ਪੜਚੋਲ ਕਰੋ

ਚੀਨ ਦੇ ਸਭ ਤੋਂ ਅਮੀਰ ਬੰਦੇ ਜੈਕ ਮਾ ਕਹਿਣਗੇ ਅਲਵਿਦਾ ‘ਅਲੀਬਾਬਾ’ 

  ਚੰਡੀਗੜ੍ਹ: ਚੀਨ ਦੀ ਈ-ਕਾਮਰਸ ਕੰਪਨੀ ‘ਅਲੀਬਾਬਾ’ ਦੇ ਸਹਿ-ਸੰਸਥਾਪਕ ਤੇ ਕਾਰਜਕਾਰੀ ਪ੍ਰਧਾਨ ਜੈਕ ਮਾ ਨੇ ਕਿਹਾ ਹੈ ਕਿ ਉਹ ਸੋਮਵਾਰ ਨੂੰ ਰਿਟਾਇਰ ਹੋਣਗੇ। ਇਸ ਪਿੱਛੋਂ ਉਹ ਸਿੱਖਿਆ ਖੇਤਰ ਵਿੱਚ ਮਨੁੱਖੀ ਸੇਵਾ ’ਚ ਜੁਟਣਗੇ। 'ਨਿਊਯਾਰਕ ਟਾਈਮਜ਼' ਨੂੰ ਦਿੱਤੀ ਵਿਸ਼ੇਸ਼ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਇੱਕ ਯੁਗ ਦਾ ਅੰਤ ਨਹੀਂ ਬਲਕਿ ਇੱਕ ਯੁਗ ਦੀ ਸ਼ੁਰੂਆਤ ਹੈ। ਮਾ ਨੇ ਕਿਹਾ ਕਿ ਉਨ੍ਹਾਂ ਨੂੰ ਸਿੱਖਿਆ ਪਸੰਦ ਹੈ। ਉਹ ਆਪਣਾ ਜ਼ਿਆਦਾ ਸਮਾਂ ਤੇ ਪੈਸਾ ਇਸੇ ਖੇਤਰ ਵਿੱਚ ਲਾਉਣਗੇ। ਮਾ ਅੰਗਰੇਜ਼ੀ ਦਾ ਅਧਿਆਪਕ ਵੀ ਰਹਿ ਚੁੱਕੇ ਹਨ। ਉਨ੍ਹਾਂ 17 ਹੋਰ ਲੋਕਾਂ ਨਾਲ ਮਿਲ ਕੇ 1999 ਵਿੱਚ ਚੀਨ ਦੇ ਝੇਜਿਯਾਂਗ ਦੇ ਹਾਂਗਝੂ ਵਿੱਚ ਆਪਣੇ ਘਰ ’ਚ ਅਲੀਬਾਬਾ ਦੀ ਸਥਾਪਨਾ ਕੀਤੀ ਸੀ। ਯਾਦ ਰਹੇ ਕਿ ਜੈਕ ਮਾ ਚੀਨ ਦੇ ਸਭ ਤੋਂ ਅਮੀਰ ਆਦਮੀ ਹਨ। ਜੈਕ ਮਾ ਨੂੰ ਚੀਨ ਦੇ ਕਈ ਘਰਾਂ ਵਿੱਚ ਰੱਬ ਵਾਂਗ ਪੂਜਿਆ ਜਾਂਦਾ ਹੈ। ਉੱਥੋਂ ਦੇ ਕਈ ਘਰਾਂ ਵਿੱਚ ਉਨ੍ਹਾਂ ਦੀ ਤਸਵੀਰ ਵੇਖੀ ਜਾ ਸਕਦੀ ਹੈ। ਜੈਕ ਮਾ ਨੇ ਕਿਹਾ ਹੈ ਕਿ ਅਲੀਬਾਬਾ ਦੇ ਬੋਰਡ ਆਫ ਡਾਇਰੈਕਟਰਜ਼ ਦਾ ਮੈਂਬਰ ਬਣੇ ਰਹਿਣਗੇ ਤੇ ਕੰਪਨੀ ਦੀ ਦੇਖ-ਰੇਖ ਕਰਨਗੇ। ਅੱਜ ਉਹ 54 ਸਾਲ ਦੇ ਹੋ ਗਏ ਹਨ। ਇਸ ਦਿਨ ਚੀਨ ਵਿੱਚ ਕੌਮੀ ਛੁੱਟੀ ਹੁੰਦੀ ਹੈ। ਇਸ ਤੋਂ ਇਲਾਵਾ ਇਹ ਦਿਨ ਚੀਨ ਵਿੱਚ ਸਿੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਲੀਬਾਬਾ ਦੀ ਸਾਲਾਨਾ ਕਮਾਈ ਲਗਪਗ 250 ਅਰਬ ਯੂਆਨ (40 ਅਰਬ ਡਾਲਰ) ਹੈ।
  ਡੈਨੀਅਲ ਝੈਂਗ ਹੋਏਗਾ ਨਵਾਂ ਸੀਈਓ
ਜੈਕ ਮਾ ਦੀ ਥਾਂ ’ਤੇ ਹੁਣ ਡੈਨੀਅਲ ਝੈਂਗ ਨੂੰ ਕੰਪਨੀ ਦਾ ਨਵਾਂ ਸੀਈਓ ਬਣਾਇਆ ਜਾਏਗਾ। ਡੈਨੀਅਲ 10 ਸਤੰਬਰ 2019 ਤੋਂ ਅਹੁਦਾ ਸੰਭਾਲੇਗਾ। ਯਾਨੀ ਜੈਕ ਮਾ ਅਗਲੇ ਇੱਕ ਸਾਲ ਹੋਰ ਕੰਪਨੀ ਦੇ ਸੀਈਓ ਬਣੇ ਰਹਿਣਗੇ। ਡੈਨੀਅਲ 2007 ਵਿੱਚ ਅਲੀਬਾਬਾ ਗਰੁੱਪ ਦਾ ਹਿੱਸਾ ਬਣਿਆ ਸੀ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ

Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ

ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
Advertisement
ABP Premium

ਵੀਡੀਓਜ਼

ਨਹੀਂ ਰਹੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ...ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨਲਦਾਖ ਵਾਤਾਵਰਨ ਪ੍ਰੇਮੀ Sonam Wangchuk ਦੀ ਭੁੱਖ ਹੜਤਾਲ ਚੋਥੇ ਦਿਨ ਵੀ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
1962 ਦੀ ਜੰਗ ਨਾ ਹੁੰਦੀ ਤਾਂ ਰਤਨ ਟਾਟਾ ਦਾ ਹੋ ਜਾਣਾ ਸੀ ਵਿਆਹ, ਜਾਣੋ ਮਸ਼ਹੂਰ ਕਾਰੋਬਰੀ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
ਸਰੀਰ ਲਈ ਮਹੱਤਵਪੂਰਨ ਕਿਉਂ ਹੈ Vitamin-A? ਨੁਕਸਾਨ ਅਤੇ ਸ਼ੁਰੂਆਤੀ ਸੰਕੇਤਾਂ ਨੂੰ ਜਾਣੋ
Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
Myths Vs Facts: ਪ੍ਰੈਗਨੈਂਸੀ ਤੋਂ ਬਚਣ ਲਈ ਦੋ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ? ਜਾਣੋ ਇਸ ਦੇ ਪਿੱਛੇ ਦੀ ਸੱਚਾਈ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਲੱਸੀ 'ਚ ਮਿਲਾ ਕੇ ਪੀਓ ਆਹ 2 ਚੀਜ਼ਾਂ, ਤੁਰੰਤ ਮਿਲੇਗੀ ਰਾਹਤ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (10-10-2024)

Ratan Tata Passes Away: ਰਤਨ ਟਾਟਾ ਦਾ ਹੋਇਆ ਦਿਹਾਂਤ, ਹੁਣ ਕੌਣ ਸੰਭਾਲੇਗਾ Tata ਦੀ ਵਿਰਾਸਤ, ਇਹ 3 ਨਾਂ ਸਭ ਤੋਂ ਅੱਗੇ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Embed widget