(Source: ECI/ABP News/ABP Majha)
ਅਮਰੀਕਾ 'ਚ ਵਿਸਾਖੀ ਨੂੰ ਮਿਲਿਆ ਵੱਡਾ ਸਨਮਾਣ, ਪਾਰਲੀਮੈਂਟ 'ਚ ਮਤਾ ਪੇਸ਼
ਇਹ ਮਤਾ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਨੂੰ ਮਾਨਤਾ ਦਿੰਦਾ ਹੈ। ਕਾਂਗਰਸ ਮੈਂਬਰ ਜੌਹਨ ਗੈਰਾਮੈਂਡੀ ਨੇ ਵਿਸਾਖੀ ਸਬੰਧੀ ਮਤੇ ਨੂੰ ਮੁੜ ਪੇਸ਼ ਕਰਦਿਆਂ ਇਹ ਗੱਲ ਆਖੀ।
ਵਾਸ਼ਿੰਗਟਨ: ਵਿਸਾਖੀ ਦਾ ਸਿੱਖ ਧਰਮ ਤੇ ਕਿਸਾਨੀ ਨਾਲ ਸਿੱਧਾ ਸਬੰਧ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਵਿਸਾਖੀ ਵੇਲੇ ਹਾੜੀ ਦਾੀ ਫਸਲ ਕਣਕ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਖੁਸ਼ੀ 'ਚ ਵੀ ਇਹ ਤਿਓਹਾਰ ਮਨਾਇਆ ਜਾਂਦਾ ਹੈ। ਹੁਣ ਅਮਰੀਕੀ ਸੰਸਦ 'ਚ ਵਿਸਾਖੀ ਦੀ ਮਹੱਤਤਾ ਤੇ ਵਿਸਾਖੀ ਮਨਾਉਣ ਵਾਲਿਆਂ ਦੀ ਪਛਾਣ ਲਈ ਇੱਕ ਮਤਾ ਪੇਸ਼ ਕੀਤਾ।
ਇਹ ਮਤਾ ਵਿਸਾਖੀ ਦੇ ਤਿਉਹਾਰ ਦੀ ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਮਹੱਤਤਾ ਨੂੰ ਮਾਨਤਾ ਦਿੰਦਾ ਹੈ। ਕਾਂਗਰਸ ਮੈਂਬਰ ਜੌਹਨ ਗੈਰਾਮੈਂਡੀ ਨੇ ਵਿਸਾਖੀ ਸਬੰਧੀ ਮਤੇ ਨੂੰ ਮੁੜ ਪੇਸ਼ ਕਰਦਿਆਂ ਇਹ ਗੱਲ ਆਖੀ।
ਉਨ੍ਹਾਂ ਦੱਸਿਆ ਕਿ ਵਿਸਾਖੀ ਦਾ ਦਿਨ 1699 'ਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਥਾਪਿਤ ਕੀਤੇ ਖਾਲਸਾ ਸਾਜਨਾ ਦਿਵਸ ਦੀ ਯਾਦ ਦਿਵਾਉਂਦਾ ਹੈ। ਇਸ ਤੋਂ ਇਲਾਵਾ ਵਿਸਾਖੀ ਸਿੱਖਾਂ, ਹਿੰਦੂਆਂ ਤੇ ਬੋਧੀਆਂ ਲਈ ਵਾਢੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਜੌਹਨ ਗੈਰਾਮੈਂਡੀ ਕੈਲੇਫੋਰਨੀਆ ਤੋਂ ਸਿੱਖ ਕੌਕਸ (Sikh Caucus) ਦੇ ਸਹਿ ਪ੍ਰਧਾਨ ਹਨ।
ਉਨ੍ਹਾਂ ਸਪੀਕਰ ਨੂੰ ਕਿਹਾ 'ਮੈਂ ਸਦਨ ਦੇ ਸਾਰੇ ਮੈਂਬਰਾਂ ਨੂੰ ਵਿਸਾਖੀ ਦੀ ਮਹੱਤਤਾ ਤੇ ਇਸ ਨੂੰ ਮਨਾਉਣ ਵਾਲਿਆਂ ਦੀ ਪਛਾਣ 'ਚ ਸ਼ਾਮਲ ਹੋਣ ਲਈ ਕਹਿੰਦਾ ਹਾਂ। ਸੰਯੁਕਤ ਰਾਜ 'ਚ ਵਿਸਾਖੀ ਵੱਡੇ ਪੱਧਰ 'ਤੇ ਮਨਾਈ ਜਾਂਦੀ ਹੈ।'
ਇਹ ਵੀ ਪੜ੍ਹੋ: Coronavirus Update: ਕੋਰੋਨਾ ਕੇਸਾਂ 'ਚ ਵੱਡਾ ਉਛਾਲ 24 ਘੰਟਿਆਂ 'ਚ 2 ਲੱਖ ਨਵੇਂ ਕੇਸ, ਐਕਟਿਵ ਕੇਸ ਹੋਏ 14 ਲੱਖ ਤੋਂ ਪਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904