ਅਮਰੀਕਾ ’ਤੇ ਸਭ ਤੋਂ ਵੱਡਾ ਸਾਈਬਰ ਹਮਲਾ, ਐਮਰਜੈਂਸੀ ਦਾ ਐਲਾਨ
ਸਾਈਬਰ ਅਟੈਕ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਹੈਕਰਜ਼ ਨੇ ਇਸ ਪਾਈਪਲਾਈਨ ਦੀ ਸਾਈਬਰ ਸਕਿਓਰਿਟੀ ਉੱਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਸੀ।
ਵਾਸ਼ਿੰਗਟਨ: ਅਮਰੀਕਾ ’ਚ ਸਭ ਤੋਂ ਵੱਡੇ ਸਾਈਬਰ ਹਮਲੇ ਤੋਂ ਬਾਅਦ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਐਤਵਾਰ ਨੂੰ ਹੋਏ ਇਹ ਹਮਲੇ ਦੇਸ਼ ਦੀ ਸਭ ਤੋਂ ਵੱਡੀ ਈਂਧਨ ਪਾਈਪਲਾਈਨ ਕੰਪਨੀ ‘ਕੋਲੋਨੀਅਲ’ ਉੱਤੇ ਕੀਤੇ ਗਏ। ਅਮਰੀਕਾ ਦੇ ਪੂਰਬੀ ਤਟ ਦੇ ਰਾਜਾਂ ਵਿੱਚ ਡੀਜ਼ਲ, ਗੈਸ ਅਤੇ ਜੈੱਟ ਫ਼ਿਊਏਲ ਦੀ 45 ਫ਼ੀ ਸਦੀ ਸਪਲਾਈ ਇਸੇ ਪਾਈਪਲਾਈਨ ਰਾਹੀਂ ਹੁੰਦੀ ਹੈ। ਫ਼ਿਲਹਾਲ ਇੱਥੇ ਕੰਮਕਾਜ ਬੰਦ ਹੋ ਗਿਆ ਹੈ। ਸੇਵਾ ਮੁੜ ਸ਼ੁਰੂ ਕਰਨ ਲਈ ਜੰਗੀ ਪੱਧਰ ਉੱਤੇ ਕੰਮ ਚੱਲ ਰਿਹਾ ਹੈ।
ਸਾਈਬਰ ਅਟੈਕ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡੇਨ ਦੇ ਪ੍ਰਸ਼ਾਸਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਹੈਕਰਜ਼ ਨੇ ਇਸ ਪਾਈਪਲਾਈਨ ਦੀ ਸਾਈਬਰ ਸਕਿਓਰਿਟੀ ਉੱਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਸੀ। ਇਸ ਸਾਈਬਰ ਹਮਲੇ ਤੋਂ ਬਾਅਦ 18 ਰਾਜਾਂ ਦੀਆਂ ਸਵੇਵਾਂ ਪ੍ਰਭਾਵਿਤ ਹੋਈਆਂ ਹਨ।
ਇਸ ਹਮਲੇ ਤੋਂ ਬਾਅਦ ਈਂਧਨ ਦੀਆਂ ਕੀਮਤਾਂ ਵਿੱਚ ਸੋਮਵਾਰ ਨੂੰ 2-3 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਜੇ ਇਸ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ਹੋਰ ਵੀ ਵਧ ਸਕਦੀਆਂ ਹਨ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਰੈਨਸਮਵੇਅਰ ਹਮਲਾ ਡਾਰਕਸਾਈਡ ਨਾਂਅ ਦੇ ਇੱਕ ਸਾਈਬਰ-ਅਪਰਾਧੀ ਗਿਰੋਹ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਕੋਲੋਨੀਅਲ ਨੈੱਟਵਰਕ ਵਿੰਚ ਸੰਨ੍ਹ ਲਾਈ ਗਈ ਤੇ ਲਗਭਗ 100 ਜੀਬੀ ਡਾਟਾ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਗਿਆ। ਇਸ ਤੋਂ ਬਾਅਦ ਹੈਕਰਾਂ ਨੇ ਕੁਝ ਕੰਪਿਊਟਰਾਂ ਤੇ ਸਰਵਰਾਂ ਉੱਤੇ ਡਾਟਾ ਲਾੱਕ ਕਰ ਦਿੱਤਾ ਤੇ ਫਿਰੌਤੀ ਦੀ ਮੰਗ ਕੀਤੀ।
ਮਾਹਿਰਾਂ ਅਨੁਸਾਰ ਰੈਨਸਮਵੇਅਰ ਇੱਕ ਅਜਿਹਾ ਮਾਲਵੇਅਰ ਹੁੰਦਾ ਹੈ, ਜੋ ਕਿਸੇ ਕੰਪਿਊਟਰ ਸਿਸਟਮ ਨੂੰ ਬਲਾੱਕ ਕਰ ਦਿੰਦਾ ਹੈ ਤੇ ਉਸ ਦਾ ਡਾਟਾ ਵਾਪਸ ਕਰਨ ਜਾਂ ਕੰਪਿਊਟਰ ਨੂੰ ਮੁੜ ਖੋਲ੍ਹ ਸਕਣ ਲਈ ਫਿਰੌਤੀ ਦੀ ਮੰਗ ਕਰਦਾ ਹੈ। ਅਪਰਾਧਕ ਹੈਕਰ ਅਜਿਹੇ ਸਾਈਬਰ ਹਮਲਿਆਂ ਨੂੰ ਅੰਜਾਮ ਦਿੰਦੇ ਹਨ। ਕੋਲੋਨੀਅਲ ਪਾਈਪਲਾਈਨ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਕਿਸ ਚੀਜ਼ ਦੀ ਮੰਗ ਕੀਤੀ ਗਈ ਤੇ ਕਿਸ ਨੇ ਮੰਗ ਕੀਤੀ ਹੈ?
ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਸ਼ਹੀਦ ਹਵਲਦਾਰ ਅੰਮ੍ਰਿਤਪਾਲ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin