ਅਕਤੂਬਰ ਤੋਂ ਦਸੰਬਰ ਤੱਕ ਨਹੀਂ ਹੋਣਗੇ ਵਿਆਹ! ਸਰਕਾਰ ਨੇ ਵਿਆਹ ਸਮਾਗਮਾਂ 'ਤੇ ਲਾਈ ਪਾਬੰਦੀ
Pakistan News: ਪਾਕਿਸਤਾਨ ’ਚ ਪੰਜਾਬ ਸੂਬੇ ਦੀ ਸਰਕਾਰ ਨੇ ਧੁੰਦ ’ਤੇ ਕੰਟਰੋਲ ਕਰਨ ਲਈ ਇਕ ਨਵੀਂ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹੁਣ ਹਰ ਸਾਲ ਅਕਤੂਬਰ ਤੋਂ ਦਸੰਬਰ ਤੱਕ ਵਿਆਹ ਸਮਾਗਮਾਂ ’ਤੇ ਸਖ਼ਤ ਪਾਬੰਦੀ ਰਹੇਗੀ।
Pakistan News: ਪਾਕਿਸਤਾਨ ’ਚ ਪੰਜਾਬ ਸੂਬੇ ਦੀ ਸਰਕਾਰ ਨੇ ਧੁੰਦ ’ਤੇ ਕੰਟਰੋਲ ਕਰਨ ਲਈ ਇਕ ਨਵੀਂ ਲਾਗੂ ਕੀਤੀ ਗਈ ਹੈ, ਜਿਸ ਤਹਿਤ ਹੁਣ ਹਰ ਸਾਲ ਅਕਤੂਬਰ ਤੋਂ ਦਸੰਬਰ ਤੱਕ ਵਿਆਹ ਸਮਾਗਮਾਂ ’ਤੇ ਸਖ਼ਤ ਪਾਬੰਦੀ ਰਹੇਗੀ। ਇਹ ਨੀਤੀ ਲਾਹੌਰ ਹਾਈ ਕੋਰਟ ’ਚ ਪੇਸ਼ ਕੀਤੀ ਗਈ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਵਿਆਹ ਸਮਾਗਮਾਂ ’ਚ ਵਾਹਨਾਂ ਕਾਰਨ ਊਰਜਾ ਦੀ ਖਪਤ ਵਧਦੀ ਹੈ, ਜੋ ਪ੍ਰਦੂਸ਼ਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਵਿਆਹ ਸਮਾਗਮਾਂ 'ਚ ਵਨ ਡਿਸ਼ ਦੀ ਵਿਵਸਥਾ ਕੀਤੀ ਜਾਵੇ ਲਾਗੂ
ਪੰਜਾਬ ਦੇ ਐਡਵੋਕੇਟ ਜਨਰਲ ਨੇ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਇਸ ਵਾਰ ਪਹਿਲੀ ਵਾਰ ਸਮੋਗ ਕੰਟਰੋਲ ਲਈ ਵਿਸ਼ੇਸ਼ ਬਜਟ ਰੱਖਿਆ ਗਿਆ ਹੈ। ਕੋਰਟ ਨੇ ਇਨ੍ਹਾਂ ਕਦਮਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਇਹ ਪ੍ਰਸ਼ਾਸਨ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਰਿਹਾ ਹੈ। ਇਸ ਨੀਤੀ ਤਹਿਤ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਸੁਪਰ ਸੀਡਰ ਮਸ਼ੀਨਾਂ ਵੰਡੀਆਂ ਜਾਣਗੀਆਂ, ਜੋ ਪਰਾਲੀ ਨੂੰ ਸਾੜਨ ਦੀ ਬਜਾਏ ਖੇਤ ’ਚ ਹੀ ਨਸ਼ਟ ਕਰਦੀਆਂ ਹਨ, ਜਿਸ ਨਾਲ ਸਮੋਗ ਨੂੰ ਘੱਟ ਕੀਤਾ ਜਾ ਸਕੇ। ਅਦਾਲਤ ਨੇ ਸੁਝਾਅ ਦਿੱਤਾ ਕਿ ਵਿਆਹ ਸਮਾਗਮਾਂ ’ਚ ਵਨ ਡਿਸ਼ ਦੀ ਵਿਵਸਥਾ ਲਾਗੂ ਕੀਤੀ ਜਾਵੇ ਅਤੇ ਵਿਆਹ ਸਮਾਗਮਾਂ ਦੀ ਗਿਣਤੀ ਵੀ ਸੀਮਤ ਕੀਤੀ ਜਾਵੇ।