ਢਿੱਡ 'ਚ 42 ਲੱਖ ਦਾ ਸੋਨਾ ਲੁਕਾ ਕੇ ਲਿਆਉਣ ਵਾਲਾ ਤਸਕਰ ਏਅਰਪੋਰਟ 'ਤੇ ਗ੍ਰਿਫ਼ਤਾਰ
ਸੋਨੇ ਦੀਆਂ ਤਸਕਰੀ 'ਚ ਫੜਿਆ ਗਿਆ ਮੁਲਜ਼ਮ ਇੰਫਾਲ ਤੋਂ ਦਿੱਲੀ ਜਾਣ ਵਾਲਾ ਸੀ। ਉਸ ਨੇ ਕਰੀਬ 900 ਗ੍ਰਾਮ ਵਜ਼ਨ ਦਾ ਸੋਨੇ ਦਾ ਪੇਸਟ ਆਪਣੇ ਪੇਟ ਦੇ ਗੁੱਦੇ 'ਚ ਲੁਕਾਇਆ ਸੀ।
ਇੰਫਾਲ ਏਅਰਪੋਰਟ 'ਤੇ ਸੀਆਈਐਫਐਫ ਤੇ ਕਸਟਮ ਦੇ ਸੀਨੀਅਰ ਅਧਿਕਾਰੀਆਂ ਨੇ ਇਕ ਵੱਡੇ ਸੋਨਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਤਸਕਰ ਕਰੀਬ 900 ਗ੍ਰਾਮ ਤੋਂ ਜ਼ਿਆਦਾ ਵਜ਼ਨ ਦਾ ਸੋਨਾ ਪੇਟ ਦੇ ਗੁੱਦੇ 'ਚ ਲੁਕਾ ਕੇ ਲਿਜਾ ਰਿਹਾ ਸੀ। ਜੋ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਸੋਨੇ ਦੀ ਕੀਮਤ 42 ਲੱਖ ਦੇ ਕਰੀਬ ਹੈ।
ਗੁੱਦੇ 'ਚ ਛਿਪਾਇਆ ਸੀ ਸੋਨਾ
ਸੋਨੇ ਦੀਆਂ ਤਸਕਰੀ 'ਚ ਫੜਿਆ ਗਿਆ ਮੁਲਜ਼ਮ ਇੰਫਾਲ ਤੋਂ ਦਿੱਲੀ ਜਾਣ ਵਾਲਾ ਸੀ। ਉਸ ਨੇ ਕਰੀਬ 900 ਗ੍ਰਾਮ ਵਜ਼ਨ ਦਾ ਸੋਨੇ ਦਾ ਪੇਸਟ ਆਪਣੇ ਪੇਟ ਦੇ ਗੁੱਦੇ 'ਚ ਲੁਕਾਇਆ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਯਾਤਰੀ ਦੀ ਤਲਾਸ਼ੀ ਲਈ ਜਿਸ ਦੌਰਾਨ ਦੀ ਸੀਆਈਐਸਐਫ ਤੇ ਕਸਟਮ ਦੇ ਅਧਿਕਾਰੀਆਂ ਨੂੰ ਉਸ ਦੇ ਗੁੱਦੇ 'ਚ ਕਰੀਬ 908.68 ਗ੍ਰਾਮ ਦੇ ਵਜ਼ਨ ਦੇ ਗੋਲਡ ਦੇ ਚਾਰ ਪੈਕੇਟ ਦਿਖੇ।
ਐਕਸ-ਰੇਅ ਤੋਂ ਲੱਗਿਆ ਪਤਾ
ਗ੍ਰਿਫ਼ਤਾਰ ਹੋਏ ਮੁਲਜ਼ਮ ਯਾਤਰੀ ਦਾ ਨਾਂਅ ਮੁਹੰਮਦ ਸ਼ਰੀਫ ਦੇ ਰੂਪ 'ਚ ਹੋਇਆ ਹੈ। ਮੁਲਜ਼ਮ ਯਾਤਰੀ ਕੇਰਲ ਦੇ ਕੋਝੀਕੋਡ ਦਾ ਰਹਿਣ ਵਾਲਾ ਹੈ। ਮੁਲਜ਼ਮ ਦੁਪਹਿਰ ਦੋ ਵੱਜ ਕੇ 40 ਮਿੰਟ ਦੀ ਫਲਾਈਟ ਨਾਲ ਇੰਫਾਲ ਤੋਂ ਦਿੱਲੀ ਰਵਾਨਾ ਹੋਣ ਵਾਲਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੂੰ ਸੁਰੱਖਿਆ ਹੋਲਡ ਏਰੀਆ ਤੋਂ ਪੁੱਛਗਿਛ ਲਈ ਬੁਲਾਇਆ ਗਿਆ ਪਰ ਉੱਥੇ ਉਹ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ।
ਇਸ ਤੋਂ ਬਾਅਦ ਅਧਿਕਾਰੀ ਉਸ ਦਾ ਮੈਡੀਕਲ ਕਰਨ ਲਈ ਲੈ ਗਏ ਜਿੱਥੇ ਉਸ ਦੇ ਸਰੀਰ ਦੇ ਹੇਠਲੇ ਹਿੱਸੇ ਦਾ ਐਕਸ-ਰੇਅ ਕੀਤਾ ਗਿਆ। ਐਕਸ-ਰੇਅ 'ਚ ਯਾਤਰੀ ਦੇ ਗੁੱਦੇ 'ਚ ਗੋਲਡ ਪੇਸਟ ਦੇਖ ਸਭ ਦੰਗ ਰਹਿ ਗਏ। ਗੋਲਡ ਪੇਸਟ ਦਾ ਪਤਾ ਲੱਗਣ ਤੋਂ ਬਾਅਦ ਯਾਤਰੀ ਨੇ ਆਪਣੇ ਇਲਜ਼ਾਮ ਕਬੂਲ ਕਰ ਲਏ। ਬਾਅਦ 'ਚ ਯਾਤਰੀ ਨੂੰ ਅੱਗੇ ਦੀ ਕਾਰਵਾਈ ਲਈ ਕਸਟਮ ਤੇ ਸੀਆਈਐਸਐਫ ਨੂੰ ਅੱਗੇ ਸੌਂਪ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਮਿਲਿਆ ਸੀ 43 ਕਿੱਲੋ ਸੋਨਾ
ਇੰਫਾਲ 'ਚ ਸੋਨੇ ਦੀ ਕਾਲਾਬਜ਼ਾਰੀ ਚ ਇਹ ਘਟਨਾ ਕੋਈ ਨਵੀਂ ਨਹੀਂ ਹੈ। ਇਸ ਤੋਂ ਪਹਿਲਾਂ ਵੀ 18 ਜੂਨ ਨੂੰ ਇਕ ਅਣਪਛਾਤੇ ਵਾਹਨ 'ਚ 43 ਕਿੱਲੋ ਸੋਨਾ ਫੜਿਆ ਗਿਆ ਸੀ। ਜਿਸ ਦੀ ਕੀਮਤ 21 ਕਰੋੜ ਸੀ। ਇਸ 'ਚ ਸੋਨੇ ਦੇ 260 ਬਿਸਕੁਟ ਫੜ੍ਹੇ ਗਏ ਸਨ।