ਪੜਚੋਲ ਕਰੋ
Advertisement
ਬਠਿੰਡਾ ਦੇ ਪੁੱਤ ਨੂੰ ਆਸਟ੍ਰੇਲੀਆ 'ਚ ਮਿਲਿਆ ਵੱਡਾ ਸਨਮਾਨ
ਬਠਿੰਡਾ: ਰਾਮਪੁਰਾ ਫੂਲ ਦੇ ਜੰਮਪਲ ਦੀਪਕ ਵਿਨਾਇਕ ਨੂੰ ਆਸਟ੍ਰੇਲੀਆ ਵਿੱਚ ਵੱਡਾ ਸਨਮਾਨ ਮਿਲਿਆ ਹੈ। ਵਿਨਾਇਕ ਨੂੰ ਮੈਡਲ ਆਫ਼ ਆਰਡਰ ਆਫ਼ ਆਸਟ੍ਰੇਲੀਆ (OAM) ਨਾਲ ਨਿਵਾਜਿਆ ਗਿਆ ਹੈ। ਇਸ ਸਨਮਾਨ ਦਾ ਐਲਾਨ ਜੂਨ ਵਿੱਚ ਕਰ ਦਿੱਤਾ ਗਿਆ ਸੀ ਪਰ ਇਹ ਬੀਤੇ ਦਿਨੀਂ ਦਿੱਤਾ ਗਿਆ ਹੈ।
ਦੀਪਕ ਨੂੰ ਇਹ ਸਨਮਾਨ ਵਿਕਟੋਰੀਆ ਸੂਬੇ ਵਿੱਚ ਬਹੁ-ਸੱਭਿਆਚਾਰਕ ਭਾਈਚਾਰਕ ਗਤੀਵਿਧੀਆਂ ਨੂੰ ਵਧੀਆ ਢੰਗ ਨਾਲ ਚਲਾਉਣ ਸਦਕਾ ਦਿੱਤਾ ਗਿਆ ਹੈ। ਦੀਪਕ ਵਿਨਾਇਕ ਨੂੰ ਵਿਕਟੋਰੀਆ ਦੇ ਗਵਰਨਰ ਨੇ ਉਸ ਦੇ ਪਰਿਵਾਰ ਅਤੇ ਪੰਜਾਬੀ ਭਾਈਚਾਰੇ ਦੇ ਹੋਰਨਾਂ ਲੋਕਾਂ ਵਿੱਚ ਦਿੱਤਾ।
ਇਹ ਪਹਿਲੀ ਵਾਰ ਨਹੀਂ ਹੈ ਕਿ ਦੀਪਕ ਨੂੰ ਆਸਟ੍ਰੇਲੀਆ ਵਿੱਚ ਕੋਈ ਵਿਸ਼ੇਸ਼ ਸਨਮਾਨ ਮਿਲਿਆ ਹੋਵੇ। ਇਸ ਤੋਂ ਪਹਿਲਾਂ ਵੀ ਉਸ ਨੂੰ ਸਮਾਜ ਸੇਵਾ ਵਿੱਚ ਕਈ ਵੱਡੇ ਸਨਮਾਨ ਦਿੱਤੇ ਗਏ ਹਨ। ਦੀਪਕ ਨੇ ਓਏਐਮ ਮਿਲਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਦੀਪਕ 1972 ਵਿੱਚ ਮਾਲਵੇ ਦੀ ਧਰਤੀ 'ਤੇ ਅਧਿਆਪਕ ਮਾਤਾ ਸਵਰਨਜੀਤ ਕੌਰ ਤੇ ਪਿਤਾ ਮਾਸਟਰ ਤਰਸੇਮ ਵਿਨਾਇਕ ਦੇ ਘਰ ਜਨਮਿਆ ਸੀ। ਸਾਲ 1996 ਦੌਰਾਨ ਸਿਵਲ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਮੈਲਬੋਰਨ (ਆਸਟ੍ਰੇਲੀਆ) ਜਾ ਵਸਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement