ਕ੍ਰੋਏਸ਼ੀਆ 'ਚ ਭੂਚਾਲ ਨੇ ਮਚਾਈ ਹਾਹਾਕਾਰ, ਮਕਾਨ ਢਹਿਢੇਰੀ ਤੇ 6 ਲੋਕਾਂ ਦੀ ਮੌਤ
ਯੂਰਪੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਕ੍ਰੋਏਸ਼ੀਆ ਦੀ ਰਾਜਧਾਨੀ ਜਗਰੇਬ ਤੋਂ 46 ਕਿਲੋਮੀਟਰ ਦੱਖਣੀ ਪੂਰਬ 'ਚ 6.3 ਤੀਬਰਤਾ ਦਾ ਭੂਚਾਲ ਆਇਆ।
ਜਗਰੇਬ: ਕ੍ਰੋਏਸ਼ੀਆ 'ਚ ਮੰਗਲਵਾਰ ਨੂੰ ਭੂਚਾਲ ਦਾ ਜ਼ੋਰਦਾਰ ਝਟਕਾ ਮਹਿਸੂਸ ਕੀਤਾ ਗਿਆ। ਰਾਜਧਾਨੀ ਦੇ ਦੱਖਣੀ ਪੂਰਬੀ ਇਲਾਕੇ 'ਚ ਕਈ ਮਕਾਨਾਂ ਨੂੰ ਨੁਕਸਾਨ ਹੋਇਆ ਤੇ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ।
ਯੂਰਪੀ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਕ੍ਰੋਏਸ਼ੀਆ ਦੀ ਰਾਜਧਾਨੀ ਜਗਰੇਬ ਤੋਂ 46 ਕਿਲੋਮੀਟਰ ਦੱਖਣੀ ਪੂਰਬ 'ਚ 6.3 ਤੀਬਰਤਾ ਦਾ ਭੂਚਾਲ ਆਇਆ।
ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਤੇ 20 ਲੋਕ ਜ਼ਖ਼ਮੀ ਹੋਏ ਹਨ। ਜਿੰਨ੍ਹਾਂ 'ਚ ਛੇ ਲੋਕਾਂ ਦੀ ਹਾਲਤ ਗੰਭੀਰ ਹੈ। ਰੈਸਕਿਊ ਟੀਮ ਦੇ ਇੱਟਾ ਤੇ ਮਲਬਾ ਹਟਾ ਦੇਣ ਤੋਂ ਬਾਅਦ ਵੀ ਪੇਟ੍ਰੀਂਜਾ 'ਚ ਲੋਕ ਆਫਟਰਸ਼ੋਕ ਦੀ ਵਜ੍ਹਾ ਨਾਲ ਵਾਪਸ ਪਰਤਣ ਤੋਂ ਡਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਕਈ ਇਲਾਕਿਆ 'ਚ ਭੂਚਾਲ ਕਾਰਨ ਵਿਆਪਕ ਨੁਕਸਾਨ ਹੋਇਆ ਹੈ। ਕੁਝ ਮਕਾਨ ਜ਼ਮੀਨ 'ਚ ਧੱਸ ਗਏ। ਕਈ ਇਮਾਰਤਾਂ ਦੀਆਂ ਦੀਵਾਰਾਂ, ਛੱਤਾਂ 'ਚ ਦਰਾੜਾਂ ਆ ਗਈਆਂ। ਇਸ ਇਲਾਕੇ 'ਚ ਸੋਮਵਾਰ 5.2 ਤੀਬਰਤਾ ਦਾ ਭੂਚਾਲ ਆਇਆ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ