ਨਵੀਂ ਦਿੱਲੀ: ਕੋਰੋਨਾ ਵੈਕਸੀਨ ਦਾ ਇੰਤਜ਼ਾਰ ਦੇਸ਼ ਦੇ ਨਾਲ ਪੂਰੀ ਦੁਨੀਆ ਬੇਸਬਰੀ ਨਾਲ ਕਰ ਰਹੀ ਹੈ। ਅਜਿਹੇ ‘ਚ ਕਈ ਵਿਗਿਆਨੀ ਪੁਰਜ਼ੋਰ ਕੋਸ਼ਿਸ਼ ‘ਚ ਲੱਗੇ ਹੋਏ ਹਨ ਤਾਂ ਜੋ ਜਲਦੀ ਹੀ ਇਸ ਵਾਇਰਸ ਦੀ ਦਵਾਈ ਬਣਾ ਮਹਾਮਾਰੀ ਤੋਂ ਰਾਹਤ ਪਾਈ ਜਾ ਸਕੇ। ਇਸੇ ਦੌਰਾਨ ਕਈ ਕੰਪਨੀਆਂ ਦਾਅਵਾ ਵੀ ਕਰ ਚੁੱਕੀਆਂ ਹਨ ਕਿ ਉਨ੍ਹਾਂ ਨੇ ਵੈਕਸੀਨ ਤਿਆਰ ਕਰ ਲਈ ਹੈ।

ਰੂਸ ਵੀ ਕੁਝ ਅਜਿਹਾ ਹੀ ਦਾਅਵਾ ਪੇਸ਼ ਕਰ ਚੁੱਕਿਆ ਹੈ। ਹੁਣ ਖ਼ਬਰ ਆਈ ਹੈ ਕਿ ਰੂਸ ਕੋਰੋਨਾ ਵੈਕਸੀਨ ਦੇ ਮਾਮਲੇ ‘ਚ ਭਾਰਤ ਨਾਲ ਭਾਈਵਾਲੀ ਦਾ ਚਾਹਵਾਨ ਹੈ। ਰੂਸ ਨੇ ਭਾਰਤ ਵਿੱਚ ਕੋਰੋਨਾ ਡਰੱਗ 'ਸਪੂਤਨਿਕ 5' ਦਾ ਵਿਸ਼ਾਲ ਉਤਪਾਦਨ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ।

ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰਡੀਆਈਐਫ) ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਕਿਰਿਲ ਦਮਿੱਤਰੀਏਵ ਨੇ ਕਿਹਾ ਕਿ ਰੂਸ ਕੋਵਿਡ-19 ਵੈਕਸੀਨ ਸਪੂਤਨਿਕ-5 ਤਿਆਰ ਕਰਨ ਲਈ ਭਾਰਤ ਨਾਲ ਸਾਂਝੇਦਾਰੀ ਬਾਰੇ ਵਿਚਾਰ ਕਰ ਰਿਹਾ ਹੈ। ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਮਿੱਤਰੀਏਵ ਨੇ ਕਿਹਾ ਕਿ ਲੈਟਿਨ ਅਮਰੀਕਾ, ਏਸ਼ੀਆ ਤੇ ਪੱਛਮੀ ਏਸ਼ੀਆ ਦੇ ਬਹੁਤ ਸਾਰੇ ਦੇਸ਼ ਟੀਕੇ ਦੇ ਉਤਪਾਦਨ ਵਿੱਚ ਦਿਲਚਸਪੀ ਰੱਖਦੇ ਹਨ।

ਉਨ੍ਹਾਂ ਕਿਹਾ, “ਇਸ ਟੀਕੇ ਦਾ ਉਤਪਾਦਨ ਬਹੁਤ ਅਹਿਮ ਮੁੱਦਾ ਹੈ ਤੇ ਇਸ ਸਮੇਂ ਅਸੀਂ ਭਾਰਤ ਨਾਲ ਸਾਂਝੇਦਾਰੀ ਦੀ ਉਮੀਦ ਕਰ ਰਹੇ ਹਾਂ... ਇਹ ਕਹਿਣਾ ਬਹੁਤ ਖਾਸ ਹੈ ਕਿ ਵੈਕਸੀਨ ਦੇ ਉਤਪਾਦਨ ਲਈ ਹੋਣ ਵਾਲੀ ਇਹ ਭਾਈਵਾਲੀ ਸਾਨੂੰ ਮੰਗਾਂ ਨੂੰ ਪੂਰਾ ਕਰਨ ਦੇ ਯੋਗ ਕਰੇਗੀ। ਰੂਸ ਨੂੰ ਅੰਤਰਰਾਸ਼ਟਰੀ ਸਹਿਯੋਗ ਦੀ ਉਮੀਦ ਹੈ।”

ਦੱਸ ਦਈਏ ਕਿ ਇਹ ਵੈਕਸੀਨ ਗਾਮਾਲੇਆ ਵਿਗਿਆਨਕ ਖੋਜ ਇੰਸਟੀਚਿਊਟ ਆਫ ਐਪੀਡੇਮਿਓਲੋਜੀ ਐਂਡ ਮਾਈਕਰੋਬਾਇਓਲੋਜੀ ਵੱਲੋਂ ਤਿਆਰ ਕੀਤੀ ਗਈ ਹੈ। ਇਹ ਮਾਸਕੋ ਦੇ ਨੇੜੇ ਸਥਿਤ ਇੱਕ ਮੈਡੀਕਲ ਸੰਸਥਾ ਹੈ। ਹਾਲਾਂਕਿ, ਇਸ ਵੈਕਸੀਨ ਦਾ ਫੇਜ਼-3 ਟ੍ਰਾਇਲ ਜਾਂ ਵੱਡੇ ਪੱਧਰ 'ਤੇ ਕਲੀਨੀਕਲ ਟ੍ਰਾਇਲ ਨਹੀਂ ਹੋਇਆ। ਗਾਮਾਲੇਆ ਇੰਸਟੀਚਿਊਟ ਦਾ ਕਹਿਣਾ ਹੈ ਕਿ ਉਹ ਦਸੰਬਰ ਤੇ ਜਨਵਰੀ ਤੱਕ ਹਰ ਮਹੀਨੇ 50 ਲੱਖ ਟੀਕੇ ਬਣਾਉਣ ਦੀ ਸਮਰੱਥਾ ਹਾਸਲ ਕਰੇਗਾ।

India-China standoff: ਮਿਸਾਇਲ ਤਾਇਨਾਤੀ ਦੀ ਤਿਆਰੀ 'ਚ ਚੀਨ, ਸੈਟੇਲਾਈਟ ਤਸਵੀਰਾਂ ਤੋਂ ਖੁਲਾਸਾ

ਕੋਰੋਨਾ ਮਾਮਲੇ ਵਧਣ 'ਚ ਭਾਰਤ ਦਾ ਪਹਿਲਾ ਨੰਬਰ, 24 ਘੰਟਿਆਂ 'ਚ 69,000 ਨਵੇਂ ਕੇਸ, 1000 ਦੇ ਕਰੀਬ ਮੌਤਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904