ਪੜਚੋਲ ਕਰੋ
ਸ਼ੇਰ ਦਾ ਸ਼ਿਕਾਰ ਕਰ ਜੋੜੇ ਨੇ ਕੀਤਾ ਕਿੱਸ, ਤਸਵੀਰ ਵਾਇਰਲ, ਲੋਕਾਂ ਨੂੰ ਆਇਆ ਗੁੱਸਾ
ਹਾਲ ਹੀ ‘ਚ ਇੱਕ ਜੋੜੇ ਦੀ ਕਿੱਸ ਕਰਦਿਆਂ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਕੱਪਲ ਸ਼ੇਰ ਦੀ ਲਾਸ਼ ਕੋਲ ਬੈਠਾ ਹੈ। ਟ੍ਰਾਫੀ ਲਈ ਸ਼ਿਕਾਰ ਕਰਨ ਵਾਲੇ ਇਸ ਜੋੜੇ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੀ ਇੰਟਰਨੈੱਟ ‘ਤੇ ਕਾਫੀ ਨਿੰਦਾ ਹੋ ਰਹੀ ਹੈ।

ਨਵੀਂ ਦਿੱਲੀ: ਹਾਲ ਹੀ ‘ਚ ਇੱਕ ਜੋੜੇ ਦੀ ਕਿੱਸ ਕਰਦਿਆਂ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹ ਕੱਪਲ ਸ਼ੇਰ ਦੀ ਲਾਸ਼ ਕੋਲ ਬੈਠਾ ਹੈ। ਟ੍ਰਾਫੀ ਲਈ ਸ਼ਿਕਾਰ ਕਰਨ ਵਾਲੇ ਇਸ ਜੋੜੇ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੀ ਇੰਟਰਨੈੱਟ ‘ਤੇ ਕਾਫੀ ਨਿੰਦਾ ਹੋ ਰਹੀ ਹੈ। ਡੈਰੇਨ ਤੇ ਕੈਰੋਲਿਨ ਕਾਰਟਰ, ਕੈਨੇਡੀਅਨ ਜੋੜਾ ਹੈ, ਜਿਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਫੈਲ ਰਹੀ ਹੈ।
ਕੈਨੇਡਾ ਆਧਾਰਤ ਜੋੜਾ ਨੇ ਲੇਗੇਲੇਲਾ ਸਫਾਰੀਸ ਟੂਰ 'ਚ ਹਿੱਸਾ ਲਿਆ। ਇੱਕ ਕੰਪਨੀ ਨੇ ਜੋ ਸ਼ਿਕਾਰ ਦੀਆਂ ਖੇਡਾਂ ਕਰਵਾਉਂਦੀ ਹੈ, ਨੇ ਇਸ ਤਸਵੀਰ ਨੂੰ ਆਪਣੇ ਫੇਸਬੁੱਕ ਪੇਜ਼ 'ਤੇ ਆਨਲਾਈਨ ਸਾਂਝਾ ਕੀਤਾ ਸੀ ਪਰ ਲੇਗੇਲੇਲਾ ਸਫਾਰੀਸ ਦੀ ਵਿਆਪਕ ਤੌਰ ਤੇ ਨਿੰਦਾ ਹੋਣ ਤੋਂ ਬਾਅਦ ਇਸ ਨੂੰ ਅਯੋਗ ਕਰ ਦਿੱਤਾ ਗਿਆ। ਇੱਕ ਨਿਊਜ਼ ਪੋਰਟਲ ਦੀ ਰਿਪੋਰਟ 'ਚ ਲੇਗੇਲੇਲਾ ਸਫਾਰੀਸ ਨੇ ਜੋੜੇ ਦੀ ਤਸਵੀਰ ਦੇ ਸਿਰਲੇਖ ਵਿੱਚ ਸ਼ੇਰ ਦਾ ਸ਼ਿਕਾਰ ਕਰਨ ਲਈ ਸ਼ਲਾਘਾ ਕੀਤੀ, ਜਿਸ ਵਿੱਚ ਕਿਹਾ ਗਿਆ ਸੀ, "ਕਾਲਹਾਰੀ ਸੂਰਜ ਵਿੱਚ ਸਖ਼ਤ ਮਿਹਨਤ ਨਾਲ ਕੀਤਾ ਕੰਮ।"END THIS HORROR: #DarrenCarter and #CarolynCarter, from #Edmonton, #Alberta, #Canada, celebrate their kill on a hunting trip with Legelela safaris in South Africa. 🤮 pic.twitter.com/LXCFx7KKpq
— isy ochoa (@isyochoa) 15 July 2019
ਜਦਕਿ ਡੈਰੇਨ ਕਾਰਟਰ ਨੇ ਪ੍ਰਤਿਕ੍ਰਿਆ ਜ਼ਾਹਿਰ ਕਰਦੇ ਕਿਹਾ, "ਸਾਨੂੰ ਟਿੱਪਣੀ ਕਰਨ ਵਿੱਚ ਦਿਲਚਸਪੀ ਨਹੀਂ। ਇਹ ਬਹੁਤ ਸਿਆਸੀ ਹੈ।" ਇੰਟਰਨੈੱਟ ਦਾ ਇੱਕ ਹਿੱਸਾ ਇਸ ਤੱਥ 'ਤੇ ਜ਼ੋਰ ਦੇ ਰਿਹਾ ਹੈ ਕਿ ਟਰਾਫੀ ਲਈ ਸ਼ਿਕਾਰ 'ਤੇ ਪਾਬੰਦੀ ਲਾ ਦਿੱਤੀ ਜਾਣੀ ਚਾਹੀਦੀ ਹੈ। ਟ੍ਰਿਪੀ ਹੰਟਿੰਗ ਦੀ ਮੁਹਿੰਮ ਦੇ ਸੰਸਥਾਪਕ ਐਡੂਆਰਡੋ ਗੋਨਕਲਵਜ਼ ਨੇ ਕਿਹਾ ਕਿ ਟ੍ਰਾਫੀ ਲਈ ਸ਼ਿਕਾਰ ਕੋਈ ਖੇਡ ਨਹੀਂ ਹੈ।"Hunt", actually hunt, for food not for fun. Killing a trapped animal isn't hunting. People that do this make me sick. And angry. 🤬
— Rich Hilton (@RichInGB) 16 July 2019
ਐਡੂਆਰਡੋ ਗੋਨਕਲਵਜ਼ ਨੇ ਦੱਸਿਆ, "ਨਿਰਦੋਸ਼ ਜਾਨਵਰਾਂ ਦਾ ਕਤਲ ਕਰਨਾ ਰੋਮਾਂਟਿਕ ਨਹੀਂ। ਇੰਝ ਜਾਪਦਾ ਹੈ ਕਿ ਇਹ ਸ਼ੇਰ ਇੱਕ ਘੇਰੇ ਵਿੱਚ ਮਾਰਿਆ ਗਿਆ ਸੀ, ਜਿਸ ਦਾ ਇੱਕਮਾਤਰ ਉਦੇਸ਼ ਸਵੈ-ਇੱਜ਼ਤ ਦਾ ਵਿਸ਼ਾ ਸੀ।' ਉਨ੍ਹਾਂ ਕਿਹਾ ਕਿ ਇਸ ਜੋੜੇ ਨੂੰ ਖੁਦ ਦਾ ਇਸ ਤਰ੍ਹਾਂ ਦਿਖਾਵਾ ਕਰਨ ਲਈ ਸ਼ਰਮ ਆਉਣੀ ਚਾਹੀਦੀ ਹੈ।I will never understand why people want to hunt these beautiful animals. They should get in trouble for this, The sad part is they have no remorse over it. Idiots
— Talitha Stewart (@TalithaStewar12) 16 July 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















