(Source: ECI/ABP News/ABP Majha)
ਦਿਲ ਦਹਿਲਾਉਣ ਵਾਲਾ ਖੁਲਾਸਾ! ਫਾਂਸੀ ਦੀ ਸਜ਼ਾ ਵਾਲੇ ਕੈਦੀਆਂ ਦੇ ਕੱਢੇ ਜਾ ਰਹੇ ਦਿਲ
2015 ਵਿੱਚ ਚੀਨ ਨੇ ਅਧਿਕਾਰਤ ਤੌਰ 'ਤੇ ਮੌਤ ਦੀ ਸਜ਼ਾ ਵਾਲੇ ਕੈਦੀਆਂ ਦੇ ਅੰਗ ਟ੍ਰਾਂਸਪਲਾਂਟ 'ਤੇ ਪਾਬੰਦੀ ਲਗਾ ਦਿੱਤੀ ਸੀ।
China's barbarism, the hearts of prisoners sentenced to death are being taken out
ਇੱਕ ਅਕਾਦਮਿਕ ਪੇਪਰ ਵਿੱਚ ਚੀਨ ਦੇ ਇੱਕ ਗੁੰਝਲਦਾਰ ਰਾਜ਼ ਦਾ ਪਰਦਾਫਾਸ਼ ਹੋਇਆ ਹੈ। ਦਰਅਸਲ ਚੀਨ ਤੋਂ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਜੋ ਤੁਹਾਡੇ ਦਿਲ ਨੂੰ ਕੰਬਾਉਣ ਲਈ ਕਾਫੀ ਹੈ। ਇੱਕ ਅਕਾਦਮਿਕ ਪੇਪਰ ਮੁਤਾਬਕ ਚੀਨ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਨੂੰ ਮ੍ਰਿਤ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਸਰੀਰ ਦੇ ਅੰਗ ਕੱਢੇ ਜਾ ਰਹੇ ਹਨ।
ਇੱਕ ਨਵਾਂ ਅਕਾਦਮਿਕ ਪੇਪਰ ਸੈਂਕੜੇ ਚੀਨੀ ਸਰਜਨਾਂ ਤੇ ਮੈਡੀਕਲ ਕਰਮਚਾਰੀਆਂ 'ਤੇ ਮੌਤ ਦੀ ਸਜ਼ਾ ਦੇ ਕੈਦੀਆਂ ਦੇ ਕੁਝ ਹਿੱਸਿਆਂ ਨੂੰ ਅਧਿਕਾਰਤ ਤੌਰ 'ਤੇ ਮ੍ਰਿਤਕ ਘੋਸ਼ਿਤ ਕਰਨ ਤੋਂ ਪਹਿਲਾਂ ਸਰੀਰ ਦੇ ਅੰਗ ਕੱਢੇ ਜਾਣ ਦਾ ਦੋਸ਼ ਹੈ।
ਦੱਸ ਦੇਈਏ ਕਿ ਇਸ ਤਰ੍ਹਾਂ ਸਰੀਰ ਦੇ ਅੰਗਾਂ ਨੂੰ ਕੱਢਣਾ ਗੈਰ-ਕਾਨੂੰਨੀ ਹੈ। ਅੰਗਾਂ ਦੇ ਟਰਾਂਸਪਲਾਂਟ ਸਬੰਧੀ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ ਬਣਾਏ ਗਏ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕਿਸੇ ਵੀ ਮਨੁੱਖ ਨੂੰ ਸਰੀਰ ਦੇ ਕਿਸੇ ਅੰਗ ਨੂੰ ਕੱਢਣ ਸਮੇਂ ਮੌਤ ਨਹੀਂ ਹੋਣੀ ਚਾਹੀਦੀ ਪਰ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਨਵੀਂ ਖੋਜ, ਜੋ ਇਸ ਹਫ਼ਤੇ ਅਮਰੀਕਨ ਜਰਨਲ ਆਫ਼ ਟ੍ਰਾਂਸਪਲਾਂਟੇਸ਼ਨ ਵਿੱਚ ਪ੍ਰਕਾਸ਼ਤ ਹੋਈ, ਸੁਝਾਅ ਦਿੰਦੀ ਹੈ ਕਿ ਚੀਨੀ ਸਰਜਨਾਂ ਨੇ ਅਜਿਹਾ ਹੀ ਕੀਤਾ ਹੈ।
ਰਿਪੋਰਟ ਦੀ ਸੱਚਾਈ ਦਾ ਪਤਾ ਲਗਾਉਣ ਲਈ ਵਿਗਿਆਨਕ ਰਸਾਲਿਆਂ ਵਿੱਚ ਲਗਪਗ 2,838 ਰਿਪੋਰਟਾਂ ਦੀ ਫੋਰੈਂਸਿਕ ਸਮੀਖਿਆ ਕੀਤੀ ਗਈ ਹੈ। ਇਸ ਸਮੀਖਿਆ 'ਚ 71 ਅਜਿਹੇ ਮਾਮਲਿਆਂ ਦੀ ਜਾਣਕਾਰੀ ਮਿਲੀ ਹੈ, ਜਿੱਥੇ ਡਾਕਟਰਾਂ ਨੇ ਕੈਦੀ ਦੇ ਸਰੀਰ ਦਾ ਕੁਝ ਹਿੱਸਾ ਬ੍ਰੇਨ ਡੈੱਡ ਹੋਣ ਤੋਂ ਪਹਿਲਾਂ ਕੱਢ ਦਿੱਤਾ।
ਚੀਨ ਵਿਚ ਅੰਗਾਂ ਨੂੰ ਕੱਢਣ 'ਤੇ ਪਾਬੰਦੀ
ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ 1980 ਤੋਂ 2015 ਦਰਮਿਆਨ ਅਜਿਹੇ 71 ਮਾਮਲੇ ਸਾਹਮਣੇ ਆਏ। ਜਦੋਂ ਕਿ ਸਾਲ 2015 ਵਿੱਚ ਹੀ ਚੀਨ ਨੇ ਅਧਿਕਾਰਤ ਤੌਰ 'ਤੇ ਮੌਤ ਦੀ ਸਜ਼ਾ ਵਾਲੇ ਕੈਦੀਆਂ ਦੇ ਅੰਗ ਟਰਾਂਸਪਲਾਂਟ 'ਤੇ ਪਾਬੰਦੀ ਲਗਾ ਦਿੱਤੀ ਸੀ।
ਇਸ ਤੋਂ ਪਹਿਲਾਂ, ਜ਼ਿਆਦਾਤਰ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਕੱਟ ਰਹੇ ਕੈਦੀਆਂ ਦੇ ਸਰੀਰ ਦੇ ਅੰਗ ਕੱਢੇ ਜਾ ਰਹੇ ਸੀ। ਅਜਿਹਾ ਕਰਨ ਦਾ ਕਾਰਨ ਇਹ ਦੱਸਿਆ ਗਿਆ ਕਿ ਦੇਸ਼ ਵਿੱਚ ਬਹੁਤ ਘੱਟ ਲੋਕ ਹਨ ਜੋ ਆਪਣੀ ਮਰਜ਼ੀ ਨਾਲ ਅੰਗ ਦਾਨ ਕਰਨ ਲਈ ਤਿਆਰ ਹਨ।
ਇਹ ਵੀ ਪੜ੍ਹੋ: ਟੀਵੀ 'ਤੇ ਵਾਪਸੀ ਕਰ ਰਿਹਾ ਮਸ਼ਹੂਰ ਸ਼ੋਅ, 'The Kapil Sharma Show' ਦੀ ਲਵੇਗਾ ਥਾਂ?