ਕਾਮਯਾਬੀ ਦੀ ਕਹਾਣੀ: ਲੌਕਡਾਊਨ 'ਚ ਗਈ ਨੌਕਰੀ ਤਾਂ ਸਕੂਟੀ 'ਤੇ ਹੀ ਖੋਲ੍ਹ ਲਿਆ ਢਾਬਾ
ਦਿੱਲੀ ਦੇ ਮੀਰਾ ਬਾਗ 'ਚ ਬਲਬੀਰ ਉਰਫ ਬਿੱਟੂ ਹਰ ਰੋਜ਼ ਸਵੇਰੇ ਸਾਢੇ ਪੰਜ ਵਜੇ ਉੱਠ ਕੇ ਖਾਣਾ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਅਤੇ ਇਕ ਵਜੇ ਤੋਂ ਪੰਜ ਵਜੇ ਤਕ ਆਪਣੇ ਸਕੂਟਰ 'ਤੇ 'ਬਿੱਟੂ ਦੇ ਮਸ਼ਹੂਰ....' ਦੁਕਾਨ ਲਾਉਂਦੇ ਹਨ।
ਨਵੀਂ ਦਿੱਲੀ: ਲੌਕਡਾਊਨ ਤੋਂ ਪਹਿਲਾਂ ਓਬਰੌਏ, ਟ੍ਰਾਈਡੈਂਟ ਜਿਹੇ ਹੋਟਲਾਂ 'ਚ ਡ੍ਰਾਇਵਿੰਗ ਦਾ ਕੰਮ ਕਰਨ ਵਾਲੇ ਬਲਬੀਰ ਦਾ ਕੰਮ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਸ਼ੁਰੂ ਨਹੀਂ ਹੋਇਆ। ਲਿਹਾਜ਼ਾ ਉਨ੍ਹਾਂ ਆਪਣੇ ਸ਼ੌਕ ਮੁਤਾਬਕ ਖਾਣਾ ਬਣਾਉਣਾ ਫਿਰ ਤੋਂ ਸ਼ੁਰੂ ਕੀਤਾ ਅਤੇ ਹੁਣ ਉਨ੍ਹਾਂ ਨੂੰ ਆਪਣਾ ਪਸੰਦੀਦਾ ਕੰਮ ਕਰਨ 'ਚ ਏਨਾ ਮਜ਼ਾ ਆ ਰਿਹਾ ਹੈ ਕਿ ਉਹ ਡ੍ਰਾਇਵਿੰਗ ਛੱਡ ਇਹੀ ਕੰਮ ਅੱਗੇ ਵੀ ਜਾਰੀ ਰੱਖਣਗੇ।
ਦਿੱਲੀ ਦੇ ਮੀਰਾ ਬਾਗ 'ਚ ਬਲਬੀਰ ਉਰਫ ਬਿੱਟੂ ਹਰ ਰੋਜ਼ ਸਵੇਰੇ ਸਾਢੇ ਪੰਜ ਵਜੇ ਉੱਠ ਕੇ ਖਾਣਾ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ ਅਤੇ ਇਕ ਵਜੇ ਤੋਂ ਪੰਜ ਵਜੇ ਤਕ ਆਪਣੇ ਸਕੂਟਰ 'ਤੇ 'ਬਿੱਟੂ ਦੇ ਮਸ਼ਹੂਰ....' ਦੁਕਾਨ ਲਾਉਂਦੇ ਹਨ। ਆਤਮਨਿਰਭਰ ਭਾਰਤ ਦੇ ਨਾਗਰਿਕ ਦੇ ਰੂਪ 'ਚ ਬਲਬੀਰ ਨੂੰ ਅਸਲ 'ਚ ਆਤਮਨਿਰਭਰ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ, ਜਿੰਨ੍ਹਾਂ ਨੇ ਆਫਤ 'ਚ ਮੌਕਾ ਲੱਭ ਲਿਆ ਹੈ।
ਬਲਬੀਰ ਕਹਿੰਦੇ ਹਨ ਕਿ 'ਹੁਣ ਮੈਂ ਆਪਣਾ ਕੰਮ ਹੀ ਕਰਾਂਗਾ। ਹੋਟਲ ਵਾਲੇ ਵਾਪਸ ਕੰਮ 'ਤੇ ਰੱਖਣਗੇ ਜਾਂ ਨਹੀਂ ਇਹ ਵੀ ਨਹੀਂ ਪਤਾ। ਮੈਂ ਖੁਦ ਖਾਣਾ ਬਣਾਉਂਦਾ ਹਾਂ, ਖੁਦ ਹੀ ਵੇਚਦਾ ਹਾਂ। ਮੇਰੇ ਇਕ ਦਿਨ ਦੇ 100 ਤੋਂ 150 ਤਕ ਗਾਹਕ ਬਣ ਗਏ ਹਨ। ਮੈਂ ਸਭ ਕੁਝ ਖੁਦ ਤਿਆਰ ਕਰਦਾ ਹਾਂ। ਪਰ ਰੋਟੀਆਂ ਇਕ ਮਹਿਲਾ ਬਣਾਉਂਦੀ ਹੈ। ਰੋਜ਼ ਸਵੇਰੇ ਸਾਢੇ ਪੰਜ ਵਜੇ ਖਾਣਾ ਬਣਾਉਣ ਉੱਠਦਾ ਹਾਂ ਤੇ ਚਾਰ ਘੰਟੇ ਤਕ ਖਾਣਾ ਬਣਾਉਂਦਾ ਹੈ।' ਦੁਕਾਨ ਇਕ ਤੋਂ ਪੰਜ ਵਜੇ ਤਕ ਲਾਉਂਦੇ ਹਨ।
ਕੋਰੋਨਾ ਵਾਇਰਸ 'ਤੇ WHO ਦਾ ਵੱਡਾ ਬਿਆਨ: ਨਹੀਂ ਟਲਿਆ ਖਤਰਾ ਅਜੇ ਵੀ ਸਾਧਾਨ ਰਹਿਣ ਦੀ ਲੋੜ
ਬਲਬੀਰ ਨੇ ਕਿਹਾ, 'ਮੈਂ ਹੁਣ ਬ੍ਰੇਕਫਾਸਟ ਵੀ ਬਣਾਉਣ ਦੀ ਸੋਚ ਰਿਹਾ ਹਾਂ ਕਿਉਂਕਿ ਕਈ ਲੋਕ ਸਵੇਰ ਨੂੰ ਘਰੋਂ ਬਿਨਾਂ ਖਾਣਾ ਖਾਧੇ ਨਿੱਕਲਦੇ ਹਨ। ਇਕੱਲਾ ਆਦਮੀ ਹਾਂ, ਕੀ ਕੀ ਕਰਾਂਗਾ? ਇਸ ਦੇ ਨਾਲ ਹੀ ਉਨ੍ਹਾਂ ਦੱਸਿਆ, ਘਰ 'ਚ ਉਨ੍ਹਾਂ ਦੀ ਪਤਨੀ ਤੇ ਬੱਚੇ ਹਨ। ਉਨ੍ਹਾਂ ਦੱਸਿਆ ਪੰਜ ਸਾਲ ਓਬਰੌਏ 'ਚ ਡਰਾਇਵਿੰਗ ਦੀ ਨੌਕਰੀ ਕੀਤੀ ਸੀ। ਉੱਥੇ ਪੀਐਫ ਜਮ੍ਹਾ ਸੀ। ਲੌਕਡਾਊਨ ਸਮੇਂ ਪੀਐਫ ਕਡਵਾਇਆ ਸੀ ਤੇ ਉਸੇ ਨਾਲ ਘਰ ਚਲਾ ਰਿਹਾ ਸੀ ਪਰ ਉਹ ਵੀ ਖਤਮ ਹੋਣ 'ਤੇ ਆ ਗਿਆ। ਜਦੋਂ ਸਿਰਫ 15-20 ਹਜ਼ਾਰ ਰੁਪਏ ਬਚੇ ਤਾਂ ਮੈਂ ਸੋਚਿਆ ਖਾਣਾ ਬਣਾਉਣਾ ਸ਼ੁਰੂ ਕਰਦਾ ਹਾਂ। ਕੁਝ ਦੋਸਤਾਂ ਤੋਂ ਪੈਸੇ ਉਧਾਰ ਲਏ ਤੇ ਸਕੂਟੀ 'ਤੇ ਖਾਣੇ ਦਾ ਸਟਾਲ ਲਾਉਣਾ ਸ਼ੁਰੂ ਕਰ ਦਿੱਤਾ।
ਕਾਬੁਲ 'ਚ ਆਤਮਘਾਤੀ ਹਮਲਾ, ਸਕੂਲੀ ਬੱਚਿਆਂ ਸਮੇਤ 10 ਲੋਕਾਂ ਦੀ ਮੌਤ, ਕਈ ਜ਼ਖ਼ਮੀਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ