ਵਾਸ਼ਿੰਗਟਨ: ਵਿਸ਼ਵ ਸਹਿਤ ਸੰਗਠਨ (WHO) ਨੇ ਕਿਹਾ ਕਿ ਅਪ੍ਰੈਲ ਵਿੱਚ ਹਰ ਰੋਜ਼ ਔਸਤਨ 80,000 ਕੋਰੋਨਾਵਾਇਰਸ (COVID-19)ਦੇ ਮਾਮਲੇ ਸਾਹਮਣੇ ਆਏ ਹਨ। ਸੰਯੁਕਤ ਰਾਸ਼ਟਰ ਦੀ ਚੋਟੀ ਦੀ ਸਿਹਤ ਏਜੰਸੀ ਨੇ ਕਿਹਾ ਹੈ ਕਿ ਦੱਖਣੀ ਏਸ਼ੀਆਈ ਦੇਸ਼ ਜਿਵੇਂ ਕਿ ਭਾਰਤ ਅਤੇ ਬੰਗਲਾਦੇਸ਼ ਸੰਕਰਮਣ ਵਿੱਚ ਵਾਧਾ ਵੇਖ ਰਹੇ ਹਨ, ਜਦੋਂਕਿ ਪੱਛਮੀ ਯੂਰਪ ਵਰਗੇ ਖੇਤਰਾਂ ਦੀ ਗਿਣਤੀ ਵਿੱਚ ਗਿਰਾਵਟ ਆ ਰਹੀ ਹੈ।
ਬ੍ਰਾਜ਼ੀਲ ਬਣਿਆ ਹੌਟਸਪੋਟ
ਕੋਰੋਨਾ ਵਾਇਰਸ (COVID-19)ਦੇ ਹੌਟਸਪੋਟ ਵਜੋਂ ਉੱਭਰ ਰਹੇ ਬ੍ਰਾਜ਼ੀਲ ਵਿੱਚ ਬੁੱਧਵਾਰ ਨੂੰ 10,503 ਮਾਮਲੇ ਸਾਹਮਣੇ ਆਏ ਅਤੇ 615 ਲੋਕਾਂ ਦੀ ਮੌਤ ਹੋਈ। ਮੀਡੀਆ ਰਿਪੋਰਟਾਂ ਮੁਤਾਬਕ 30 ਅਪ੍ਰੈਲ ਨੂੰ ਦੇਸ਼ ਵਿੱਚ 7,288 ਮਾਮਲੇ ਸਾਹਮਣੇ ਆਏ। ਮੰਗਲਵਾਰ ਨੂੰ, ਇੱਥੇ 600 ਮੌਤਾਂ ਹੋਈਆਂ। ਦੇਸ਼ ਵਿਚ ਹੁਣ ਤਕ 1,25,218 ਮਾਮਲੇ ਸਾਹਮਣੇ ਆਏ ਹਨ ਅਤੇ 8,536 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ ਦੇ ਐਕਟਿਵ ਮਾਮਲਿਆਂ 'ਚ ਗਿਰਾਵਟ
ਪਿਛਲੇ 24 ਘੰਟਿਆਂ ਵਿੱਚ ਇਟਲੀ ਵਿੱਚ ਕੋਰੋਨਾਵਾਇਰਸ ਦੇ ਕਿਰਿਆਸ਼ੀਲ ਮਾਮਲਿਆਂ ਦੀ ਗਿਣਤੀ 'ਚ 6,939 ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 369 ਲੋਕਾਂ ਦੀ ਮੌਤ ਵੀ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਸਿਵਲ ਪ੍ਰੋਟੈਕਸ਼ਨ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 6 ਮਈ ਤੱਕ ਦੇਸ਼ ਵਿੱਚ 2,14,457 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 91,528 ਲੋਕ ਇਲਾਜ ਅਧੀਨ ਹਨ। ਇਸ ਦੇ ਨਾਲ ਹੀ 29,684 ਲੋਕਾਂ ਦੀ ਮੌਤ ਹੋ ਚੁੱਕੀ ਹੈ। 93,245 ਵਿਅਕਤੀ ਸਿਹਤਯਾਬ ਵੀ ਹੋਏ ਹਨ।
ਦੁਨੀਆ ਭਰ 'ਚ 38,49,021 ਮਾਮਲੇ
ਦੁਨੀਆ ਭਰ ਵਿੱਚ 38,49,021 ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 265,905 ਲੋਕਾਂ ਦੀ ਮੌਤ ਹੋ ਚੁੱਕੀ ਹੈ। 1,317,085 ਲੋਕ ਸਿਹਤਮੰਦ ਹੋਏ ਹਨ। ਯੂਰਪ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਇੱਥੇ 1,544,366 ਕੇਸ ਸਾਹਮਣੇ ਆ ਚੁੱਕੇ ਹਨ।147,280ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਏਸ਼ੀਆ ਵਿਚ 611,952 ਮਾਮਲੇ ਹੋਏ ਹਨ ਅਤੇ 20,984 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ 24 ਘੰਟਿਆਂ ਵਿੱਚ ਅਮਰੀਕਾ ਵਿੱਚ 2,073 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ, ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 73,095 ਹੋ ਗਈ ਹੈ. ਇਸ ਦੇ ਨਾਲ ਹੀ, 12,27,430 ਕੇਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਪੰਜਾਬ ਦੇ ਵਿਦਿਆਰਥੀਆਂ ਨੇ ਤੋੜਿਆ ਵਿਸ਼ਵ ਰਿਕਾਰਡ, ਸਿੱਖਿਆ ਮੰਤਰੀ ਵੱਲੋਂ ਖੁਲਾਸਾ