Bastille Day Parade 2023: ਬੈਸਟਿਲ ਡੇ ਦੇ ਮੌਕੇ 'ਤੇ ਫਰਾਂਸ 'ਚ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੇ ਕੀਤਾ ਮਾਰਚ, ਪ੍ਰੋਗਰਾਮ 'ਚ ਪਹੁੰਚੇ ਪੀਐਮ ਮੋਦੀ ਨੇ ਦਿੱਤੀ ਸਲਾਮੀ
ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਦੌਰੇ 'ਤੇ ਹਨ। ਪ੍ਰਧਾਨ ਮੰਤਰੀ ਮੋਦੀ ਬੈਸਟਿਲ ਡੇ ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਫਰਾਂਸ ਵਿੱਚ ਮੌਜੂਦ ਹਨ। ਜਦੋਂ ਫਰਾਂਸ ਬੈਸਟਿਲ ਡੇ ਦੇ ਪ੍ਰੋਗਰਾਮ ਮਨਾ ਰਿਹਾ ਸੀ, ਉਦੋਂ ਮਹਿਮਾਨ ਵਜੋਂ ਹਿੱਸਾ ਲੈਣ ਆਏ ਪ੍ਰਧਾਨ ਮੰਤਰੀ ਨੇ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਵਲੋਂ ਕੀਤੇ ਗਏ ਮਾਰਚ ਨੂੰ ਸਲਾਮੀ ਦਿੱਤੀ।
Bastille Day Parade 2023: ਫਰਾਂਸ ਵਿੱਚ ਅੱਜ 14 ਜੁਲਾਈ ਨੂੰ ਰਾਸ਼ਟਰੀ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਨੂੰ ਉਹ ਬੈਸਟਿਲ ਡੇ ਵਜੋਂ ਮਨਾਉਂਦੇ ਹਨ। ਇਸ ਵਾਰ ਫਰਾਂਸ ਦਾ ਇਹ ਰਾਸ਼ਟਰੀ ਦਿਵਸ ਭਾਰਤ ਲਈ ਵੀ ਬਹੁਤ ਖਾਸ ਹੈ।
ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੂੰ ਬੈਸਟਿਲ ਡੇ ਦੇ ਮੌਕੇ 'ਤੇ ਪ੍ਰੋਗਰਾਮ ਵਿੱਚ ਮਾਰਚ ਕਰਨ ਲਈ ਸੱਦਿਆ ਗਿਆ ਸੀ। ਇਸ ਖਾਸ ਮੌਕੇ 'ਤੇ ਪੀਐਮ ਮੋਦੀ ਨੇ ਭਾਰਤੀ ਫੌਜ ਦੀ ਪੰਜਾਬ ਰੈਜੀਮੈਂਟ ਨੂੰ ਮਾਰਚ ਕਰਦਿਆਂ ਹੋਇਆਂ ਸਲਾਮੀ ਦਿੱਤੀ।
#WATCH | Indian Army's Punjab Regiment march along the Champs-Élysées during the Bastille Day parade in Paris, France. The contingent is being led by Captain Aman Jagtap. pic.twitter.com/PV24VTgHHo
— ANI (@ANI) July 14, 2023
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੋ ਦਿਨਾਂ ਦੌਰੇ 'ਤੇ ਹਨ। ਉਨ੍ਹਾਂ ਪੈਰਿਸ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਹ ਐਲੀਸੀ ਪੈਲੇਸ ਪਹੁੰਚੇ। ਜਿੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਨ੍ਹਾਂ ਦੇ ਸਨਮਾਨ ਵਿੱਚ ਡਿਨਰ ਦਾ ਆਯੋਜਨ ਕੀਤਾ। ਇਸ ਦੌਰਾਨ ਫਰਾਂਸ ਦੀ ਫਸਟ ਲੇਡੀ ਬ੍ਰਿਗੇਟ ਮੈਕਰੋਨ ਨੇ ਵੀ ਪੀਐਮ ਮੋਦੀ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ: PM Modi France Visit: ਪੀਐਮ ਮੋਦੀ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੀਤਾ ਡਿਨਰ ਦਾ ਆਯੋਜਨ, ਜੱਫੀ ਪਾ ਕੇ ਮਿਲੇ ਗਲੇ
ਪੀਐਮ ਮੋਦੀ ਦੇ ਰਾਤ ਦੇ ਖਾਣੇ 'ਤੇ ਪਹੁੰਚਣ 'ਤੇ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, "ਇੱਕ ਨਜ਼ਦੀਕੀ ਦੋਸਤ ਨਾਲ ਮੁਲਾਕਾਤ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਤਿਹਾਸਕ ਏਲੀਸੀ ਪੈਲੇਸ ਵਿੱਚ ਇੱਕ ਨਿੱਜੀ ਰਾਤ ਦੇ ਖਾਣੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। ਇਹ ਦੋਵਾਂ ਨੇਤਾਵਾਂ ਲਈ ਆਪਣੀ ਦੋਸਤੀ ਦੇ ਬੰਧਨ ਨੂੰ ਹੋਰ ਮਜ਼ਬੂਤ ਕਰਨ ਅਤੇ ਡੂੰਘੇ ਭਾਰਤ-ਫਰਾਂਸੀਸੀ ਸਬੰਧਾਂ ਦੀ ਕਦਰ ਕਰਨ ਦਾ ਮੌਕਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਵੱਲੋਂ ਪੂਰੇ ਸੂਬੇ 'ਚ ਵਿਸ਼ੇਸ਼ ਗਿਰਦਾਵਰੀ ਦਾ ਐਲਾਨ, ਹੜ੍ਹਾਂ ਦਾ ਪਾਣੀ ਘਟਦਿਆਂ ਹੀ ਲੱਗੇਗਾ ਮੁੜ ਝੋਨਾ, ਬੀਜਾਂ ਤੇ ਪਨੀਰੀ ਦੀ ਨਹੀਂ ਆਏਗਾ ਕਿੱਲਤ