(Source: ECI/ABP News)
Johnson and Johnson Corona Vaccine: ਕੈਨੇਡਾ ਨੇ 'ਜੌਨਸਨ ਐਂਡ ਜੌਨਸਨ' ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਖੁਸ਼ ਹੋ ਟਰੂਡੋ ਨੇ ਕੀਤਾ ਟਵੀਟ
ਹੁਣ ਤਕ ਕੈਨੇਡਾ ਵਿੱਚ ਚਾਰ ਕੋਰੋਨਾ ਟੀਕੇ ਮਨਜੂਰ ਹੋ ਗਏ ਹਨ। ਇਸ ਵਿੱਚ ਫਾਈਜ਼ਰ, ਮੋਡੇਰਨਾ ਅਤੇ ਐਸਟ੍ਰਾਜ਼ੇਨੇਕਾ ਤੋਂ ਇਲਾਵਾ ਜੌਹਨਸਨ ਅਤੇ ਜੌਨਸਨ ਦੀ ਕੋਰੋਨਾ ਵੈਕਸੀਨ ਦਾ ਨਾਂ ਸ਼ਾਮਲ ਹੈ। ਖਾਸ ਗੱਲ ਇਹ ਹੈ ਕਿ ਇੱਥੇ ਇੱਕ ਅਜਿਹੀ ਵੈਕਸੀਨ ਵੀ ਹੈ ਜਿਸ ਦੀ ਸਿਰਫ ਇੱਕ ਡੋਜ਼ ਹੀ ਕਾਫ਼ੀ ਹੈ।
![Johnson and Johnson Corona Vaccine: ਕੈਨੇਡਾ ਨੇ 'ਜੌਨਸਨ ਐਂਡ ਜੌਨਸਨ' ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਖੁਸ਼ ਹੋ ਟਰੂਡੋ ਨੇ ਕੀਤਾ ਟਵੀਟ Canada approves 'Johnson & Johnson' vaccine Johnson and Johnson Corona Vaccine: ਕੈਨੇਡਾ ਨੇ 'ਜੌਨਸਨ ਐਂਡ ਜੌਨਸਨ' ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਖੁਸ਼ ਹੋ ਟਰੂਡੋ ਨੇ ਕੀਤਾ ਟਵੀਟ](https://feeds.abplive.com/onecms/images/uploaded-images/2021/03/06/e1c1ebdae1e5661a3051672b29f93720_original.jpg?impolicy=abp_cdn&imwidth=1200&height=675)
ਟੋਰਾਂਟੋ: ਕੋਰੋਨਾਵਾਇਰਸ (Coornavirus) ਖ਼ਿਲਾਫ਼ ਚੱਲ ਰਹੀ ਲੜਾਈ ਨੂੰ ਹੋਰ ਮਜ਼ਬੂਤ ਕਰਦੇ ਹੋਏ ਕੈਨੇਡਾ ਨੇ ਜੌਨਸਨ ਐਂਡ ਜੌਨਸਨ (Johnson and Johnson) ਦੀ ਕੋਰੋਨਾ ਵੈਕਸੀਨ (Corona Vaccine) ਨੂੰ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਇਸ ਟੀਕੇ ਚੋਂ ਦੋ ਦੀ ਬਜਾਏ, ਵਾਇਰਸ ਤੋਂ ਬਚਾਅ ਲਈ ਸਿਰਫ ਇੱਕ ਡੋਜ਼ ਹੀ ਕਾਫ਼ੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ
ਖਾਸ ਗੱਲ ਇਹ ਹੈ ਕਿ ਕਈ ਹੋਰ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਵੈਕਸੀਨ ਦੇ ਸਥਾਨਕ ਉਤਪਾਦਨ ਦੀ ਘਾਟ ਕਾਰਨ ਤੁਰੰਤ ਟੀਕੇ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕੀਤਾ, "ਇਹ ਚੌਥਾ ਟੀਕਾ ਹੈ, ਜਿਸ ਨੂੰ ਕੈਨੇਡੀਅਨ ਸਿਹਤ ਮਾਹਿਰਾਂ ਨੇ ਸੁਰੱਖਿਅਤ ਪਾਇਆ ਹੈ। ਪਹਿਲਾਂ ਹੀ ਲੱਖਾਂ ਡੋਜ਼ ਤਿਆਰ ਹੈ ਅਤੇ ਅਸੀਂ ਵਾਇਰਸ ਨਾਲ ਨਜਿੱਠਣ ਤੋਂ ਇੱਕ ਕਦਮ ਦੂਰ ਹਾਂ।"
ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਇਹ ਖ਼ਬਰ ਮਿਲੀ ਸੀ ਕਿ ਕੈਨੇਡਾ ਦੇ ਡਰੱਗ ਰੈਗੂਲੇਟਰ ਨੇ ਐਸਟ੍ਰਾਜ਼ੇਨੇਕਾ ਦੀ ਕੋਵਿਡ-19 ਟੀਕਾ ਨੂੰ ਵਰਤਣ ਦੀ ਇਜਾਜ਼ਤ ਦਿੱਤੀ। ਕੈਨੇਡਾ ਨੇ ਫਾਈਜ਼ਰ ਅਤੇ ਮਾਰਡਨਾ ਤੋਂ ਬਾਅਦ ਐਸਟ੍ਰਾਜ਼ੇਨੇਕਾ ਦੀ ਟੀਕਾ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਇਹ ਬਹੁਤ ਚੰਗੀ ਖ਼ਬਰ ਹੈ। ਇਸਦਾ ਮਤਲਬ ਹੈ ਕਿ ਜਲਦੀ ਹੀ ਵਧੇਰੇ ਲੋਕਾਂ ਨੂੰ ਟੀਕਾ ਉਪਲਬਧ ਹੋ ਜਾਵੇਗਾ।
ਮਾਰਚ ਦੇ ਅੰਤ ਤੱਕ 65 ਲੱਖ ਡੋਜ਼ ਦਾ ਟੀਚਾ
ਉਨ੍ਹਾਂ ਕਿਹਾ ਕਿ ਕੋਵਿਡ -19 ਟੀਕੇ ਦੀਆਂ 65 ਲੱਖ ਡੋਜ਼ ਮਾਰਚ ਦੇ ਅੰਤ ਤੱਕ 3.8 ਕਰੋੜ ਆਬਾਦੀ ਵਾਲੇ ਦੇਸ਼ ਲਈ ਉਪਲਬਧ ਹੋਣਗੀਆਂ। ਉਨ੍ਹਾਂ ਕਿਹਾ ਕਿ ਨਵੀਂ ਪ੍ਰਵਾਨਗੀ ਤੋਂ ਬਾਅਦ ਪੰਜ ਲੱਖ ਡੋਜ਼ ਹਾਸਲ ਕੀਤੀ ਜਾਵੇਗੀ। ਕੈਨੇਡਾ ਦੇ ਸਿਹਤ ਵਿਭਾਗ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਐਸਟ੍ਰਾਜ਼ੇਨੇਕਾ ਟੀਕਾ ਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ ਅਤੇ ਮਹਾਰਾਸ਼ਟਰ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਉੱਚ ਪੱਧਰੀ ਟੀਮਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)