ਦਿੱਲੀ ਬੰਬ ਧਮਾਕੇ ਦਾ ਇਰਾਨੀ ਕਨੈਕਸ਼ਨ, ਧਮਾਕੇ ਵਾਲੀ ਥਾਂ ਤੋਂ ਮਿਲੀ ਚਿੱਠੀ 'ਚ ਬਲਾਸਟ ਨੂੰ ਦੱਸਿਆ ਟ੍ਰੇਲਰ
ਦਿੱਲੀ ਪੁਲਿਸ ਤੇ ਜਾਂਚ ਏਜੰਸੀਆਂ ਕਈ ਥਾਵਾਂ 'ਤੇ ਜਾਂਚ ਲਈ ਜਾ ਰਹੀਆਂ ਹਨ। ਹਾਲ ਹੀ 'ਚ ਤੇਹਰਾਨ ਦੇ ਕਰੀਬ ਇਰਾਨ ਦੇ ਵੱਡੇ ਪਰਮਾਣੂ ਵਿਗਿਆਨਿਕ ਦੀ ਡ੍ਰੋਨ ਗਨ ਨਾਲ ਹੱਤਿਆ ਕੀਤੀ ਗਈ ਸੀ।
ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਦੀ ਟੀਮ ਨੇ ਅੱਜ ਸਵੇਰੇ ਇਜ਼ਰਾਇਲੀ ਦੂਤਾਵਾਸ ਦੇ ਨੇੜੇ ਉਸ ਥਾਂ ਦਾ ਦੌਰਾ ਕੀਤਾ, ਜਿੱਥੇ ਆਈਈਡੀ ਵਿਸਫੋਟ ਹੋਇਆ ਸੀ। ਜਿੱਥੇ ਆਈਡੀ ਵਿਸਫੋਟ ਹੋਇਆ ਸੀ। ਟੀਮ ਵਿਸਫੋਟ ਦੀ ਜਾਂਚ ਕਰ ਰਹੀ ਹੈ ਤੇ ਇਸ ਸਬੰਧੀ ਸਬੂਤ ਇਕੱਠੇ ਕਰ ਰਹੀ ਹੈ। ਸੂਤਰਾਂ ਮੁਤਾਬਕ ਜਾਂਚ ਦੌਰਾਨ ਪੁਲਿਸ ਨੂੰ ਇਕ ਚਿੱਠੀ ਬਰਾਮਦ ਹੋਈ ਹੈ ਚਿੱਠੀ 'ਚ ਕਿਹਾ ਗਿਆ ਹੈ ਕਿ ਇਹ ਇਕ ਟ੍ਰੇਲਰ ਸੀ। ਇਸ 'ਚ ਦੋ ਇਰਾਨੀਆਂ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਤੇ ਜਾਂਚ ਏਜੰਸੀਆਂ ਕਈ ਥਾਵਾਂ 'ਤੇ ਜਾਂਚ ਲਈ ਜਾ ਰਹੀਆਂ ਹਨ। ਹਾਲ ਹੀ 'ਚ ਤੇਹਰਾਨ ਦੇ ਕਰੀਬ ਇਰਾਨ ਦੇ ਵੱਡੇ ਪਰਮਾਣੂ ਵਿਗਿਆਨਿਕ ਦੀ ਡ੍ਰੋਨ ਗਨ ਨਾਲ ਹੱਤਿਆ ਕੀਤੀ ਗਈ ਸੀ। ਇਰਾਨ ਇਸ ਲਈ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।
ਲੈਟਰ 'ਚ ਕਿਹੜੇ ਦੋ ਇਰਾਨੀਆਂ ਦੀ ਹੱਤਿਆ ਦਾ ਜ਼ਿਕਰ
30 ਨਵੰਬਰ, 2020 ਨੂੰ ਇਰਾਨ ਇਕ ਪਰਮਾਣੂ ਵਿਗਿਆਨੀ ਦੀ ਡ੍ਰੋਨ ਅਟੈਕ 'ਚ ਹੱਤਿਆ ਹੋਈ ਸੀ। ਉਸ ਲਈ ਇਰਾਨ ਦੇ ਰਾਸ਼ਟਰਪਤੀ ਨੇ ਸਿੱਧੇ ਤੌਰ 'ਤੇ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਪਹਿਲਾਂ 2012 'ਚ ਇਜ਼ਰਾਇਲੀ ਰਾਜਨਾਇਕ ਦੀ ਕਾਰ 'ਤੇ ਜੋ ਹਮਲਾ ਹੋਇਆ ਸੀ ਉਸ 'ਚ ਵੀ ਤਾਰ ਇਰਾਨ ਨਾਲ ਜੋੜੇ ਪਾਏ ਗਏ ਸਨ। ਦਿੱਲੀ ਦੇ ਹੀ ਇਕ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਇਰਾਨ ਦੀ ਨਿਊਜ਼ ਏਜੰਸੀ ਦੇ ਲਈ ਕੰਮ ਕਰਦਾ ਸੀ।
2012 ਬੰਬ ਹਮਲੇ ਦੀ ਜਾਂਚ 'ਚ ਵੀ ਇਜ਼ਰਾਇਲ ਦੀ ਟੌਪ ਸੀਕ੍ਰੇਟ ਸਰਵਿਸ, ਮੋਸਾਦ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਤੇ ਭਾਰਤ ਦੀਆਂ ਖੁਫੀਆਂ ਏਜੰਸੀਆਂ ਦੀ ਮਦਦ ਕੀਤੀ ਸੀ। ਇੱਥੋਂ ਤਕ ਕਿਹਾ ਜਾਂਦਾ ਹੈ ਕਿ ਮੋਸਾਦ ਦੀ ਟਿਪ-ਆਫ ਤੋਂ ਹੀ ਕੇਸ ਕ੍ਰੈਕ ਕੀਤਾ ਗਿਆ ਸੀ।
ਭਾਰਤ ਨੇ ਇਜ਼ਰਾਇਲ ਦੇ ਵਿਦੇਸ਼ ਮੰਤਰੀ ਨਾਲ ਗੱਲ ਕੀਤੀ
ਦਿੱਲੀ ਦੇ ਲੁਟਿਅੰਸ ਇਲਾਕੇ 'ਚ ਔਰੰਗਜੇਬ ਰੋਡ 'ਤੇ ਸਥਿਤ ਇਜ਼ਰਾਇਲੀ ਦੂਤਾਵਾਸ ਦੇ ਨੇੜੇ ਸ਼ੁੱਕਰਵਾਰ ਸ਼ਾਮ ਮਾਮੂਲੀ ਆਈਡੀਡੀ ਵਿਸਫੋਟ ਹੋਇਆ ਸੀ। ਧਮਾਕਾ ਉਸ ਸਮੇਂ ਹੋਇਆ ਜਦੋਂ ਉੱਥੋਂ ਕੁਝ ਕਿਮੀ ਦੀ ਦੂਰ ਗਣਤੰਤਰ ਦਿਵਸ ਪ੍ਰੋਗਰਾਮਾਂ ਦੀ ਸਮਾਪਤੀ ਦੇ ਤੌਰ 'ਤੇ ਹੋਣ ਵਾਲਾ ਬੀਟਿੰਗ ਰੀਟ੍ਰੀਟ ਪ੍ਰੋਗਰਾਮ ਚੱਲ ਰਿਹਾ ਸੀ। ਜਿਸ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐਮ ਵੈਂਕੇਈਆ ਨਾਇਡੂ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੌਜੂਦ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ