China: ਆਈਫੋਨ ਦੀ ਸਭ ਤੋਂ ਵੱਡੀ ਫੈਕਟਰੀ 'ਚੋਂ ਜਾਨ ਬਚਾ ਕੇ ਭਜੇ ਕਰਮਚਾਰੀ, ਆਸਪਾਸ ਦੇ ਇਲਾਕਿਆਂ 'ਚ ਲਗਾ ਕੋਰੋਨਾ ਲਾਕਡਾਊਨ
China COVID Lockdown: ਚੀਨ ਨੇ ਆਈਫੋਨ ਬਣਾਉਣ ਵਾਲੀ ਸਭ ਤੋਂ ਵੱਡੀ ਫੈਕਟਰੀ ਦੇ ਆਲੇ-ਦੁਆਲੇ ਕੋਰੋਨਾ ਲਾਕਡਾਊਨ ਲਾ ਦਿੱਤਾ ਗਿਆ ਹੈ।
China Corona Lockdown : ਚੀਨ ਨੇ Zhengzhou Airport Economy Zone ਵਿੱਚ ਸਥਿਤ ਸਭ ਤੋਂ ਵੱਡੀ ਆਈਫੋਨ ਨਿਰਮਾਣ ਫੈਕਟਰੀ ਦੇ ਆਲੇ-ਦੁਆਲੇ ਕੋਰੋਨਾ ਲਾਕਡਾਊਨ ਲਗਾ ਦਿੱਤਾ ਗਿਆ ਹੈ। ਕੋਰੋਨਾ ਦੇ ਡਰ ਕਾਰਨ ਕਰਮਚਾਰੀ ਫੈਕਟਰੀ ਤੋਂ ਭੱਜਣ ਲੱਗੇ ਸੀ। ਤਾਈਵਾਨ ਦੀ ਤਕਨੀਕੀ ਕੰਪਨੀ ਫੌਕਸਕਾਨ ਇੱਥੇ ਆਈਫੋਨ ਦਾ ਵੱਡਾ ਪਲਾਂਟ ਚਲਾਉਂਦੀ ਹੈ। ਸਮਾਚਾਰ ਏਜੰਸੀ ਏਐਫਪੀ ਦੇ ਅਨੁਸਾਰ, ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ (2 ਨਵੰਬਰ) ਨੂੰ ਫੌਕਸਕਾਨ ਲਈ ਸੱਤ ਦਿਨਾਂ ਦਾ ਸਥਿਰ ਪ੍ਰਬੰਧਨ (seven-day static management) ਲਾਗੂ ਕੀਤਾ ਗਿਆ ਹੈ। static management ਦਾ ਮਤਲਬ ਹੈ ਸਥਾਨਕ ਸੰਦਰਭ ਵਿੱਚ ਲਾਕਡਾਊਨ।
ਇਸ ਤੋਂ ਇਲਾਵਾ ਚੀਨ ਦੇ ਕਈ ਇਲਾਕਿਆਂ 'ਚ ਕੋਰੋਨਾ ਲਾਕਡਾਊਨ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਵੱਡੇ ਸ਼ਹਿਰ ਵੁਹਾਨ ਦੇ ਅੱਧੇ ਇਲਾਕੇ 'ਚ ਲਾਕਡਾਊਨ ਚੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।