ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
US Election: ਇੰਝ ਹੀ ਨਹੀਂ ਮਿਲੀ ਬਾਇਡਨ ਨੂੰ ਕੈਲੀਫੋਰਨੀਆ 'ਚ ਜਿੱਤ, ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ
ਕੈਲੀਫੋਰਨੀਆ ਵਿੱਚ ਬਾਇਡਨ ਦੀ ਜਿੱਤ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਵੱਡਾ ਯੋਗਦਾਨ ਨਿਭਾਇਆ ਹੈ।ਅਮਰੀਕਾ ਵਿੱਚ ਭਾਰਤੀ ਮੂਲ ਦੇ ਨਾਗਰਿਕ ਹੁਣ ਰਾਜਨੀਤੀ ਵਿੱਚ ਆਪਣਾ ਪ੍ਰਭਾਵ ਵਧਾਉਣਾ ਚਾਹੁੰਦੇ ਹਨ, ਕਿਉਂਕਿ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ 150% ਦੀ ਰਫਤਾਰ ਨਾਲ ਵਧ ਰਹੇ ਹਨ।
![US Election: ਇੰਝ ਹੀ ਨਹੀਂ ਮਿਲੀ ਬਾਇਡਨ ਨੂੰ ਕੈਲੀਫੋਰਨੀਆ 'ਚ ਜਿੱਤ, ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ Biden won in California, find out how Indian-origin businessmen played a key role in US elections US Election: ਇੰਝ ਹੀ ਨਹੀਂ ਮਿਲੀ ਬਾਇਡਨ ਨੂੰ ਕੈਲੀਫੋਰਨੀਆ 'ਚ ਜਿੱਤ, ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ](https://static.abplive.com/wp-content/uploads/sites/5/2020/07/23193730/joe-biden.jpg?impolicy=abp_cdn&imwidth=1200&height=675)
ਨਿਊਯਾਰਕ: ਅਮਰੀਕਾ 'ਚ ਗੋਲਡਨ ਸਟੇਟ ਕਹਿ ਜਾਣ ਵਾਲੇ ਕੈਲੀਫੋਰਨੀਆ (California) 'ਚ ਡੈਮੋਕ੍ਰੇਟਿਕ ਉਮੀਦਵਾਰ ਜੋਅ ਬਾਇਡਨ (Joe Biden) ਨੇ ਵੱਡੀ ਜਿੱਤ ਹਾਸਲ ਕੀਤੀ। ਦੱਸ ਦਈਏ ਕਿ ਬਾਇਡਨ 264 ਚੋਣ ਵੋਟਾਂ ਨਾਲ ਅੱਗੇ ਹੈ, ਜਿਸ ਨੂੰ ਸਿਰਫ ਕੈਲੀਫੋਰਨੀਆ ਤੋਂ 55 ਇਲੈਕਟ੍ਰੋਲ ਵੋਟਾਂ ਮਿਲੀਆਂ ਹਨ। ਇਸ ਨੇ ਟਰੰਪ ਤੇ ਬਾਇਡਨ ਵਿਚਲੇ ਪਾੜੇ ਨੂੰ ਵਧਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ। ਬਾਇਡਨ ਦੀ ਇਸ ਜਿੱਤ ਵਿੱਚ ਭਾਰਤੀ ਮੂਲ ਦੇ ਵੱਡੇ ਤੇ ਅਮੀਰ ਕਾਰੋਬਾਰੀਆਂ ਦਾ ਵੀ ਵੱਡਾ ਹੱਥ ਹੈ।
ਜਾਣੋ ਕਿਵੇਂ ਭਾਰਤੀ ਮੂਲ ਦੇ ਕਾਰੋਬਾਰੀਆਂ ਨੇ ਨਿਭਾਈ ਅਹਿਮ ਭੂਮਿਕਾ:
ਭਾਰਤੀ ਮੂਲ ਦੇ ਵਪਾਰੀ ਰਛਪਾਲ ਸਿੰਘ ਕੋਲ ਰਾਊਂਡ ਟੇਬਲ ਪੀਜ਼ਾ ਦੀ ਇੱਕ ਫ੍ਰੈਂਚਾਈਜ਼ੀ ਹੈ। ਇਸ ਦੇ ਨਾਲ ਹੀ ਸਤਵੰਤ ਸਿੰਘ ਗਰੇਵਾਲ ਰਿਅਲ ਸਟੇਟ ਕਾਰੋਬਾਰੀ ਹੈ। ਇਸੇ ਤਰ੍ਹਾਂ ਕਈ ਭਾਰਤੀ ਮੂਲ ਦੇ ਲੋਕਾਂ ਨੇ ਕੈਲੀਫੋਰਨੀਆ ਵਿੱਚ ਬਾਇਡਨ ਦੀ ਜਿੱਤ ਵਿਚ ਵੱਡਾ ਯਾਗਦਾਨ ਪਾਇਆ। ਅਜੈ ਭਦੌੜੀਆ ਵਰਗੇ ਭਾਰਤੀ-ਅਮਰੀਕੀ ਨਾਗਰਿਕ ਬਾਇਡਨ ਦੀ ਟੀਮ ਦੇ ਮੈਂਬਰ ਹਨ ਜਿਸ ਨੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਲਈ ਦਿਨ ਰਾਤ ਪ੍ਰਚਾਰ ਕੀਤਾ।
#US Election | ਡੌਨਲਡ ਟਰੰਪ ਨੂੰ ਵੱਡਾ ਝਟਕਾ, ਮਿਸ਼ੀਗਨ ਤੇ ਜੋਰਜਿਆ 'ਚ ਦਾਇਰ ਕੇਸ ਖਾਰਜ
ਕੈਲੀਫੋਰਨੀਆ ਦੀ ਤਰ੍ਹਾਂ ਭਾਰਤੀ-ਅਮਰੀਕੀ ਦੇ ਲੋਕ ਅਮਰੀਕੀ ਰਾਸ਼ਟਰਪਤੀ ਦੀ ਚੋਣ ਲੜਾਈ ਦੇ ਮੈਦਾਨ ਦੇ ਰਾਜ ਫਲੋਰੀਡਾ, ਜਾਰਜੀਆ, ਮਿਸ਼ੀਗਨ, ਨੌਰਥ ਕੈਰੋਲੀਨਾ, ਪੈਨਸਿਲਵੇਨੀਆ ਤੇ ਟੈਕਸਾਸ ਵਿਚ ਫੈਸਲਾਕੁੰਨ 'ਚ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਲੋਰੀਡਾ, ਪੈਨਸਿਲਵੇਨੀਆ ਤੇ ਮਿਸ਼ੀਗਨ ਵਿੱਚ ਭਾਰਤੀ ਮੂਲ ਦੇ ਪੰਜ ਲੱਖ ਵੋਟਰ ਹਨ।
ਦੱਸ ਦਈਏ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕ ਗੰਭੀਰ ਵੋਟਰ ਮੰਨੇ ਜਾਂਦੇ ਹਨ, ਜਿਨ੍ਹਾਂ ਲਈ ਇੱਕ ਅਮਰੀਕੀ ਨਾਗਰਿਕ ਵਜੋਂ ਵੋਟ ਪਾਉਣਾ ਮਾਣ ਤੇ ਜ਼ਿੰਮੇਵਾਰ ਮਹਿਸੂਸ ਹੁੰਦਾ ਹੈ। ਇਸ ਲਈ ਹੀ ਭਾਰਤੀ ਮੂਲ ਦੇ ਲੋਕ ਵੋਟ ਪਾਉਣ ਵਿਚ ਹਮੇਸ਼ਾਂ ਅੱਗੇ ਰਹਿੰਦੇ ਹਨ, ਜਿਨ੍ਹਾਂ ਨੂੰ ਆਮ ਤੌਰ 'ਤੇ ਰਿਪਬਲੀਕਨ ਪਾਰਟੀ ਦਾ ਸਮਰਥਕ ਮੰਨਿਆ ਜਾਂਦਾ ਹੈ।
ਈਡੀ ਸਾਹਮਣੇ ਮੁੜ ਪੇਸ਼ ਨਹੀਂ ਹੋਣਗੇ ਕੈਪਟਨ ਦੇ ਬੇਟੇ, ਹੁਣ ਇਹ ਦੱਸੀ ਵਜ੍ਹਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)