ਪੜਚੋਲ ਕਰੋ
Advertisement
ਕਈ ਮਹੀਨੇ ਗਾਇਬ ਰਹਿਣ ਮਗਰੋਂ ਸਾਹਮਣੇ ਆਏ ਚੀਨੀ ਅਰਬਪਤੀ ਜੈਕ ਮਾ
ਚੀਨੀ ਅਰਬਪਤੀ ਤੇ ‘ਅਲੀਬਾਬਾ’ ਨਾਂ ਦੀ ਜਗਤ ਪ੍ਰਸਿੱਧ ਕੰਪਨੀ ਦੇ ਬਾਨੀ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਕਿਸੇ ਨੂੰ ਵਿਖਾਈ ਨਹੀਂ ਦਿੱਤੇ ਪਰ ਬੁੱਧਵਾਰ ਨੂੰ ਉਹ ਮੁੜ ਲੋਕਾਂ ਦੇ ਸਾਹਮਣੇ ਆਏ।
ਪੇਇੰਚਿੰਗ: ਚੀਨੀ ਅਰਬਪਤੀ ਤੇ ‘ਅਲੀਬਾਬਾ’ ਨਾਂ ਦੀ ਜਗਤ ਪ੍ਰਸਿੱਧ ਕੰਪਨੀ ਦੇ ਬਾਨੀ ਜੈਕ ਮਾ ਪਿਛਲੇ ਦੋ ਮਹੀਨਿਆਂ ਤੋਂ ਕਿਸੇ ਨੂੰ ਵਿਖਾਈ ਨਹੀਂ ਦਿੱਤੇ ਪਰ ਬੁੱਧਵਾਰ ਨੂੰ ਉਹ ਮੁੜ ਲੋਕਾਂ ਦੇ ਸਾਹਮਣੇ ਆਏ। 56 ਸਾਲਾ ਜੈਕ ਮਾ ਨੂੰ ਜਨਤਕ ਤੌਰ ਉੱਤੇ ਤਦ ਤੋਂ ਨਹੀਂ ਵੇਖਿਆ ਗਿਆ, ਜਦੋਂ ਚੀਨੀ ਅਧਿਕਾਰੀਆਂ ਨੇ ਅਕਤੂਬਰ ਦੇ ਇੱਕ ਭਾਸ਼ਣ ਤੋਂ ਬਾਅਦ ਉਨ੍ਹਾਂ ਉੱਤੇ ਹਮਲਾ ਕੀਤਾ ਸੀ; ਜਿਸ ਵਿੱਚ ਉਨ੍ਹਾਂ ਇੱਕ ਵਪਾਰਕ ਸੰਮੇਲਨ ਵਿੱਚ ਸ਼ਿਕਾਇਤ ਕੀਤੀ ਸੀ ਕਿ ਚੀਨ ਦੇ ਰੈਗੂਲੇਟਰੀ ਤੇ ਰਾਜਾਂ ਵੱਲੋਂ ਸੰਚਾਲਿਮ ਬੈਂਕ, ਵਪਾਰਕ ਮੌਕਿਆਂ ਵਿੱਚ ਅੜਿੱਕੇ ਡਾਹ ਰਹੇ ਹਨ।
ਜੈਕ ਮਾ ਨੇ ਮਹੀਨਿਆਂ ਬਾਅਦ ਪਹਿਲੀ ਵਾਰ ਜਨਤਕ ਤੌਰ ਤੇ ਲੋਕਾਂ ਸਾਹਮਣੇ ਆਏ ਹਨ। ਉਸ ਨੇ ਇੱਕ ਆਨਲਾਈਨ ਕਾਨਫਰੰਸ ਦੇ ਹਿੱਸੇ ਵਜੋਂ, ਅਧਿਆਪਕਾਂ ਨੂੰ ਪੇਂਡੂ ਸਿਖਿਅਕਾਂ ਨੂੰ ਮਾਨਤਾ ਦੇਣ ਲਈ ਸੰਬੋਧਨ ਕੀਤਾ।
ਪਿਛਲੇ ਮਹੀਨੇ ਇਹ ਦੱਸਿਆ ਗਿਆ ਸੀ ਕਿ ਮਾ ਦੀ ਕੰਪਨੀ ਅਲੀਬਾਬਾ ਉੱਤੇ ਏਕਾਧਿਕਾਰ ਪ੍ਰਥਾ ਦੇ ਦੋਸ਼ ਅਧੀਨ ਜਾਂਚ ਕੀਤੀ ਜਾ ਰਹੀ ਹੈ। ਚੀਨ ਸਰਕਾਰ ਨੇ ਜੈਕ ਮਾ ਦੀ ਕੰਪਨੀ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਮਾ ਨੂੰ ਝਾੜ ਪਾਉਂਦਿਆਂ ਰਾਸ਼ਟਰਪਤੀ ਜਿਨਪਿੰਗ ਦੇ ਹੁਕਮ ’ਤੇ ਆਪਣੇ ਸਮੂਹ ਦੇ 37 ਅਰਬ ਡਾਲਰ ਦੀ ਸ਼ੁਰੂਆਤੀ ਪੇਸ਼ਕਸ਼ ਨੂੰ ਮੁਲਤਵੀ ਕਰ ਦਿੱਤਾ ਸੀ।#JUSTIN: #JackMa not disappear, here we go: Ma just had a video conference with 100 village teachers on Wednesday morning, saying: after #COVID19, we'll meet each other again https://t.co/cBm1ryZJQr
— Qingqing_Chen (@qingqingparis) January 20, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement