ਪੜਚੋਲ ਕਰੋ

ਯੂਕੇ 'ਚ ਵੱਖਰੀ ਕੌਮ ਦੇ ਦਰਜੇ ਲਈ ਅੜੇ ਸਿੱਖ

ਲੰਡਨ: ਯੂਕੇ ਵਿੱਚ ਸਿੱਖਾਂ ਨੂੰ ਵੱਖਰੀ ਕੌਮ ਦਾ ਦਰਜਾ ਦਿਵਾਉਣ ਲਈ ਮੁਹਿੰਮ ਵਿੱਢੀ ਗਈ ਹੈ। ਇਹ ਮੁਹਿੰਮ ਬ੍ਰਿਟਿਸ਼ ਸੰਸਦ ਮੈਂਬਰਾਂ ਦੇ ਸਮੂਹ ਨੇ ਸ਼ੁਰੂ ਕੀਤੀ ਹੈ ਜੋ ਸਾਲ ਭਰ ਚੱਲੇਗੀ। ਇਸ ਦਾ ਮਕਸਦ ਯੂਕੇ ਵਿੱਚ 2021 ’ਚ ਹੋਣ ਵਾਲੀ ਮਰਦਮਸ਼ੁਮਾਰੀ ਮੌਕੇ ਸਿੱਖ ਧਰਮ ਲਈ ਜਨਗਣਨਾ ਫਾਰਮ ਵਿੱਚ ਵੱਖਰਾ ਕਾਲਮ ਸ਼ਾਮਲ ਕਰਾਉਣ ਲਈ ਹਮਾਇਤ ਜੁਟਾਉਣਾ ਹੈ। ਦਰਅਸਲ ਯੂਕੇ ਦਾ ਅੰਕੜਾ ਵਿਭਾਗ ਸਿੱਖਾਂ ਦੀ ਇਸ ਮੰਗ ‘ਲੋੜ ਨਹੀਂ’ ਦੱਸ ਕੇ ਖਾਰਜ ਕਰ ਚੁੱਕਾ ਹੈ। ਇਸ ਕਰਕੇ ਮੁਹਿੰਮ ਨੂੰ ਭਖਾਉਣ ਦੀ ਲੋੜ ਪਈ ਹੈ। ਬਰਤਾਨਵੀ ਸਿੱਖਾਂ ਦੇ ਸਰਬ ਪਾਰਟੀ ਸੰਸਦੀ ਸਮੂਹ (ਏਪੀਪੀਜੀ) ਨੇ ਕੌਮੀ ਅੰਕੜਾ ਦਫ਼ਤਰ (ਓਐਨਐਸ) ’ਤੇ ਇਲਜ਼ਾਮ ਲਾਇਆ ਹੈ ਕਿ ਸਿੱਖ ਭਾਈਚਾਰੇ ਵੱਲੋਂ ਵਧੀਕ ਸ਼੍ਰੇਣੀ ਦੀ ਮੰਗ ਲਈ ਜੁਟਾਈ ਹਮਾਇਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਸਮੂਹ ਨੇ ਕਿਹਾ ਕਿ ਜਨਗਣਨਾ ਫਾਰਮ ਵਿੱਚ ਸਿੱਖ ਧਰਮ ਲਈ ਵੱਖਰੇ ਕਾਲਮ ਦੀ ਮੰਗ ਕੀਤੇ ਜਾਣ ਪਿੱਛੇ ਮੁੱਖ ਆਸਾ ਬਰਤਾਨਵੀ ਸਿੱਖਾਂ ਨਾਲ ਨਿਰਪੱਖ ਵਤੀਰਾ ਯਕੀਨੀ ਬਣਾਉਣ ਦੇ ਨਾਲ ਭਾਈਚਾਰੇ ਨੂੰ ਦਰਪੇਸ਼ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੂੰ ਮੁਖਾਤਬ ਹੋਣਾ ਹੈ। ਲੇਬਰ ਪਾਰਟੀ ਦੀ ਐਮਪੀ ਤੇ ਏਪੀਪੀਜੀ ਦੀ ਮੁਖੀ ਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਓਐਨਐਸ ਨੇ ਸਫ਼ੇਦ ਪੇਪਰ ’ਤੇ ਜਿਹੜੀ ਸੱਜਰੀ ਤਜਵੀਜ਼ ਰੱਖੀ ਹੈ, ਉਸ ਨਾਲ ਦਫ਼ਤਰ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰਾਹ ਖੁੱਲ੍ਹ ਗਿਆ ਹੈ ਤੇ ਇਹ ਸਿੱਖਾਂ ਖ਼ਿਲਾਫ਼ ਸੰਸਥਾਗਤ ਵਿਤਕਰੇ ਦੇ ਦਾਅਵੇ ਦੀ ਵੀ ਪੁਸ਼ਟੀ ਕਰਦਾ ਹੈ। ਗਿੱਲ ਨੇ ਕਿਹਾ ਕਿ ਐਮਪੀ’ਜ਼ ਨੇ ਗੁਰਦੁਆਰਿਆਂ, ਸਿੱਖ ਜਥੇਬੰਦੀਆਂ ਤੇ ਭਾਈਚਾਰੇ ਦੀ ਹਮਾਇਤ ਨਾਲ ਸਾਲ ਭਰ ਚੱਲਣ ਵਾਲੀ ਕੌਮੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਮਰਦਮਸ਼ੁਮਾਰੀ ਆਡਰਡ 2019 ਨੂੰ ਹਾਊਸ ਆਫ਼ ਕਾਮਨਜ਼ ਵਿੱਚ ਪੇਸ਼ ਕੀਤੇ ਜਾਣ ਤੋਂ ਪਹਿਲਾਂ ਸਿੱਖ ਧਰਮ ਬਾਰੇ ਵੱਖਰਾ ਕਾਲਮ ਜਨਗਣਨਾ ਫਾਰਮ ਵਿੱਚ ਸ਼ਾਮਲ ਕੀਤਾ ਜਾ ਸਕੇ। ਹਾਲ ਹੀ ਵਿੱਚ ਰਿਲੀਜ਼ ਕੀਤੇ ਸਫ਼ੇਦ ਪੇਪਰ, ਜਿਸ ਦਾ ਟਾਈਟਲ ‘ਹੈਲਪ ਸ਼ੇਪ ਆਵਰ ਫਿਊਚਰ: ਦਿ 2021 ਸੈਂਸਸ ਆਫ਼ ਪਾਪੂਲੇਸ਼ਨ ਐਂਡ ਹਾਊਸਿੰਗ ਇਨ ਇੰਗਲੈਂਡ ਐਂਡ ਵੇਲਜ਼’ ਵਿੱਚ ਓਐਨਐਸ ਨੇ ਕਿਹਾ ਸੀ ਕਿ ਸਿੱਖਾਂ ਦੀ ਗਿਣਤੀ ਦਾ ਅੰਦਾਜ਼ਾ ਸਿੱਖ ਧਰਮ ਬਾਰੇ ਪੁੱਛੇ ਪ੍ਰਸ਼ਨ ਦੇ ਰਿਸਪੌਂਸ ਬਦਲ ਦੇ ਅੰਕੜਿਆਂ ਤੋਂ ਲਾਇਆ ਜਾ ਸਕਦਾ ਹੈ।

ਟਾਪ ਹੈਡਲਾਈਨ

TV Anchor Shot: ਵੱਡੀ ਵਾਰਦਾਤ, ਮਸ਼ਹੂਰ ਨਿਊਜ਼ ਐਂਕਰ ਦਾ ਘਰ 'ਚ ਗੋਲੀ ਮਾਰ ਕੇ ਕਤਲ, ਫੈਲੀ ਦਹਿਸ਼ਤ; ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ, ਮਸ਼ਹੂਰ ਨਿਊਜ਼ ਐਂਕਰ ਦਾ ਘਰ 'ਚ ਗੋਲੀ ਮਾਰ ਕੇ ਕਤਲ, ਫੈਲੀ ਦਹਿਸ਼ਤ; ਜਾਣੋ ਪੂਰਾ ਮਾਮਲਾ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Main Market Square Shooting: ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ...
ਮੇਨ ਮਾਰਕੀਟ 'ਚ ਅੰਨ੍ਹੇਵਾਹ ਚੱਲੀਆਂ ਗੋਲੀਆਂ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 6 ਦੀ ਮੌਤ ਅਤੇ 15 ਜ਼ਖ਼ਮੀ; ਜਾਣੋ ਪੂਰਾ ਮਾਮਲਾ...
ਸਿਆਸਤ 'ਚ ਵੱਡਾ ਉਲਟਫੇਰ, ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ; ਕਿਉਂ ਕੀਤਾ ਗਿਆ ਨਜ਼ਰਬੰਦ?
ਸਿਆਸਤ 'ਚ ਵੱਡਾ ਉਲਟਫੇਰ, ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾਇਆ; ਕਿਉਂ ਕੀਤਾ ਗਿਆ ਨਜ਼ਰਬੰਦ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
ਪੰਜਾਬ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, DC ਤੋਂ ਲੈ ਤੇ SHO ਤੱਕ ਕਈ ਸੀਨੀਅਰ ਅਫ਼ਸਰਾਂ ਦੇ ਨਾਮ ਲਿਸਟ 'ਚ ਸ਼ਾਮਲ, ਜਾਣੋ ਕਿੰਨਾ ਨੂੰ ਅਹੁਦਿਆਂ ਤੋਂ ਹਟਾਇਆ ਜਾਏਗਾ?
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, 'ਕਾਂਗਰਸ' ਨੂੰ ਛੱਡ ਕਈ ਸੀਨੀਅਰ ਆਗੂਆਂ ਸਣੇ ਐਸਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ 'ਆਪ' 'ਚ ਹੋਏ ਸ਼ਾਮਲ...
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਸੰਗਰੂਰ ਤੋਂ ਵੱਡੀ ਖ਼ਬਰ! ਤੜਕ ਸਵੇਰੇ ਪਲਟੀ PRTC ਦੀ ਬੱਸ, 3 ਮੌਤਾਂ, ਮੱਚਿਆ ਚੀਕ ਚੀਹਾੜਾ
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਅੱਜ ਇਨ੍ਹਾਂ 5 ਸੂਬਿਆਂ 'ਚ ਨਹੀਂ ਖੁੱਲ੍ਹਣਗੇ ਬੈਂਕ, ਚੈੱਕ ਕਰੋ ਤੁਹਾਡੇ ਸ਼ਹਿਰ ਵਿੱਚ ਛੁੱਟੀ ਹੈ ਜਾਂ ਨਹੀਂ?
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਡ੍ਰਾਈ ਰਹੇਗਾ ਮੌਸਮ, ਕੱਲ੍ਹ ਪੈ ਸਕਦਾ ਮੀਂਹ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget