ਪੜਚੋਲ ਕਰੋ
Advertisement
ਕੈਨੇਡੀਅਨ ਸਿਆਸਤ ਦਾ ਚੜ੍ਹਿਆ ਪਾਰਾ, ਮੰਤਰੀ ਨੇ ਦਿੱਤਾ ਅਸਤੀਫਾ
ਕਿਊਬੈਕ: ਸਾਬਕਾ ਅਟਾਰਨੀ ਜਨਰਲ ਤੇ ਵੈਨਕੂਵਰ-ਗਰੈਨਵਿਲ ਤੋਂ ਸਾਂਸਦ ਜੋਡੀ ਵਿਲਸਨ ਰੇਬੋਲਡ ਨੇ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫਾ ਪ੍ਰਧਾਨ ਮੰਤਰੀ ਦਫ਼ਤਰ ਨਾਲ ਚੱਲ ਰਹੇ ਵਿਵਾਦ ਕਰਕੇ ਆਇਆ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਥਿਤ ਤੌਰ ’ਤੇ ਰੇਬੋਲਡ ਨੂੰ ਕਿਊਬੈਕ ਦੀ ਨਾਮੀ ਇੰਜਨੀਅਰਿੰਗ ਕੰਪਨੀ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਲਈ ਦਬਾਅ ਪਾਇਆ ਸੀ। ਉਨ੍ਹਾਂ ਆਪਣਾ ਅਸਤੀਫ਼ਾ ਜਨਤਕ ਕਰ ਦਿੱਤਾ ਹੈ।
ਰੇਬੋਲਡ ਨੇ ਆਪਣੇ ਅਸਤੀਫੇ ਵਿੱਚ ਲਿਖਿਆ ਕਿ ਬੜੇ ਭਾਰੀ ਦਿਲ ਨਾਲ ਉਹ ਬਜ਼ੁਰਗ ਮਾਮਲਿਆਂ ਬਾਰੇ ਮੰਤਰੀ ਤੇ ਕੌਮੀ ਸੁਰੱਖਿਆ ਦੇ ਐਸੋਸੀਏਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੀ ਹਨ। ਉਨ੍ਹਾਂ ਇਹ ਵੀ ਲਿਖਿਆ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਹਨ ਕਿ ਉਹ ਮੀਡੀਆ ਸਾਹਮਣੇ ਇਸ ਮਸਲੇ ਬਾਰੇ ਖੁੱਲ੍ਹ ਕੇ ਬੋਲਣ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕਨੂੰਨੀ ਮਸਲੇ ਨਾਲ ਜੁੜੇ ਕਿਹੜੇ ਮੁੱਦਿਆਂ ਤੇ ਗੱਲ ਕਰ ਸਕਦੇ ਹਨ।
ਰੇਬੋਲਡ ਨੇ ਕਿਹਾ ਕਿ ਇਸੇ ਸਬੰਧੀ ਉਨ੍ਹਾਂ ਥੌਮਸ ਐਲਬਰਟ ਕਰੌਮਵੈਲ ਨਾਲ ਬਤੌਰ ਕੌਂਸਲ ਗੱਲ ਕੀਤੀ ਹੈ। ਹਾਲਾਂਕਿ ਉਨ੍ਹਾਂ ਦੇ ਅਸਤੀਫੇ ਵਿੱਚ ਇਹ ਸਪਸ਼ਟ ਕੀਤਾ ਗਿਆ ਕਿ ਉਹ ਅਸਤੀਫਾ ਕਿਉਂ ਦੇ ਰਹੇ ਹਨ। ਬੀਤੇ ਹਫਤੇ 'Globe and Mail' ਅਖਬਾਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵਿਲਸਨ ਰੇਬੋਲਡ ’ਤੇ ਐਸਐਨਸੀ ਲਾਵਾਲੀਨ ਨਾਂ ਦੀ ਕੰਪਨੀ ਨਾਲ ਸਮਝੌਤਾ ਕਰਨ ਬਾਰੇ ਦਬਾਅ ਬਣਾਇਆ ਜਾ ਰਿਹਾ ਸੀ। ਇਸ ਸਭ ਕੰਪਨੀ ਨੂੰ ਅਪਰਾਧਿਕ ਮਾਮਲੇ ਤੋਂ ਬਚਾਉਣ ਸਈ ਕੀਤਾ ਜਾ ਰਹਾ ਸੀ। ਹਾਲਾਂਕਿ ਪ੍ਰਧਾਨ ਮੰਤਰੀ ਟਰੂਡੋ ਨੇ ਅਜਿਹੀ ਕਿਸੇ ਵੀ ਗੱਲਬਾਤ ਤੋਂ ਇਨਕਾਰ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement