(Source: ECI/ABP News/ABP Majha)
Tawang Clash : ਤਵਾਂਗ 'ਚ ਝੜਪ ਤੋਂ ਬਾਅਦ ਤਿਆਰੀ 'ਚ ਜੁਟਿਆ ਚੀਨ, ਸਰਹੱਦ 'ਤੇ ਤਾਇਨਾਤ ਕੀਤੇ ਗਏ ਲੜਾਕੂ ਜਹਾਜ਼ ਤੇ ਆਧੁਨਿਕ ਡਰੋਨ
Tawang Clash : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲੇ 'ਚ ਭਾਰਤ-ਚੀਨ ਸਰਹੱਦ 'ਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਝੜਪ ਤੋਂ ਬਾਅਦ ਚੀਨ ਨੇ ਸਰਹੱਦ ਨੇੜੇ ਡਰੋਨ ਅਤੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਹ ਤੈਨਾਤੀ ਤਿੱਬਤੀ ਏਅਰਬੇਸ 'ਤੇ ਕੀਤੀ ਗਈ ਹੈ
Tawang Clash : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲੇ 'ਚ ਭਾਰਤ-ਚੀਨ ਸਰਹੱਦ 'ਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਝੜਪ ਤੋਂ ਬਾਅਦ ਚੀਨ ਨੇ ਸਰਹੱਦ ਨੇੜੇ ਡਰੋਨ ਅਤੇ ਲੜਾਕੂ ਜਹਾਜ਼ ਤਾਇਨਾਤ ਕਰ ਦਿੱਤੇ ਹਨ। ਇਹ ਤੈਨਾਤੀ ਤਿੱਬਤੀ ਏਅਰਬੇਸ 'ਤੇ ਕੀਤੀ ਗਈ ਹੈ। ਇਸ ਖੇਤਰ ਤੋਂ ਭਾਰਤ ਦੇ ਉੱਤਰ ਪੂਰਬੀ ਖੇਤਰਾਂ ਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਟੇਲਾਈਟ ਇਮੇਜ 'ਚ ਇਨ੍ਹਾਂ ਡਰੋਨਾਂ ਅਤੇ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਨੂੰ ਸਾਫ ਦੇਖਿਆ ਜਾ ਸਕਦਾ ਹੈ। ਚੀਨੀ ਸਰਹੱਦ 'ਤੇ ਵਿਵਾਦ ਵਧਣ ਤੋਂ ਬਾਅਦ ਅਰੁਣਾਚਲ 'ਚ ਭਾਰਤੀ ਲੜਾਕੂ ਜਹਾਜ਼ ਲਗਾਤਾਰ ਗਸ਼ਤ ਕਰ ਰਹੇ ਹਨ।
ਚੀਨੀ ਪਾਸਿਓਂ ਹਵਾਈ ਗਤੀਵਿਧੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਘੱਟੋ-ਘੱਟ ਦੋ ਵਾਰ ਚੀਨੀ ਲੜਾਕੂ ਜਹਾਜ਼ਾਂ ਦੀ ਗਤੀਵਿਧੀ ਨੂੰ ਦੇਖਦੇ ਹੋਏ ਭਾਰਤੀ ਹਵਾਈ ਸੈਨਾ ਨੇ ਵੀ ਉਨ੍ਹਾਂ ਦਾ ਪਿੱਛਾ ਕਰਨ ਲਈ ਲੜਾਕੂ ਜਹਾਜ਼ ਭੇਜੇ ਸਨ ਕਿਉਂਕਿ ਸ਼ੱਕ ਸੀ ਕਿ ਉਹ ਭਾਰਤ ਦੇ ਹਵਾਈ ਖੇਤਰ ਵਿੱਚ ਘੁਸ ਸਕਦੇ ਹਨ ਹੈ। ਸੈਟੇਲਾਈਟ ਤੋਂ ਚੀਨ ਦੇ ਬੰਗਦਾ ਏਅਰਬੇਸ ਦੀ ਤਸਵੀਰ ਸਾਹਮਣੇ ਆਈ ਹੈ। ਇਹ ਏਅਰਬੇਸ ਉੱਤਰ ਪੂਰਬੀ ਰਾਜ ਦੀ ਸਰਹੱਦ ਤੋਂ ਮਹਿਜ਼ 150 ਕਿਲੋਮੀਟਰ ਦੂਰ ਹੈ।
ਡਰੋਨ ਅਤੇ ਲੜਾਕੂ ਜਹਾਜ਼ਾਂ ਦੀ ਮੌਜੂਦਗੀ
ਇੱਥੇ ਅਤਿ-ਆਧੁਨਿਕ WZ-7 'ਸੋਅਰਿੰਗ ਡਰੈਗਨ' ਡਰੋਨ ਦੀ ਮੌਜੂਦਗੀ ਦੇਖਣ ਨੂੰ ਮਿਲੀ ਹੈ। ਇਨ੍ਹਾਂ ਨੂੰ 2021 ਵਿੱਚ ਲਾਂਚ ਕੀਤਾ ਗਿਆ ਸੀ। ਸੋਅਰਿੰਗ ਡਰੈਗਨ ਡਰੋਨ 10 ਘੰਟੇ ਤੱਕ ਲਗਾਤਾਰ ਉੱਡ ਸਕਦਾ ਹੈ। ਇਹ ਖੁਫੀਆ ਜਾਣਕਾਰੀ, ਨਿਗਰਾਨੀ ਅਤੇ ਖੋਜ ਮਿਸ਼ਨਾਂ ਲਈ ਤਿਆਰ ਕੀਤਾ ਗਿਆ ਹੈ। ਇੰਨਾ ਹੀ ਨਹੀਂ ਇਹ ਡਰੋਨ ਕਰੂਜ਼ ਮਿਜ਼ਾਈਲਾਂ 'ਤੇ ਹਮਲਾ ਕਰਨ ਲਈ ਡਾਟਾ ਵੀ ਟ੍ਰਾਂਸਮਿਟ ਕਰਦਾ ਹੈ।
ਭਾਰਤ ਕੋਲ ਫਿਲਹਾਲ ਇਸ ਤਕਨੀਕ ਦਾ ਡਰੋਨ ਨਹੀਂ ਹੈ। ਸਾਬਕਾ ਆਈਏਐਫ ਲੜਾਕੂ ਪਾਇਲਟ, ਜਿਸ ਦੀ ਕੰਪਨੀ ਨਿਊਸਪੇਸ ਹਿੰਦੁਸਤਾਨ ਏਅਰੋਨਾਟਿਕਸ ਦੇ ਨਾਲ ਮਿਲ ਕੇ ਭਾਰਤੀ ਫੌਜ ਲਈ ਨਵੇਂ ਕਿਸਮ ਦੇ ਡਰੋਨਾਂ ਦਾ ਵਿਕਾਸ ਕਰ ਰਹੀ ਹੈ, ਨੇ ਕਿਹਾ, "ਉਨ੍ਹਾਂ (ਚੀਨ) ਦੇ ਸ਼ਾਮਲ ਕਰਨ ਅਤੇ ਸੰਚਾਲਨ ਦੀ ਵਰਤੋਂ ਨੂੰ ਦੇਖਦੇ ਹੋਏ ਇਹ ਸਮਝਿਆ ਜਾ ਸਕਦਾ ਹੈ ਕਿ ਭਾਰਤ ਦੇ ਉੱਤਰ ਪੂਰਬੀ ਖੇਤਰ ਵਿੱਚ ਮੈਕਮੋਹਨ ਲਾਈਨ 'ਤੇ ਅਕਸਾਈ ਚਿਨ 'ਚ ਕਿਸੇ ਵੀ ਤਰ੍ਹਾਂ ਦੇ ਮਿਸ਼ਨ ਦਾ ਸਮਰਥਨ ਕਰਨ ਲਈ ਉਨ੍ਹਾਂ ਨੇ ਮਾਹੌਲ ਬਣਾਇਆ ਹੈ।