![ABP Premium](https://cdn.abplive.com/imagebank/Premium-ad-Icon.png)
ਦੁਨੀਆਂ 'ਚ ਮੁੜ ਆਏ ਚਾਰ ਲੱਖ ਤੋਂ ਵੱਧ ਕੋਰੋਨਾ ਕੇਸ, ਇਕ ਕਰੋੜ ਐਕਟਿਵ ਮਾਮਲੇ
ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ, 29 ਲੱਖ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 54 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਤਾਂ ਉਹੀ ਤਿੰਨ ਕਰੋੜ, 16 ਲੱਖ ਮਰੀਜ਼ ਠੀਕ ਹੋ ਚੁੱਕੇ ਹਨ
![ਦੁਨੀਆਂ 'ਚ ਮੁੜ ਆਏ ਚਾਰ ਲੱਖ ਤੋਂ ਵੱਧ ਕੋਰੋਨਾ ਕੇਸ, ਇਕ ਕਰੋੜ ਐਕਟਿਵ ਮਾਮਲੇ corona updates worldwide again more than 4 lakh new cases in one day ਦੁਨੀਆਂ 'ਚ ਮੁੜ ਆਏ ਚਾਰ ਲੱਖ ਤੋਂ ਵੱਧ ਕੋਰੋਨਾ ਕੇਸ, ਇਕ ਕਰੋੜ ਐਕਟਿਵ ਮਾਮਲੇ](https://static.abplive.com/wp-content/uploads/sites/5/2020/10/24173228/corona-vaccine.jpg?impolicy=abp_cdn&imwidth=1200&height=675)
Corona virus: ਦੁਨੀਆਂ ਭਰ 'ਚ ਕੋਰੋਨਾ ਮਹਾਮਾਰੀ ਨੇ ਇਕ ਵਾਰ ਫਿਰ ਭਿਆਨਕ ਰੂਪ ਲੈ ਲਿਆ। ਇਸ ਦਾ ਕਹਿਰ ਹਰ ਦਿਨ ਵਧਦਾ ਜਾ ਰਿਹਾ ਹੈ। ਦੁਨੀਆਂ 'ਚ ਕੋਰੋਨਾ ਇਨਫੈਕਟਡ ਲੋਕਾਂ ਦੀ ਗਿਣਤੀ ਸਵਾ ਚਾਰ ਕਰੋੜ ਤੋਂ ਪਾਰ ਪਹੁੰਚ ਗਈ ਹੈ। ਇਨ੍ਹਾਂ 'ਚ ਸਾਢੇ 11 ਲੱਖ ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ 24 ਘੰਟੇ 'ਚ 4 ਲੱਖ 52 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲੇ ਦਿਨ ਰਿਕਾਰਡ ਚਾਰ ਲੱਖ 90 ਹਜ਼ਾਰ ਮਾਮਲੇ ਸਾਹਮਣੇ ਆਏ ਸਨ। ਇਸ ਖਤਰਨਾਕ ਬਿਮਾਰੀ ਨਾਲ ਬੀਤੇ ਦਿਨ 5,592 ਲੋਕਾਂ ਦੀ ਮੌਤ ਹੋ ਗਈ।
ਵਰਲਡੋਮੀਟਰ ਮੁਤਾਬਕ ਦੁਨੀਆਂ ਭਰ 'ਚ ਹੁਣ ਤਕ ਚਾਰ ਕਰੋੜ, 29 ਲੱਖ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਨ੍ਹਾਂ 'ਚੋਂ 11 ਲੱਖ, 54 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਤਾਂ ਉਹੀ ਤਿੰਨ ਕਰੋੜ, 16 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ 'ਚ ਐਕਟਿਵ ਕੇਸ ਦੀ ਸੰਖਿਆਂ ਵਧ ਕੇ ਇਕ ਕਰੋੜ ਹੋ ਗਈ ਯਾਨੀ ਕਿ ਫਿਲਹਾਲ ਏਨੇ ਲੋਕਾਂ ਦੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਕਾਮਯਾਬੀ ਦੀ ਕਹਾਣੀ: ਲੌਕਡਾਊਨ 'ਚ ਗਈ ਨੌਕਰੀ ਤਾਂ ਸਕੂਟੀ 'ਤੇ ਹੀ ਖੋਲ੍ਹ ਲਿਆ ਢਾਬਾ
ਕੋਰੋਨਾ ਵਾਇਰਸ 'ਤੇ WHO ਦਾ ਵੱਡਾ ਬਿਆਨ: ਨਹੀਂ ਟਲਿਆ ਖਤਰਾ ਅਜੇ ਵੀ ਸਾਧਾਨ ਰਹਿਣ ਦੀ ਲੋੜ
ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਅਜੇ ਵੀ ਪ੍ਰਭਾਵਿਤ ਦੇਸ਼ਾਂ ਦੀ ਲਿਸਟ 'ਚ ਅਮਰੀਕਾ ਸਭ ਤੋਂ ਉੱਪਰ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਾਮਲੇ ਵੀ ਅਮਰੀਕਾ 'ਚ ਵਧ ਰਹੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ 79 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਂਦਾ ਹੈ।
ਭਾਰਤ 'ਚ 78 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ। ਇੱਥੇ ਪਿਛਲੇ 24 ਘੰਟਿਆਂ 'ਚ 50 ਹਜ਼ਾਰ ਮਾਮਲੇ ਵਧੇ ਹਨ। ਉੱਥੇ ਹੀ ਕੋਰੋਨਾ ਨਾਲ ਤੀਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬ੍ਰਾਜ਼ੀਲ 'ਚ 24 ਘੰਟਿਆਂ 'ਚ 25 ਹਜ਼ਾਰ ਮਾਮਲੇ ਕੀਤੇ ਗਏ।
ਕਾਬੁਲ 'ਚ ਆਤਮਘਾਤੀ ਹਮਲਾ, ਸਕੂਲੀ ਬੱਚਿਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)