ਦੁਨੀਆਂ ਭਰ 'ਚ 24 ਘੰਟਿਆਂ 'ਚ ਕੋਰੋਨਾ ਨਾਲ 11,000 ਲੋਕ ਮਰੇ, 6.59 ਲੱਖ ਨਵੇਂ ਕੇਸ ਦਰਜ
ਦੁਨੀਆਂ 'ਚ ਹੁਣ ਤਕ ਪੰਜ ਕਰੋੜ, 78 ਲੱਖ, 95 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਕ 13 ਲੱਖ, 76 ਹਜ਼ਾਕ, 806 ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਕਰੋੜ, 97 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ।
World Coronavirus Update: ਦੁਨੀਆਂ ਭਰ 'ਚ ਕੋਰੋਨਾ ਸੰਕਟ ਬਰਕਰਾਰ ਹੈ। ਹਰ ਦਿਨ ਰਿਕਾਰਡ ਪੱਧਰ 'ਤੇ ਕੋਰੋਨਾ ਵਾਇਰਸ ਦੇ ਮਾਮਲੇ ਸਾਮਮਣੇ ਆ ਰਹੇ ਹਨ। ਦੁਨੀਆਂ ਦੇ 218 ਦੇਸ਼ਾਂ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 6 ਲੱਖ, 59 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 11,085 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ 6.60 ਲੱਖ ਕੇਸ 13 ਨਵੰਬਰ ਨੂੰ ਆਏ ਸਨ। ਬੀਤੇ ਦਿਨ ਦੁਨੀਾਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ।
ਦੁਨੀਆਂ 'ਚ ਚਾਰ ਕਰੋੜ ਮਰੀਜ਼ ਠੀਕ
ਵਰਲਡੋਮੀਟਕ ਵੈਬਸਾਈਟ ਮੁਤਾਬਕ ਦੁਨੀਆਂ 'ਚ ਹੁਣ ਤਕ ਪੰਜ ਕਰੋੜ, 78 ਲੱਖ, 95 ਹਜ਼ਾਰ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਕ 13 ਲੱਖ, 76 ਹਜ਼ਾਕ, 806 ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਕਰੋੜ, 97 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਇਕ ਕਰੋੜ, 64 ਲੱਖ, 20 ਹਜ਼ਾਰ ਲੋਕ ਅਜੇ ਵੀ ਕੋਰੋਨਾ ਇਨਫੈਕਟਡ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕੋਰੋਨਾ ਪ੍ਰਭਾਵਿਤ ਮੁਲਕਾਂ 'ਚ ਅਮਰੀਕਾ ਦਾ ਪਹਿਲਾ ਨੰਬਰ
ਕੋਰੋਨਾ ਨਾਲ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਅਮਰੀਕਾ ਪਹਿਲੇ ਨੰਬਰ 'ਤੇ ਹੈ। ਸਭ ਤੋਂ ਜ਼ਿਆਦਾ ਤੇਜ਼ੀ ਨਾਲ ਮਾਮਲੇ ਵੀ ਅਮਰੀਕਾ 'ਚ ਵਧ ਰਹੇ ਹਨ। ਅਮਰੀਕਾ 'ਚ ਪਿਛਲੇ 24 ਘੰਟਿਆਂ 'ਚ ਦੋ ਲੱਖ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ। ਇਸ ਤੋਂ ਬਾਅਦ ਭਾਰਤ ਦਾ ਨੰਬਰ ਆਉਦਾ ਹੈ। ਭਾਰਤ 'ਚ 90 ਲੱਖ ਕੋਰੋਨਾ ਮਰੀਜ਼ ਹੋ ਚੁੱਕੇ ਹਨ।
ਕੋਰੋਨਾ ਦੀ ਦੂਜੀ ਲਹਿਰ ਦੇ ਪ੍ਰਕੋਪ ਕਾਰਨ ਪਾਬੰਦੀਆਂ ਸ਼ੁਰੂ, ਜਾਣੋ ਕਿਸ ਸ਼ਹਿਰ 'ਚ ਲੱਗਾ ਕਰਫਿਊ, ਕਿੱਥੇ ਹੋਏ ਸਕੂਲ ਬੰਦ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ