ਪੜਚੋਲ ਕਰੋ

Canada News: ਕੈਨੇਡਾ ਦਾ ਲਗਵਾ ਰਹੇ ਹੋ ਸਟਡੀ ਵੀਜ਼ਾ ਤਾਂ ਦੇਖ ਲਵੋ IRCC ਦੀ ਰਿਪੋਰਟ, 4 ਮਹੀਨਿਆਂ 'ਚ ਸੈਂਕੜੇ ਭਾਰਤੀਆਂ ਦੀਆਂ ਅਰਜ਼ੀਆਂ ਇਸ ਕਾਰਨ ਹੋਈਆਂ ਰੱਦ

ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਲੋਂ ਹਾਲ ਹੀ 'ਚ ਹੈਰਾਨੀਜਨਕ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਦੇ ਮੁਤਾਬਕ ਸਾਲ 2018 ਤੋਂ ਮਈ 2023 ਤੱਕ ਭਾਰਤੀ ਵਿਦਿਆਰਥੀਆਂ ਦੀਆਂ ਹਜ਼ਾਰਾਂ ਸਟੱਡੀ ਵੀਜ਼ੇ ਦੀਆਂ ਅਰਜ਼ੀਆਂ ਨੂੰ ਰੱਦ ਕੀਤਾ ਗਿਆ.

ਓਟਵਾ: ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਲੋਂ ਹਾਲ ਹੀ 'ਚ ਹੈਰਾਨੀਜਨਕ ਅੰਕੜੇ ਜਾਰੀ ਕੀਤੇ ਗਏ ਹਨ। ਜਿਸ ਦੇ ਮੁਤਾਬਕ ਸਾਲ 2018 ਤੋਂ ਮਈ 2023 ਤੱਕ ਭਾਰਤੀ ਵਿਦਿਆਰਥੀਆਂ ਦੇ ਕੁੱਲ 7,528 ਸਟੱਡੀ ਪਰਮਿਟ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ। ਇਸ ਦੇ ਪਿੱਛੇ ਦਾ ਕਾਰਨ ਅਰਜ਼ੀਆਂ 'ਚ ਫਰਜ਼ੀ ਦਸਤਾਵੇਜ਼ ਸ਼ਾਮਲ ਹੋਣਾ ਦੱਸਿਆ ਜਾ ਰਿਹਾ ਹੈ। ਇਹਨਾਂ 'ਚੋਂ 595 ਅਰਜ਼ੀਆਂ ਨੂੰ ਇਸ ਸਾਲ ਨਾਮਨਜ਼ੂਰ ਕੀਤਾ ਗਿਆ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ  ਇੱਕ ਮਹੀਨੇ ਅੰਦਰ 195 ਮਾਮਲੇ ਸਾਹਮਣੇ ਆਏ ਹਨ, ਜਿਸ 'ਚ ਫਰਜ਼ੀ ਦਸਤਾਵੇਜ਼, ਗਲਤ, ਗੁੰਮਰਾਹਕੁੰਨ ਜਾਂ ਅਧੂਰੀ ਜਾਣਕਾਰੀ ਸ਼ਾਮਲ ਸੀ।

ਨਵੀਂ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨ ਦੇ ਬੁਲਾਰੇ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, 'ਕੈਨੇਡਾ ਸਰਕਾਰ ਕਿਸੇ ਵੀ ਤਰ੍ਹਾਂ ਦੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਧੋਖਾਧੜੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ। ਅਸੀਂ ਆਪਣੇ ਇਮੀਗ੍ਰੇਸ਼ਨ ਨਿਯਮਾਂ ਨੂੰ ਬਰਕਰਾਰ ਰੱਖਣ ਅਤੇ ਧੋਖਾਧੜੀ ਅਤੇ ਗਲਤ ਬਿਆਨਬਾਜ਼ੀ ਤੋਂ ਸਾਡੇ ਸਿਸਟਮਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਾਂ।'

ਅੰਕੜਿਆਂ ਅਨੁਸਾਰ, ਜ਼ਿਆਦਾਤਰ ਅਰਜ਼ੀਆਂ A40(1)(a) ਤਹਿਤ ਰੱਦ ਕਰ ਦਿੱਤੀਆਂ ਗਈਆਂ ਸਨ। ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨ ਵਿੱਚ, ਇਮੀਗ੍ਰੇਸ਼ਨ ਅਤੇ ਰਫਿਊਜੀ ਪ੍ਰੋਟੈਕਸ਼ਨ ਐਕਟ ਦੀ ਧਾਰਾ 40(1)(a) ਵਿੱਚ ਗਲਤ ਪੇਸ਼ਕਾਰੀ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਗਲਤ ਪੇਸ਼ਕਾਰੀ ਦੀਆਂ ਉਦਾਹਰਨਾਂ ਵਿੱਚ ਪਰਿਵਾਰ ਦੇ ਕਿਸੇ ਮੈਂਬਰ ਦਾ ਜ਼ਿਕਰ ਨਾਂ ਕਰਨਾ, ਪਰਿਵਾਰਕ ਸਥਿਤੀ ਵਿੱਚ ਤਬਦੀਲੀ ਦਾ ਜ਼ਿਕਰ ਨਾਂ ਕਰਨਾ ਜਾਂ ਜ਼ਗਾਰ ਦੇ ਤਜ਼ਰਬੇ ਵਾਲੇ ਝੂਠੇ ਦਸਤਾਵੇਜ਼ ਸ਼ਾਮਲ ਹਨ।

ਦੱਸਣਯੋਗ ਹੈ ਕਿ ਕੈਨੇਡਾ 'ਚ ਫਰਜ਼ੀ ਦਸਤਾਵੇਜਾਂ ਦੇ ਮਾਮਲੇ 'ਚ 700 ਤੋਂ ਵੱਧ ਪੰਜਾਬੀ ਵਿਦਿਆਰਥੀਆਂ ‘ਤੇ ਡਿਪੋਰਟੇਸ਼ਨ ਦੀ ਤਲਵਾਰ ਲਟਕ ਰਹੀ ਹੈ। ਵਿਦਿਆਰਥੀਆਂ ਨਾਲ ਠੱਗੀ ਕਰਨ ਵਾਲੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ 'ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਕੈਨੇਡਾ 'ਚ ਦਾਖਲ ਹੋਣ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Join Our Official Telegram Channel:
https://t.me/abpsanjhaofficial

ਟਾਪ ਹੈਡਲਾਈਨ

'ਟਰੰਪ ਦਾ ਕਤਲ ਕਰ ਦੇਵਾਂਗੇ', ਜੇਲ੍ਹ 'ਚ ਦਿਖੇ ਡੋਨਾਲਡ ਟਰੰਪ! ਫਿਰ ਭੜਕਿਆ ਈਰਾਨ
'ਟਰੰਪ ਦਾ ਕਤਲ ਕਰ ਦੇਵਾਂਗੇ', ਜੇਲ੍ਹ 'ਚ ਦਿਖੇ ਡੋਨਾਲਡ ਟਰੰਪ! ਫਿਰ ਭੜਕਿਆ ਈਰਾਨ
Helicopter Crash: ਆਪਸ ਵਿੱਚ ਟਕਰਾਏ ਦੋ ਹੈਲੀਕਾਪਟਰ, ਪੈ ਗਿਆ ਚੀਕ-ਚਿਹਾੜਾ, 1 ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਆਪਸ ਵਿੱਚ ਟਕਰਾਏ ਦੋ ਹੈਲੀਕਾਪਟਰ, ਪੈ ਗਿਆ ਚੀਕ-ਚਿਹਾੜਾ, 1 ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Firing on Nagar Kirtan: ਵੱਡੀ ਖਬਰ, ਅਮਰੀਕਾ 'ਚ ਨਗਰ ਕੀਰਤਨ ਦੌਰਾਨ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ, ਜਾਣੋ ਪੂਰਾ ਮਾਮਲਾ...
ਵੱਡੀ ਖਬਰ, ਅਮਰੀਕਾ 'ਚ ਨਗਰ ਕੀਰਤਨ ਦੌਰਾਨ ਚੱਲੀਆਂ ਗੋਲੀਆਂ, ਫੈਲੀ ਦਹਿਸ਼ਤ, ਜਾਣੋ ਪੂਰਾ ਮਾਮਲਾ...
US ਦਾ ਈਰਾਨ 'ਤੇ ਖ਼ਤਰਨਾਕ ਹਮਲਾ, ਚਲਾਈਆਂ ਤਾੜਤਾੜ ਗੋਲੀਆਂ; ਸੀਜ਼ਫਾਇਰ ਟੁੱਟਿਆ
US ਦਾ ਈਰਾਨ 'ਤੇ ਖ਼ਤਰਨਾਕ ਹਮਲਾ, ਚਲਾਈਆਂ ਤਾੜਤਾੜ ਗੋਲੀਆਂ; ਸੀਜ਼ਫਾਇਰ ਟੁੱਟਿਆ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਵਾਹਨਾਂ 'ਚ ਹਥਿਆਰ ਰੱਖਣ 'ਤੇ ਲੱਗੀ ਰੋਕ, ਇਸ ਜ਼ਿਲ੍ਹੇ 'ਚ ਪੁਲਿਸ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕੀਤੇ...
ਪੰਜਾਬ ਤੋਂ ਵੱਡੀ ਖਬਰ, ਵਾਹਨਾਂ 'ਚ ਹਥਿਆਰ ਰੱਖਣ 'ਤੇ ਲੱਗੀ ਰੋਕ, ਇਸ ਜ਼ਿਲ੍ਹੇ 'ਚ ਪੁਲਿਸ ਕਮਿਸ਼ਨਰ ਨੇ ਨਵੇਂ ਹੁਕਮ ਜਾਰੀ ਕੀਤੇ...
Police Officer Suspended: ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਸਬ-ਇੰਸਪੈਕਟਰ ਨੂੰ ਕੀਤਾ ਗਿਆ ਸਸਪੈਂਡ, ਤਸਕਰੀ ਦੇ ਦੋਸ਼ੀ ਕੋਲੋਂ...
ਪੰਜਾਬ ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਸਬ-ਇੰਸਪੈਕਟਰ ਨੂੰ ਕੀਤਾ ਗਿਆ ਸਸਪੈਂਡ, ਤਸਕਰੀ ਦੇ ਦੋਸ਼ੀ ਕੋਲੋਂ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਤੋਂ ਪਹਿਲਾਂ 22 ਆਗੂ ਹਿਰਾਸਤ 'ਚ ਲਏ ਗਏ, ਲਗਭਗ 1300 ਪੁਲਿਸ ਮੁਲਾਜ਼ਮਾਂ ਨੇ ਘੇਰਿਆ ਇਲਾਕਾ...
ਸਿਆਸੀ ਜਗਤ ਤੋਂ ਵੱਡੀ ਖਬਰ, ਗ੍ਰਹਿ ਮੰਤਰੀ ਸ਼ਾਹ ਦੇ ਦੌਰੇ ਤੋਂ ਪਹਿਲਾਂ 22 ਆਗੂ ਹਿਰਾਸਤ 'ਚ ਲਏ ਗਏ, ਲਗਭਗ 1300 ਪੁਲਿਸ ਮੁਲਾਜ਼ਮਾਂ ਨੇ ਘੇਰਿਆ ਇਲਾਕਾ...
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਕਈ SHO's ਦੇ ਹੋਏ ਤਬਾਦਲੇ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਪੜ੍ਹੋ ਪੂਰੀ ਲਿਸਟ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਨੂੰ ਦੀਵਾਲੀ 'ਤੇ ਨਹੀਂ ਮਿਲੇਗੀ ਛੁੱਟੀ, ਲੱਗੀ ਰੋਕ; ਜਾਣੋ ਵਜ੍ਹਾ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਝੋਟਾ ਦੇ ਪੋਸਟਮਾਰਟਮ ਦੇ ਲਈ ਮੰਨਿਆ ਪਰਿਵਾਰ, CM-DGP ਦੇ ਅਸਤੀਫੇ ਨੂੰ ਛੱਡ ਕੇ ਬਾਕੀਆਂ ਸਾਰੀਆਂ ਮੰਗਾਂ ਮੰਨੀਆਂ; ਕਦੋਂ ਹੋਵੇਗਾ ਅੰਤਿਮ ਸਸਕਾਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਨਵੰਬਰ 2026
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Embed widget