ਚੀਨ ਦੇ ਲੂਨਰ ਲੈਂਡਰ ਨੇ ਚੰਦਰਮਾ 'ਤੇ ਲੱਭਿਆ ਪਾਣੀ, ਮੂਲ ਸਰੋਤ ਵੀ ਮਿਲਿਆ
China Found Water On Moon: ਚੀਨ ਨੂੰ ਚੰਦਰਮਾ 'ਤੇ ਪਾਣੀ ਹੋਣ ਦੇ ਪੁਖਤਾ ਸਬੂਤ ਮਿਲੇ ਹਨ। ਚੀਨ ਦੇ ਚਾਂਗ ਈ-5 ਚੰਦਰ ਲੈਂਡਰ (Chang E''-5 lunar Lander) ਨੇ ਚੰਦਰਮਾ 'ਤੇ ਪਾਣੀ ਦੀ ਖੋਜ ਕੀਤੀ ਹੈ।
China Found Water On Moon: ਚੀਨ ਨੂੰ ਚੰਦਰਮਾ 'ਤੇ ਪਾਣੀ ਹੋਣ ਦੇ ਪੁਖਤਾ ਸਬੂਤ ਮਿਲੇ ਹਨ। ਚੀਨ ਦੇ ਚਾਂਗ ਈ-5 ਚੰਦਰ ਲੈਂਡਰ (Chang E''-5 lunar Lander) ਨੇ ਚੰਦਰਮਾ 'ਤੇ ਪਾਣੀ ਦੀ ਖੋਜ ਕੀਤੀ ਹੈ। ਇਸ ਲੂਨਰ ਲੈਂਡਰ ਨੇ ਆਪਣੀ ਖੋਜ 'ਚ ਇਹ ਵੀ ਸਾਬਤ ਕੀਤਾ ਹੈ ਕਿ ਚੰਦਰਮਾ 'ਤੇ ਇਹ ਪਾਣੀ ਆਪਣੇ ਮੂਲ ਜਲ ਸਰੋਤ ਤੋਂ ਆਇਆ ਹੈ, ਯਾਨੀ ਇਹ ਚੰਦਰਮਾ ਦਾ ਆਪਣਾ ਜੱਦੀ ਪਾਣੀ (Native Water) ਹੈ।
ਪਾਣੀ ਦੀ ਖੋਜ ਲਈ ਕੀਤਾ ਗਿਆ ਵਿਸ਼ਲੇਸ਼ਣ
ਚੰਦਰਮਾ 'ਤੇ ਪਾਣੀ ਅਤੇ ਇਸ ਦੀ ਖੋਜ ਲਈ ਚੀਨ ਦੇ ਚਾਂਗ ਈ-5 ਲੂਨਰ ਲੈਂਡਰ ਨੇ ਚੰਦਰਮਾ ਦੀ ਸਤ੍ਹਾ 'ਤੇ ਵੱਖ-ਵੱਖ ਥਾਵਾਂ ਤੋਂ ਪਾਣੀ ਦੇ ਨਮੂਨੇ ਲਏ। ਇਨ੍ਹਾਂ ਨਮੂਨਿਆਂ ਦਾ ਸਪੈਕਟ੍ਰਲ ਵਿਸ਼ਲੇਸ਼ਣ ਕੀਤਾ ਗਿਆ ਸੀ। ਪਤਾ ਲੱਗਾ ਕਿ ਚੰਦ 'ਤੇ ਇਹ ਪਾਣੀ ਉਸ ਦਾ ਹੀ ਹੈ। ਇਹ ਲੂਨਰ ਸੈਂਪਲਜ਼ ਚੰਦਰਮਾ ਦੇ ਓਸ਼ੀਅਨਸ ਪ੍ਰੋਸੈਲੇਰਮ (Oceanus Procellarum) ਤੋਂ ਲਏ ਗਏ ਸਨ। Oceanus Procellarum ਚੰਦਰਮਾ ਦੇ ਪੱਛਮੀ ਕਿਨਾਰੇ 'ਤੇ ਇੱਕ ਵੱਡਾ ਸਮੁੰਦਰ ਹੈ।
‘ਆਪ’ ਨੇ ਅਗਨੀਪੱਥ ਯੋਜਨਾ ਲਈ ਭਾਰਤ ਸਰਕਾਰ ਦੀ ਕੀਤੀ ਅਲੋਚਨਾ, ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
ਇਸ ਮਿਸ਼ਨ ਦੇ ਵਿਗਿਆਨੀਆਂ ਨੇ ਸਾਲ 2020 ਵਿੱਚ ਇਕੱਠੇ ਕੀਤੇ ਗਏ ਨਮੂਨਿਆਂ ਦਾ ਸਪੈਕਟ੍ਰਲ ਵਿਸ਼ਲੇਸ਼ਣ ਕੀਤਾ ਅਤੇ ਇਸ ਰਾਹੀਂ ਚੰਦਰਮਾ 'ਤੇ ਪਾਣੀ ਦੀ ਮੌਜੂਦਗੀ ਦਾ ਪਤਾ ਲਗਾਇਆ ਗਿਆ। ਇਹ ਲੈਂਡਰ ਸਾਲ 2021 'ਚ ਧਰਤੀ 'ਤੇ ਪਰਤਿਆ ਸੀ। ਇਸ ਦਾ ਵਿਸ਼ਲੇਸ਼ਣ ਲੈਬ ਵਿੱਚ ਕੀਤਾ ਗਿਆ। ਇਸ ਵਿਸ਼ਲੇਸ਼ਣ ਵਿੱਚ, ਸਪੈਕਟ੍ਰਲ ਵਿਸ਼ਲੇਸ਼ਣ ਦੇ ਨਤੀਜਿਆਂ ਨੇ ਮੁੜ ਪੁਸ਼ਟੀ ਕੀਤੀ ਕਿ ਚੰਦਰਮਾ 'ਤੇ ਪਾਣੀ ਹੈ। ਇਸ ਖੋਜ ਵਿੱਚ ਇੱਕ ਨਵੀਂ ਪ੍ਰਗਤੀ ਹੋਈ ਅਤੇ ਇਹ ਪਾਇਆ ਗਿਆ ਕਿ ਚੰਦਰਮਾ ਉੱਤੇ ਪਾਇਆ ਜਾਣ ਵਾਲਾ ਇਹ ਪਾਣੀ ਇਸ ਦੀ ਸਤ੍ਹਾ ਤੋਂ ਹੀ ਨਿਕਲਦਾ ਹੈ।
IRCTC New Rule: ਰੇਲਵੇ ਦੇ ਇਸ ਕਦਮ ਨਾਲ ਖ਼ਤਮ ਹੋਵੇਗੀ ਟਿਕਟਾਂ ਦੀ ਕਾਲਾਬਾਜ਼ਾਰੀ, ਅਸਾਨੀ ਨਾਲ ਮਿਲੇਗੀ ਰੇਲ ਟਿਕਟ