਲ ਮੀਡਿਆ ‘ਤੇ ਲਾਸ ਏਂਜਲਸ ਦੇ ਜੰਗਲ ਦੀ ਅੱਗ ਨੂੰ ਲੈ ਕੇ ਕਈ ਵੀਡੀਓ ਅਤੇ ਤਸਵੀਰਾਂ ਗੁੰਮਰਾਹਕੁੰਨ ਸੰਦਰਭਾਂ ਨਾਲ ਵਾਇਰਲ ਹੋ ਰਹੀ ਹੈ। ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਪੰਛੀ ਨੂੰ ਆਪਣੇ ਮੂੰਹ ਵਿੱਚੋਂ ਅੱਗ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਇਹ ਪੰਛੀ ਆਪਣੇ ਮੂੰਹ ਤੋਂ ਅੱਗ ਸਾਹ ਲੈਂਦਾ ਹੈ ਅਤੇ ਆਹੀ ਅਮਰੀਕਾ ਦੇ ਜੰਗਲਾਂ ‘ਚ ਅੱਗ ਦਾ ਕਾਰਨ ਹੈ।

ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਐਡੀਟੇਡ ਹੈ। ਅਸਲੀ ਵੀਡੀਓ ਇੱਕ ਛੋਟੇ ਪੰਛੀ ਦਾ ਹੈ, ਜਿਸ ਵਿੱਚ VFX (ਵਿਜ਼ੂਅਲ ਇਫੈਕਟ) ਜੋੜਾ ਗਿਆ ਹੈ। VFX ਕਾਰਨ ਪੰਛੀ ਦੇ ਮੂੰਹ ‘ਚੋਂ ਅੱਗ ਨਿਕਲਦੀ ਨਜ਼ਰ ਆ ਰਹੀ ਹੈ।

ਕੀ ਹੈ ਵਾਇਰਲ ਪੋਸਟ ਵਿੱਚ ?

ਇਕ ਇੰਸਟਾਗ੍ਰਾਮ ਯੂਜ਼ਰ ਨੇ ਵਾਇਰਲ ਪੋਸਟ ਸ਼ੇਅਰ ਕੀਤੀ ਜਿਸ ਵਿਚ ਲਿਖਿਆ ਹੈ, “ਇਹ ਪੰਛੀ ਅਮਰੀਕਾ ਵਿਚ ਅੱਗ ਲਗਾ ਰਿਹਾ ਹੈ।”

ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।

ਪੜਤਾਲ

ਸਾਲ 2022 ਵਿੱਚ ਵੀ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਲੈ ਕੇ ਇਹ ਵੀਡੀਓ ਵਾਇਰਲ ਹੋ ਚੁੱਕਿਆ ਹੈ। ਸਾਡੀ ਜਾਂਚ ਵਿੱਚ ਸਾਨੂੰ ਇਹ ਵੀਡੀਓ 14 ਦਸੰਬਰ 2020 ਨੂੰ ‘Fabrico Rabacham’ ਨਾਮ ਦੇ ਯੂਟਿਊਬ ਚੈਨਲ ‘ਤੇ ਅੱਪਲੋਡ ਮਿਲਾ। ਇੱਥੇ ਵੀਡੀਓ ਨੂੰ ਬਿਹਤਰ ਕੁਆਲਿਟੀ ਵਿੱਚ ਦੇਖਿਆ ਜਾ ਸਕਦਾ ਹੈ।

Fabriko Rabacham ਦੇ ਯੂਟਿਊਬ ਚੈਨਲ ‘ਤੇ ਮੌਜੂਦ ਜਾਣਕਾਰੀ ਅਨੁਸਾਰ, ਉਹ ਵਿਜ਼ੂਅਲ ਇਫੈਕਟਸ (VFX) ਮਾਹਰ ਹੈ ਅਤੇ 2005 ਤੋਂ ਵਿਗਿਆਪਨ ਅਤੇ ਸਿਨੇਮਾ ਵਿੱਚ ਮੋਸ਼ਨ ਗ੍ਰਾਫਿਕਸ ਕਰ ਰਹੇ ਹਨ।

Fact Check: ਲਾਸ ਏਂਜਲਸ 'ਚ ਲੱਗੀ ਅੱਗ ਤੋਂ ਬਾਅਦ ਮੂੰਹ ਚੋਂ ਅੱਗ ਕੱਢਣ ਲੱਗੇ ਜਾਨਵਰ ? ਦੇਖੋ ਵਾਇਰਲ ਵੀਡੀਓ

ਇਸ ਤੋਂ ਪਹਿਲਾਂ, ਜਦੋਂ ਇਹ ਵੀਡੀਓ ਵਾਇਰਲ ਹੋਇਆ ਸੀ, ਅਸੀਂ ਵਾਇਰਲ ਵੀਡੀਓ ਦੀ ਪੁਸ਼ਟੀ ਕਰਨ ਲਈ VFX ਆਰਟਿਸਟ ਨੰਦ ਕਿਸ਼ੋਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਵਾਇਰਲ ਵੀਡੀਓ ਦਿਖਾਇਆ। ਉਨ੍ਹਾਂ ਨੇ ਸਾਨੂੰ ਵਿਸਥਾਰ ਵਿੱਚ ਦੱਸਿਆ ਕਿ ਵੀਡੀਓ ਇੱਕ ਅਸਲੀ ਪੰਛੀ ਦਾ ਹੈ ਅਤੇ ਇਸਨੂੰ ਕੈਮਰੇ ਵਿੱਚ ਸ਼ੂਟ ਕੀਤਾ ਗਿਆ ਸੀ, ਪਰ ਵੀਡੀਓ ਵਿੱਚ ਦਿੱਖ ਰਹੇ ਧੂੰਏਂ ਅਤੇ ਅੱਗ ਨੂੰ ਵੀਐਫਐਕਸ ਦੁਆਰਾ ਵੱਖ ਤੋਂ ਜੋੜਿਆ ਗਿਆ ਸੀ। ਉਨ੍ਹਾਂ ਨੇ ਸਾਨੂੰ ਅੱਗੇ ਦੱਸਿਆ ਕਿ ਜਿਵੇਂ ਹੀ ਵੀਡੀਓ ਸ਼ੁਰੂ ਹੁੰਦਾ ਹੈ, ਇੱਕ ਰੰਗੀਨ ਧੁੰਦ ਪੰਛੀ ਨੂੰ ਘੇਰ ਲੈਂਦੀ ਹੈ, ਜਦੋਂ ਕਿ ਜੇਕਰ ਇਹ ਅਸਲ ਹੁੰਦਾ ਤਾਂ ਕੋਈ ਧੁੰਦਲਾਪਨ ਨਹੀਂ ਹੁੰਦਾ।

ਫਰਜ਼ੀ ਪੋਸਟ ਨੂੰ ਸਾਂਝਾ ਕਰਨ ਵਾਲੇ ਇੰਸਟਾਗ੍ਰਾਮ ਯੂਜ਼ਰ ਦੀ ਸੋਸ਼ਲ ਸਕੈਨਿੰਗ ਦੌਰਾਨ, ਅਸੀਂ ਪਾਇਆ ਕਿ ਯੂਜ਼ਰ ਨੂੰ 1372 ਲੋਕ ਫੋਲੋ ਕਰਦੇ ਹਨ।

ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਅਸਲੀ ਵੀਡੀਓ ਛੋਟੇ ਪੰਛੀ ਦਾ ਹੈ, ਜਿਸ ਵਿੱਚ ਵੀਐਫਐਕਸ (ਵਿਜ਼ੂਅਲ ਇਫੈਕਟ) ਜੋੜਿਆ ਗਿਆ ਹੈ। ਵੀਐਫਐਕਸ ਕਾਰਨ ਪੰਛੀ ਦੇ ਮੂੰਹ ‘ਚੋਂ ਅੱਗ ਨਿਕਲਦੀ ਨਜ਼ਰ ਆ ਰਹੀ ਹੈ।

Disclaimer: This story was originally published by vishvasnews.com as part of the Shakti Collective. Except for the headline, this story has not been edited by ABP Sanjha staff.

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
Advertisement
ABP Premium

ਵੀਡੀਓਜ਼

Punjab News| ਤਰਨਤਾਰਨ 'ਚ ਦਰਦਨਾਕ ਹਾਦਸਾ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤJaggu Bhagwanpuria ਗੈਂਗ ਦਾ ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰWEATHER UPDATE | Punjab ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ | Himachal Floods|Coldwaveਡੱਲੇਵਾਲ ਦਾ ਸਰੀਰ ਨਹੀਂ ਦੇ ਰਿਹਾ ਸਾਥ! ਲਗਾਤਾਰ ਬਿਮਾਰ ਚੱਲ ਰਹੇ ਕਿਸਾਨ ਆਗੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ
ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ
ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ
ਪੰਜਾਬ 'ਚ ਪੈ ਗਿਆ ਚੀਕ-ਚੀਹਾੜਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਖੰਭਾ
ਪੰਜਾਬ 'ਚ ਪੈ ਗਿਆ ਚੀਕ-ਚੀਹਾੜਾ, ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਡਿੱਗਿਆ ਖੰਭਾ
3 ਕਰੋੜ ਰੁਪਏ ਪ੍ਰਤੀ ਮਹੀਨਾ ਕਿਰਾਇਆ, ZARA ਨੇ ਬੰਦ ਕੀਤਾ ਆਪਣਾ ਇਹ ਸਟੋਰ, ਸੋਸ਼ਲ ਮੀਡੀਆ 'ਤੇ ਬਣਿਆ ਚਰਚਾ ਦਾ ਵਿਸ਼ਾ
3 ਕਰੋੜ ਰੁਪਏ ਪ੍ਰਤੀ ਮਹੀਨਾ ਕਿਰਾਇਆ, ZARA ਨੇ ਬੰਦ ਕੀਤਾ ਆਪਣਾ ਇਹ ਸਟੋਰ, ਸੋਸ਼ਲ ਮੀਡੀਆ 'ਤੇ ਬਣਿਆ ਚਰਚਾ ਦਾ ਵਿਸ਼ਾ
Embed widget