ਸਿਰਫ਼ 12 ਰੁਪਏ ਦੇ ਕੇ ਬਣ ਜਾਓ ਘਰ ਦੇ ਮਾਲਕ
ਲੇਗ੍ਰਾਡ ਨਾਂ ਦਾ ਇਹ ਸ਼ਹਿਰ ਕਦੇ ਕ੍ਰੋਏਸ਼ੀਆਈ ਖੇਤਰ ਦਾ ਦੂਜਾ ਸਭ ਤੋਂ ਵੱਡਾ ਜਨਸੰਖਿਆ ਕੇਂਦਰ ਸੀ ਪਰ ਇੱਕ ਸਦੀ ਪਹਿਲਾਂ ਆਸਟ੍ਰੋ-ਹੰਗੇਰੀਅਨ ਸਾਮਰਾਜ ਦੇ ਵੱਖ ਹੋਣ ਮਗਰੋਂ ਸ਼ਹਿਰ 'ਚ ਲਗਾਤਾਰ ਜਨਸੰਖਿਆ ਗਿਰਾਵਟ ਦਾ ਸਾਹਮਣਾ ਕਰਨਾ ਪਿਆ।
ਨਵੀਂ ਦਿੱਲੀ: ਲੋਕ ਆਪਣਾ ਘਰ ਖਰੀਦਣ ਲਈ ਪੂਰੀ ਉਮਰ ਕੱਢ ਦਿੰਦੇ ਹਨ ਪਰ ਫਿਰ ਵੀ ਕਈਆਂ ਦਾ ਇਹ ਸੁਫ਼ਨਾ ਸਾਕਾਰ ਨਹੀਂ ਹੁੰਦਾ। ਅੱਜ ਅਸੀਂ ਤਹਾਨੂੰ ਅਜਿਹੀ ਖ਼ਬਰ ਦੱਸਾਂਗੇ, ਜਿੱਥੇ ਸਿਰਫ਼ 12 ਰੁਪਏ ਦੇ ਕੇ ਤੁਸੀਂ ਇਕ ਸ਼ਾਨਦਾਰ ਘਰ ਦੇ ਮਾਲਕ ਬਣ ਸਕਦੇ ਹੋ।
ਉੱਤਰੀ ਕ੍ਰੋਏਸ਼ੀਆ ਦਾ ਇੱਕ ਸ਼ਹਿਰ, ਜੋ ਪੇਂਡੂ ਆਬਾਦੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਆਪਣੇ ਘਰਾਂ ਨੂੰ ਸਿਰਫ਼ ਇੱਕ ਕੁਨਾ 11.84 ਰੁਪਏ 'ਚ ਵੇਚ ਕੇ ਨਵੇਂ ਨਿਵਾਸੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਸੰਭਾਵੀ ਖਰੀਦਦਾਰਾਂ ਲਈ ਇਹ ਆਫਰ ਕੁਝ ਵੱਡੀਆਂ ਸ਼ਰਤਾਂ ਨਾਲ ਆਉਂਦਾ ਹੈ।
ਲੇਗ੍ਰਾਡ ਨਾਂ ਦਾ ਇਹ ਸ਼ਹਿਰ ਕਦੇ ਕ੍ਰੋਏਸ਼ੀਆਈ ਖੇਤਰ ਦਾ ਦੂਜਾ ਸਭ ਤੋਂ ਵੱਡਾ ਜਨਸੰਖਿਆ ਕੇਂਦਰ ਸੀ ਪਰ ਇੱਕ ਸਦੀ ਪਹਿਲਾਂ ਆਸਟ੍ਰੋ-ਹੰਗੇਰੀਅਨ ਸਾਮਰਾਜ ਦੇ ਵੱਖ ਹੋਣ ਮਗਰੋਂ ਸ਼ਹਿਰ 'ਚ ਲਗਾਤਾਰ ਜਨਸੰਖਿਆ ਗਿਰਾਵਟ ਦਾ ਸਾਹਮਣਾ ਕਰਨਾ ਪਿਆ। ਹੁਣ ਸ਼ਹਿਰ 'ਚ ਸਿਰਫ਼ 2,550 ਨਿਵਾਸੀ ਹਨ ਜੋ 70 ਸਾਲ ਪਹਿਲਾਂ ਦੀ ਸੰਖਿਆ ਦਾ ਅੱਧ ਹਨ। ਲੇਗ੍ਰਾਡ, ਜੋ ਹੰਗਰੀ ਦੇ ਨਾਲ ਸਰਹੱਦ ਦੇ ਕੋਲ ਹੈ ਇਹ ਹਰੇ ਭਰੇ ਖੇਤਾਂ ਤੇ ਜੰਗਲਾਂ ਨਾਲ ਭਰਿਆ ਹੋਇਆ ਹੈ।
ਸ਼ਹਿਰ ਦੇ ਮੇਅਰ ਇਵਾਨ ਸਬੋਲਿਕ ਦੇ ਮੁਤਾਬਕ ਆਪਣੇ ਸ਼ਾਂਤ ਸਥਾਨ ਕਾਰਨ ਸ਼ਹਿਰ ਨੇ ਇਕ ਕੁਨਾ ਦੀ ਕੀਮਤ ਤੇ 19 ਘਰ ਵੇਚੇ ਹਨ ਪਰ ਏਨੀ ਘੱਟ ਦਰ ਤੇ ਘਰ ਦੇਣ ਦਾ ਮੁੱਖ ਮਕਸਦ ਨਵੇਂ ਨਿਵਾਸੀਆਂ ਨੂੰ ਆਕਰਸ਼ਿਤ ਕਰਨਾ ਹੈ ਜਿਸ ਨਾਲ ਜਨਸੰਖਿਆ 'ਚ ਵਾਧਾ ਹੋਵੇਗਾ। ਇੰਡੈਂਪੇਂਡੇਂਟ ਦੀ ਰਿਪੋਰਟ ਦੇ ਮੁਤਾਬਕ ਹੁਣ ਤਕ 17 ਜਾਇਦਾਦਾਂ ਦੀ ਵਿਕਰੀ ਹੋ ਚੁੱਕੀ ਹੈ।
ਹਾਲਾਂਕਿ ਆਕਰਸ਼ਕ ਡੀਲ ਕਈ ਸ਼ਰਤਾਂ ਦੇ ਨਾਲ ਆਉਂਦੀ ਹੈ। ਜੋ ਘਰ ਵੇਚੇ ਜਾ ਰਹੇ ਹਨ, ਉਹ ਖੰਡਰ ਜਾਂ ਅੱਧੇ ਅਧੂਰੇ ਹਨ। ਉਨ੍ਹਾਂ 'ਚੋਂ ਕਈ ਖਿੜਕੀਆਂ ਤੇ ਦਰਵਾਜ਼ਿਆਂ ਤੋਂ ਬਿਨਾਂ ਹਨ। ਨਗਰ ਪਾਲਿਕਾ ਦਾ ਕਹਿਣਾ ਹੈ ਕਿ ਉਹ ਨਵੇਂ ਨਿਵਾਸੀਆਂ ਨੂੰ ਨਵੀਨੀਕਰਨ ਲਈ 25,000 ਕੁਨਾ ਦਾ ਭੁਗਤਾਨ ਕਰੇਗੀ ਸ਼ਹਿਰ ਦੇ ਮਹਾਪੌਰ ਦੇ ਮੁਤਾਬਕ ਕੀਮਤ ਦਾ 20 ਫੀਸਦ ਜਾਂ 35,000 ਕੁਨਾ ਤਕ ਕਵਰ ਕੀਤਾ ਜਾਵੇਗਾ।
ਫਿਰ ਵੀ ਇਸ 'ਚ ਕੁਝ ਸ਼ਰਤਾਂ ਹਨ, ਜਿਵੇਂ ਕਿ ਲੇਗ੍ਰਾਡ 'ਚ ਵੱਸਣ ਦੇ ਇਛੁੱਕ ਲੋਕਾਂ ਜਾਂ ਜੋੜਿਆਂ ਦੀ ਉਮਰ 40 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਆਰਥਿਕ ਰੂਪ ਤੋਂ ਮਜਬੂਤ ਹੋਣੇ ਚਾਹੀਦੇ ਹਨ। ਉਨ੍ਹਾਂ ਨੂੰ ਸ਼ਹਿਰ 'ਚ ਘੱਟੋ ਘੱਟ 15 ਸਾਲ ਲਈ ਰਹਿਣਾ ਹੋਵੇਗਾ।