ਕਾਬੁਲ 'ਚ ਆਤਮਘਾਤੀ ਹਮਲਾ, ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਸ਼ਨੀਵਾਰ ਹੋਏ ਆਤਮਘਾਤੀ ਹਮਲੇ 'ਚ ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਹੋਰ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਧਮਾਕਾ ਪੱਛਮੀ ਕਾਬੁਲ ਦੇ ਸ਼ੀਆ ਬਹੁਲ ਇਲਾਕੇ 'ਚ ਇਕ ਸਿੱਖਿਆ ਕੇਂਦਰ ਦੇ ਬਾਹਰ ਹੋਇਆ।
ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸ਼ਨੀਵਾਰ ਹੋਏ ਆਤਮਘਾਤੀ ਹਮਲੇ 'ਚ ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਧਮਾਕਾ ਪੱਛਮੀ ਕਾਬੁਲ ਦੇ ਸ਼ੀਆ ਬਹੁਲ ਇਲਾਕੇ 'ਚ ਇਕ ਸਿੱਖਿਆ ਕੇਂਦਰ ਦੇ ਬਾਹਰ ਹੋਇਆ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਆਨ ਨੇ ਦੱਸਿਆ ਕਿ ਜਦੋਂ ਸੁਰੱਖਿਆ ਗਾਰਡ ਨੇ ਉਸ ਨੂੰ ਰੋਕਿਆ ਤਾਂ ਹਮਲਾਵਰ ਸਿੱਖਿਆ ਕੇਂਦਰ 'ਚ ਦਾਖਲ ਹੋਣ ਦਾ ਯਤਨ ਕਰ ਰਿਹਾ ਸੀ। ਇਸ ਹਮਲੇ ਦੀ ਤਤਕਾਲ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਤਾਲਿਬਾਨ ਨੇ ਇਸ ਧਮਾਕੇ 'ਚ ਹੱਥ ਹੋਣ ਤੋਂ ਇਨਕਾਰ ਕਰ ਰਿਹਾ ਹੈ।
ਇਸਲਾਮਿਕ ਸਟੇਟ ਨਾਲ ਜੁੜੇ ਸੰਗਠਨ ਨੇ ਅਗਸਤ 2018 'ਚ ਇਸੇ ਤਰ੍ਹਾਂ ਸਿੱਖਿਆ ਕੇਂਦਰ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਜਿਸ 'ਚ 34 ਵਿਦਿਆਰਥੀਆਂ ਦੀ ਮੌਤ ਹੋਈ ਸੀ। ਉੱਥੇ ਹੀ ਅਮਰੀਕਾ ਨੇ ਫਰਵਰੀ 'ਚ ਤਾਲਿਬਾਨ ਨਾਲ ਸ਼ਾਂਤੀ ਸਮਝੌਤਾ ਕੀਤਾ ਹੈ ਜਿਸ ਨਾਲ ਦੇਸ਼ 'ਚੋਂ ਅਮਰੀਕੀ ਬਲਾਂ ਦੀ ਵਾਪਸੀ ਦਾ ਰਾਹ ਖੁੱਲ੍ਹ ਗਿਆ ਹੈ।
ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਇਸਲਾਮਿਕ ਸਟੇਟ ਦੇ ਖਿਲਾਫ ਲੜ੍ਹਾਈ 'ਚ ਸੁਰੱਖਿਆ ਨੂੰ ਮਜਬੂਤ ਕਰਨ 'ਤੇ ਧਿਆਨ ਕੇਂਦਰਤ ਕੀਤਾ ਜਾ ਸਕੇਗਾ। ਇਸਲਾਮਿਕ ਸਟੇਟ, ਤਾਲਿਬਾਨ ਦਾ ਵਿਰੋਧੀ ਹੈ।
ਦੇਸ਼ 'ਚ ਤਾਲਿਬਾਨ ਅਤੇ ਅਫਗਾਨ ਬਲਾਂ ਦੇ ਵਿਚ ਹਿੰਸਾ 'ਚ ਵਾਧਾ ਦੇਖਿਆ ਗਿਆ ਹੈ। ਉੱਥੇ ਤਾਲਿਬਾਨ ਤੇ ਸਰਕਾਰ ਦੇ ਪ੍ਰਤੀਨਿਧੀ ਕਤਰ ਦੀ ਰਾਜਧਾਨੀ ਦੋਹਾ 'ਚ ਅਫਗਾਨਿਸਤਾਨ 'ਚ ਦਹਾਕਿਆਂ ਲੰਬੇ ਯੁੱਧ ਨੂੰ ਖਤਮ ਕਰਨ ਲਈ ਸ਼ਾਂਤੀ ਵਾਰਤਾ ਕਰ ਰਹੇ ਹਨ।
ਇਸ ਤੋਂ ਪਹਿਲਾਂ ਸ਼ਨੀਵਾਰ ਪੂਰਬੀ ਅਫਗਾਨਿਸਤਾਨ 'ਚ ਸੜਕ ਕਿਨਾਰੇ ਕੀਤੇ ਗਏ ਵਿਸਫੋਟ 'ਚ ਨੌਂ ਲੋਕਾਂ ਦੀ ਮੌਤ ਹੋ ਗਈ। ਇਸ ਵਿਸਫੋਟ ਦੀ ਲਪੇਟ 'ਚ ਮਿੰਨੀ ਵੈਨ ਆ ਗਈ ਸੀ, ਜਿਸ 'ਚ ਆਮ ਲੋਕ ਬੈਠੇ ਹੋਏ ਸਨ।
ਗਜ਼ਨੀ ਸੂਬੇ ਦੇ ਪੁਲਿਸ ਬੁਲਾਰੇ ਅਹਿਮਦ ਖਾਨ ਸੀਰਤ ਨੇ ਦੱਸਿਆ ਕਿ ਸੜਕ ਕਿਨਾਰੇ ਕੀਤੇ ਗਏ ਦੂਜੇ ਵਿਸਫੋਟ 'ਚ ਦੋ ਪੁਲਿਸ ਕਰਮੀਆਂ ਦੀ ਮੌਤ ਹੋ ਗਈ। ਇਸ ਵਿਸਫੋਟ ਦੀ ਲਪੇਟ 'ਚ ਪੁਲਿਸ ਕਰਮੀਆਂ ਦੀ ਇਕ ਗੱਡੀ ਆ ਗਈ ਜੋ ਪਹਿਲਾਂ ਵਿਸਫੋਟ ਦੇ ਸਥਾਨ ਦੇ ਪੀੜਤਾਂ ਦੀ ਮਦਦ ਲਈ ਜਾ ਰਹੀ ਸੀ।
ਸੀਰਤ ਨੇ ਦੱਸਿਆ ਕਿ ਵਿਸਫੋਟ 'ਚ ਕਈ ਜ਼ਖ਼ਮੀ ਹੋਏ ਹਨ ਤੇ ਹਮਲਿਆਂ ਦੀ ਜਾਂਚ ਚੱਲ ਰਹੀ ਹੈ। ਹਮਲਿਆਂ ਦੀ ਜ਼ਿੰਮੇਵਾਰੀ ਤਤਕਾਲ ਕਿਸੇ ਸੰਗਠਨ ਨੇ ਲਈ ਹੈ। ਸੂਬਾ ਪੁਲਿਸ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਬੰਬ ਤਾਲਿਬਾਨ ਨੇ ਲਾਏ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ