ਪੜਚੋਲ ਕਰੋ
Advertisement
ਚੀਨੀ ਅਖਬਾਰ ਨੇ ਕੀਤੀ ਸ਼ਾਂਤੀ ਦੀ ਗੱਲ, ਕਿਹਾ- ਭਾਰਤ ਬਾਰੇ ਚੀਨ ਦੀ ਨੀਤੀ 'ਚ ਕੋਈ ਤਬਦੀਲੀ ਨਹੀਂ
ਚੀਨ ਦੇ ਅਧਿਕਾਰਤ ਅਖ਼ਬਾਰ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਬਾਰੇ ਆਪਣੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਅਖ਼ਬਾਰ ਨੇ ਕਿਹਾ, "ਪੁਰਾਣੀ ਸਥਿਤੀ ਨੂੰ ਬਹਾਲ ਹੋਣ ਵਿੱਚ ਕੁਝ ਸਮਾਂ ਲੱਗੇਗਾ, ਦੋਵਾਂ ਦੇਸ਼ਾਂ ਨੂੰ ਇੱਕ-ਦੂਜੇ ਨੂੰ ਮਿਲਦੇ ਰਹਿਣਾ ਹੋਵੇਗਾ।"
ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਐਲਏਸੀ ਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਭਾਰਤ ਤੇ ਚੀਨ ਵਿਚਾਲੇ ਤਣਾਅ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਦੇ ਸੈਸ਼ਨ ਦੌਰਾਨ ਚੀਨ ਨੂੰ ਤਿੱਖਾ ਜਵਾਬ ਦਿੱਤਾ। ਹੁਣ ਚੀਨ ਦੇ ਅਧਿਕਾਰਤ ਅਖ਼ਬਾਰ ਨੇ ਸ਼ਾਂਤੀ ਦੀ ਗੱਲ ਕੀਤੀ ਹੈ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਕਿਹਾ ਹੈ ਕਿ ਚੀਨ ਨੇ ਭਾਰਤ ਬਾਰੇ ਆਪਣੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਚੀਨ ਦੇ ਇਸ ਅਖ਼ਬਾਰ ਨੇ ਪਹਿਲਾਂ ਕਈ ਵਾਰ ਭਾਰਤ ਨਾਲ ਯੁੱਧ ਦੀ ਗੱਲ ਕੀਤੀ ਹੈ।
ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਕਿਹਾ, “ਅਸੀਂ ਭਾਰਤ ਨੂੰ ਦੁਸ਼ਮਣ ਦੇ ਨਜ਼ਰੀਏ ਨਾਲ ਨਹੀਂ ਵੇਖਦੇ। ਭਾਰਤ ਬਾਰੇ ਸਾਡੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਅਸੀਂ ਦੁਵੱਲੇ ਸਬੰਧਾਂ ਨੂੰ ਸਥਿਰ ਤੇ ਮਜ਼ਬੂਤ ਬਣਾਉਣ ਲਈ ਭਾਰਤ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ।”
ਪ੍ਰਧਾਨ ਮੰਤਰੀ ਮੋਦੀ ਦਾ ਚੀਨ ਨੂੰ ਸੰਦੇਸ਼: ਸੋਮਵਾਰ ਨੂੰ ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਭਾਰਤੀ ਸੈਨਾ ਦੇ ਜਵਾਨਾਂ ਦੇ ਪਿੱਛੇ ਖੜ੍ਹਾ ਹੈ। ਇਸ ਸਦਨ ਦੇ ਸਾਰੇ ਮੈਂਬਰ ਇੱਕ ਮਜ਼ਬੂਤ ਸੰਦੇਸ਼ ਦੇਣਗੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਅੱਜ ਜਦੋਂ ਸਾਡੀ ਫੌਜ ਦੇ ਬਹਾਦਰ ਸਿਪਾਹੀ ਸਰਹੱਦ ‘ਤੇ ਡਟੇ ਹਨ, ਜਿਸ ਵਿਸ਼ਵਾਸ ਨਾਲ ਉਹ ਖੜ੍ਹੇ ਹਨ, ਮਾਤ ਭੂਮੀ ਦੀ ਰੱਖਿਆ ਲਈ ਡਟੇ ਹਨ। ਇਹ ਸਦਨ, ਸਦਨ ਦੇ ਸਾਰੇ ਮੈਂਬਰ ਇੱਕ ਭਾਵਨਾ ਨਾਲ, ਇੱਕ ਸੁਰ ‘ਚ ਇੱਕ ਸੰਦੇਸ਼ ਦੇਣਗੇ ਕਿ ਦੇਸ਼ ਫੌਜ ਦੇ ਜਵਾਨਾਂ ਦੇ ਪਿੱਛੇ ਖੜ੍ਹਾ ਹੈ। ਮੋਬਾਈਲ ਐਪ ਬੰਦ ਕਰਨ ਮਗਰੋਂ ਚੀਨ ਦੀ ਡਿਜੀਟਲ ਸੰਨ੍ਹ, ਭਾਰ ਦੇ 1350 ਲੀਡਰਾਂ ਦੀ ਜਾਸੂਸੀ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904#Opinion: China, whose policy toward India has not changed, does not see India as a foe. It is willing to engage in cooperation with India to stabilize bilateral ties. Recovery of ties will take more time, need both countries to meet each other halfway. https://t.co/ZMdLHl001h
— GT Opinion (@GtOpinion) September 14, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਜਲੰਧਰ
ਸਪੋਰਟਸ
ਕਾਰੋਬਾਰ
Advertisement