ਪੜਚੋਲ ਕਰੋ
Advertisement
ਬੇਇੱਜ਼ਤੀ ਦਾ ਬਦਲਾ ਲੈਣ ਲਈ ਕੇਲੇ ਨਾਲ ਹੀ ਲੁੱਟ ਲਿਆ ਬੈਂਕ!
ਤੁਸੀਂ ਕਈ ਤਰੀਕਿਆਂ ਨਾਲ ਬੈਂਕ ਲੁੱਟ ਦੀਆਂ ਘਟਨਾਵਾਂ ਤਾਂ ਬੇਸ਼ੱਕ ਸੁਣੀਆਂ ਹੀ ਹੋਣਗੀਆਂ, ਪਰ ਕੇਲੇ ਨਾਲ ਬੈਂਕ ਲੁੱਟਣ ਦੀ ਕੋਸ਼ਿਸ਼ ਦਾ ਇਹ ਵੱਖਰਾ ਮਾਮਲਾ ਹੈ। ਬ੍ਰਿਟੇਨ ਦੇ ਡੋਰਸੈਟ ‘ਚ 50 ਸਾਲਾ ਲਾਰੇਂਸ ਵਾਨਡੇਰੇਲ ਨੇ ਕੁਝ ਅਜਿਹਾ ਹੀ ਕੀਤਾ ਹੈ।
ਲੰਦਨ: ਤੁਸੀਂ ਕਈ ਤਰੀਕਿਆਂ ਨਾਲ ਬੈਂਕ ਲੁੱਟ ਦੀਆਂ ਘਟਨਾਵਾਂ ਤਾਂ ਬੇਸ਼ੱਕ ਸੁਣੀਆਂ ਹੀ ਹੋਣਗੀਆਂ, ਪਰ ਕੇਲੇ ਨਾਲ ਬੈਂਕ ਲੁੱਟਣ ਦੀ ਕੋਸ਼ਿਸ਼ ਦਾ ਇਹ ਵੱਖਰਾ ਮਾਮਲਾ ਹੈ। ਬ੍ਰਿਟੇਨ ਦੇ ਡੋਰਸੈਟ ‘ਚ 50 ਸਾਲਾ ਲਾਰੇਂਸ ਵਾਨਡੇਰੇਲ ਨੇ ਕੁਝ ਅਜਿਹਾ ਹੀ ਕੀਤਾ ਹੈ। ਕੇਲੇ ‘ਤੇ ਕੁਝ ਵੱਖਰੀ ਚੀਜ਼ ਲਪੇਟ ਉਸ ਨੂੰ ਬੰਦੂਕ ਦਾ ਰੰਗ-ਰੂਪ ਦਿੱਤਾ ਗਿਆ। ਇਸ ਨਾਲ ਬਾਰਕਲੇਜ ਬੈਂਕ ਦੇ ਸਟਾਫ ਨੂੰ ਧਮਕਾ ਕੈਸ਼ ਲੈ ਲਿਆ ਗਿਆ।
ਇਸ ਤੋਂ ਬਾਅਦ ਵਾਨਡੇਰੇਲ ਕੋਲ ਦੇ ਪੁਲਿਸ ਸਟੇਸ਼ਨ ਪਹੁੰਚ ਗਿਆ ਜਿੱਥੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਕੇਲੇ ਦੇ ਦਮ ‘ਤੇ ਹੀ ਬੈਂਕ ਲੁੱਟ ਲਿਆ। ਸਾਰਾ ਕਿੱਸਾ ਸੁਣ ਕੇ ਪੁਲਿਸ ਵੀ ਹੈਰਾਨ ਹੋ ਗਈ। ਮੌਕੇ ‘ਤੇ ਜਾਂਚ ਕਰਨ ‘ਤੇ ਸਾਰੀਆਂ ਗੱਲਾਂ ਸੱਚ ਸਾਬਤ ਹੋਈਆਂ।
ਪੁਲਿਸ ਵੱਲੋਂ ਪੁੱਛਗਿੱਛ ‘ਚ ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹੀ ਬੈਂਕ ਪ੍ਰਬੰਧਨ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਕਰਕੇ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਉਸ ਨੇ ਇਹ ਕਦਮ ਚੁੱਕਿਆ। ਇਸ ਮਾਮਲੇ ‘ਚ ਕੋਰਟ ਨੇ ਵਾਨਡੇਰੇਲ ਨੂੰ 14 ਮਹੀਨੇ ਦੀ ਸਜ਼ਾ ਸੁਣਾਈ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਪੋਰਟਸ
ਤਕਨਾਲੌਜੀ
ਵਿਸ਼ਵ
Advertisement