ਪੜਚੋਲ ਕਰੋ
ਲੇਬਨਾਨ ਦੀ ਰਾਜਧਾਨੀ 'ਚ ਭਿਆਨਕ ਵਿਸਫੋਟ, 70 ਤੋਂ ਵੱਧ ਮੌਤਾਂ, ਹਜ਼ਾਰਾਂ ਲੋਕ ਜ਼ਖਮੀ
ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਇਕ ਭਿਆਨਕ ਬਲਾਸਟ ਤੋਂ ਬਾਅਦ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ 'ਚ ਹਜ਼ਾਰਾਂ ਹੋਰ ਲੋਕ ਜ਼ਖਮੀ ਹੋਏ ਹਨ

ਬੇਰੂਤ: ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਇਕ ਭਿਆਨਕ ਬਲਾਸਟ ਤੋਂ ਬਾਅਦ ਦਰਜਨਾਂ ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਹਾਦਸੇ 'ਚ ਹਜ਼ਾਰਾਂ ਲੋਕ ਜ਼ਖਮੀ ਹੋਏ ਹਨ।ਜਾਣਕਾਰੀ ਮੁਤਾਬਿਕ ਮੰਗਲਵਾਰ ਨੂੰ ਦੋ ਵਿਸ਼ਾਲ ਧਮਾਕਿਆਂ ਨੇ ਬੇਰੂਤ ਦੀ ਬੰਦਰਗਾਹ ਨੂੰ ਢਹਿ ਢੇਰੀ ਕਰ ਦਿੱਤਾ, ਜਿਸ ਨਾਲ ਘੱਟੋ ਘੱਟ 73 ਲੋਕ ਮਾਰੇ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ।ਇਸ ਧਮਾਕੇ ਨਾਲ ਦੂਰ- ਦੂਰ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਰਾਜਧਾਨੀ ਵਿੱਚ ਦਹਿਸ਼ਤ ਅਤੇ ਹਫੜਾ-ਦਫੜੀ ਮੱਚ ਗਈ। ਲੇਬਨਾਨ ਦੀ ਸੈਨਾ ਦੇ ਇਕ ਅਧਿਕਾਰੀ ਮੁਤਾਬਿਕ ਗੋਦਾਮ ਵਿਚ ਸੋਡੀਅਮ ਨਾਈਟ੍ਰੇਟ ਸਮੇਤ ਬਹੁਤ ਜ਼ਿਆਦਾ ਵਿਸਫੋਟਕ ਪਦਾਰਥ ਰੱਖੇ ਗਏ ਸਨ। ਉਸਨੇ ਦੱਸਿਆ ਕਿ ਧਮਾਕਾ ਸੰਭਾਵਤ ਤੌਰ 'ਤੇ ਅੱਗ ਕਾਰਨ ਹੋਇਆ ਸੀ, ਅਤੇ ਇਹ ਹਮਲਾ ਨਹੀਂ ਸੀ। ਯੂਐਸ ਦੇ ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਦੀ ਜਾਣਕਾਰੀ ਦੇ ਅਨੁਸਾਰ, ਸੋਡੀਅਮ ਨਾਈਟ੍ਰੇਟ, ਜੋ ਖਾਦ ਅਤੇ ਪਟਾਕੇ ਬਣਾਉਣ ਲਈ ਵਰਤੀ ਜਾਂਦੀ ਹੈ, ਵਿਸਫੋਟਕ ਹੋ ਸਕਦੀ ਹੈ ਅਤੇ ਹੋਰ ਸਮੱਗਰੀ ਸਾੜਨ ਨੂੰ ਤੇਜ਼ ਕਰ ਸਕਦੀ ਹੈ।
ਇਸ ਵਿਸਫੋਟਕ ਧਮਾਕੇ 'ਚ ਹਾਲੇ ਤੱਕ 73 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।ਜਦਕਿ 3700 ਦੇ ਕਰੀਬ ਲੋਕ ਜ਼ਖਮੀ ਹੋਏ ਹਨ।ਦੁਪਹਿਰ ਵੇਲੇ ਹੋਏ ਧਮਾਕੇ ਕਾਰਨ ਰਾਜਧਾਨੀ ਦੇ ਕਈ ਹਿੱਸੇ ਹਿੱਲ ਗਏ ਅਤੇ ਸ਼ਹਿਰ ਵਿਚੋਂ ਸੰਘਣਾ ਕਾਲਾ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਵਸਨੀਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
#BREAKING Lebanon toll rises to 73 dead, 3,700 wounded: health ministry pic.twitter.com/jrEOrR4L1C
— AFP news agency (@AFP) August 4, 2020
ਇਸ ਵਿਸਫੋਟਕ ਧਮਾਕੇ 'ਚ ਹਾਲੇ ਤੱਕ 73 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।ਜਦਕਿ 3700 ਦੇ ਕਰੀਬ ਲੋਕ ਜ਼ਖਮੀ ਹੋਏ ਹਨ।ਦੁਪਹਿਰ ਵੇਲੇ ਹੋਏ ਧਮਾਕੇ ਕਾਰਨ ਰਾਜਧਾਨੀ ਦੇ ਕਈ ਹਿੱਸੇ ਹਿੱਲ ਗਏ ਅਤੇ ਸ਼ਹਿਰ ਵਿਚੋਂ ਸੰਘਣਾ ਕਾਲਾ ਧੂੰਆਂ ਉੱਠਣਾ ਸ਼ੁਰੂ ਹੋ ਗਿਆ। ਵਸਨੀਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਤੇਜ਼ ਸੀ ਕਿ ਮਕਾਨਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕਾ ਬੇਰੂਤ ਦੀ ਬੰਦਰਗਾਹ ਦੇ ਦੁਆਲੇ ਹੋਇਆ ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ। ਬੇਰੂਤ ਵਿੱਚ ਧਮਾਕੇ ਤੋਂ ਤੁਰੰਤ ਬਾਅਦ, ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ।Two explosions in central Beirut pic.twitter.com/xItmpFJaly
— Sarah Dadouch | سارة دعدوش (@SarahDadouch) August 4, 2020
ਕੁਝ ਮੀਡਿਆ ਰਿਪੋਰਟਾਂ ਦਾ ਕਹਿਣਾ ਹੈ ਕਿ ਵਿਸਫੋਟ ਉਸ ਥਾਂ ਹੋਇਆ ਜਿੱਥੇ ਪਟਾਕੇ ਰੱਖੇ ਜਾਂਦੇ ਸਨ।ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਾਲੇ ਧੂੰਏਂ ਦੀ ਗੁਭਾਰ ਵਿੱਚੋਂ ਅਚਾਨਕ ਇੱਕ ਧਮਾਕੇਦਾਰ ਵਿਸਫੋਟ ਹੁੰਦਾ ਹੈ ਅਤੇ ਸਭ ਕੁਝ ਹਿੱਲਾ ਦਿੰਦਾ ਹੈ।2 big explosions heard in Central Beirut this evening. Everyone is advised to stay calm. Any Indian community member in need of any help, may contact our Help Line. @MEAIndia @SecySanjay pic.twitter.com/xWlgU8WdNB
— India in Lebanon (@IndiaInLebanon) August 4, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















