
'ਵਿਆਹ ਤੋਂ ਪਹਿਲਾਂ ਸੈਕਸ ਤੋਂ ਇਨਕਾਰ ਸੱਚੇ ਪਿਆਰ ਦੀ ਨਿਸ਼ਾਨੀ', ਪੋਪ ਫਰਾਂਸਿਸ ਦੇ ਬਿਆਨ ਨੇ ਫਿਰ ਮਚਾਇਆ ਹੰਗਾਮਾ
ਵੈਟੀਕਨ ਸਿਟੀ: ਈਸਾਈਆਂ ਦੇ ਸਰਵਉੱਚ ਪਾਦਰੀ ਪੋਪ ਫਰਾਂਸਿਸ ਆਪਣੇ ਬਿਆਨਾਂ ਕਾਰਨ ਲਗਾਤਾਰ ਸੁਰਖੀਆਂ 'ਚ ਰਹਿੰਦੇ ਹਨ। 85 ਸਾਲਾ ਪੋਪ ਫਰਾਂਸਿਸ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਪ ਫਰਾਂਸਿਸ ਨੇ ਕਿਹਾ ਹੈ ਕਿ

ਵੈਟੀਕਨ ਸਿਟੀ: ਈਸਾਈਆਂ ਦੇ ਸਰਵਉੱਚ ਪਾਦਰੀ ਪੋਪ ਫਰਾਂਸਿਸ ਆਪਣੇ ਬਿਆਨਾਂ ਕਾਰਨ ਲਗਾਤਾਰ ਸੁਰਖੀਆਂ 'ਚ ਰਹਿੰਦੇ ਹਨ। 85 ਸਾਲਾ ਪੋਪ ਫਰਾਂਸਿਸ ਨੇ ਇਕ ਵਾਰ ਫਿਰ ਅਜਿਹਾ ਬਿਆਨ ਦਿੱਤਾ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੋਪ ਫਰਾਂਸਿਸ ਨੇ ਕਿਹਾ ਹੈ ਕਿ ਵਿਆਹ ਤੋਂ ਪਹਿਲਾਂ ਸੈਕਸ ਕਰਨ ਤੋਂ ਇਨਕਾਰ ਕਰਨਾ ਸੱਚੇ ਪਿਆਰ ਦੀ ਨਿਸ਼ਾਨੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਵਿੱਤਰਤਾ ਸ਼ੁੱਧ ਪਿਆਰ ਕਰਨਾ ਸਿਖਾਉਂਦੀ ਹੈ।
ਰਿਸ਼ਤੇ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ
ਪੋਪ ਫਰਾਂਸਿਸ ਨੇ ਵਿਆਹ ਤੋਂ ਪਹਿਲਾਂ ਸੈਕਸ ਤੋਂ ਦੂਰ ਰਹਿਣ ਦੇ ਕਦਮ ਨੂੰ ਬਿਹਤਰ ਫ਼ੈਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਵਿਆਹ ਤੱਕ ਸੈਕਸ ਕਰਨ ਤੋਂ ਇਨਕਾਰ ਕਰਨਾ ਇਸ ਪਵਿੱਤਰ ਰਿਸ਼ਤੇ ਨੂੰ ਸੁਰੱਖਿਅਤ ਰੱਖਣ ਦਾ ਇੱਕ ਆਦਰਸ਼ ਤਰੀਕਾ ਹੈ। ਪੋਪ ਫਰਾਂਸਿਸ ਨੇ ਇਹ ਵੀ ਦਾਅਵਾ ਕੀਤਾ ਕਿ ਅੱਜ ਦੇ ਰਿਸ਼ਤੇ ਜਿਨਸੀ ਤਣਾਅ ਜਾਂ ਦਬਾਅ ਕਾਰਨ ਜਲਦੀ ਟੁੱਟ ਜਾਂਦੇ ਹਨ।
ਹੋਰ ਬੱਚੇ ਪੈਦਾ ਕਰਨ ਦੀ ਅਪੀਲ
ਪੋਪ ਫਰਾਂਸਿਸ ਨੇ ਸੈਕਸ 'ਤੇ ਆਪਣੀ ਟਿੱਪਣੀ ਉਦੋਂ ਕੀਤੀ ਜਦੋਂ ਉਹ ਜਨਸੰਖਿਆ ਤਬਦੀਲੀ ਦੀ ਸਮੱਸਿਆ ਦੇ ਹੱਲ ਵਜੋਂ ਪੱਛਮ 'ਚ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਕਹਿਣ ਦੀ ਗੱਲ ਕਰ ਰਹੇ ਸਨ। ਵੈਟੀਕਨ ਸਿਟੀ 'ਚ ਮਾਤਾ-ਪਿਤਾ ਬਾਰੇ ਇੱਕ ਬਿਆਨ 'ਚ ਪੋਪ ਨੇ ਲੋਕਾਂ ਨੂੰ ਬੱਚੇ ਪੈਦਾ ਕਰਨ ਤੋਂ ਨਾ ਡਰਨ ਦੀ ਅਪੀਲ ਕੀਤੀ। ਪੋਪ ਨੇ ਕਿਹਾ ਕਿ ਬੱਚੇ ਪੈਦਾ ਕਰਨਾ ਹਮੇਸ਼ਾ ਖਤਰਾ ਹੁੰਦਾ ਹੈ, ਪਰ ਬੱਚੇ ਨਾ ਪੈਦਾ ਕਰਨਾ ਇਸ ਤੋਂ ਵੀ ਵੱਡਾ ਖ਼ਤਰਾ ਹੈ।
ਇੰਟਰਨੈੱਟ ਦੀ ਜ਼ਿਆਦਾ ਵਰਤੋਂ ਦੀ ਆਲੋਚਨਾ
ਡੇਲੀ ਮੇਲ ਦੀ ਰਿਪੋਰਟ ਮੁਤਾਬਕ 97 ਪੰਨਿਆਂ ਦੀ ਨਵੀਂ ਵੈਟੀਕਨ ਗਾਈਡ ਵਿੱਚ ਪੋਪ ਨੇ ਸੁਖੀ ਰਿਸ਼ਤੇ ਦੇ ਨਿਯਮ ਦੱਸੇ। 97 ਪੰਨਿਆਂ ਦੇ ਵੈਟੀਕਨ ਗਾਈਡ ਦਸਤਾਵੇਜ਼ 'ਚ ਇੰਟਰਨੈੱਟ ਦੀ ਜ਼ਿਆਦਾ ਵਰਤੋਂ ਦੀ ਆਲੋਚਨਾ ਕੀਤੀ ਗਈ ਹੈ। ਇਤਾਲਵੀ ਧਰਮ ਸ਼ਾਸਤਰੀ ਵਿਟੋ ਮਾਨਕੁਸੋ ਦੇ ਅਨੁਸਾਰ ਪੋਪ ਦੀ ਟਿੱਪਣੀ ਨੇ ਰਿਸ਼ਤੇ 'ਚ ਸੈਕਸ ਦੀ ਮਹੱਤਤਾ ਨੂੰ ਘੱਟ ਕੀਤਾ ਹੈ।
ਲੋਕਾਂ ਨੇ ਦਿੱਤੀ ਪ੍ਰਤੀਕਿਰਿਆ
ਹਾਲਾਂਕਿ ਪੋਪ ਦੇ ਬਿਆਨਾਂ 'ਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਪੋਪ ਦਾ ਇਹ ਬਿਆਨ ਕਈ ਲੋਕਾਂ ਨੂੰ ਪਸੰਦ ਨਹੀਂ ਆਇਆ, ਜਦਕਿ ਕਈ ਲੋਕਾਂ ਨੇ ਇਸ ਦਾ ਸਮਰਥਨ ਕੀਤਾ ਹੈ। ਕੁਝ ਦਿਨ ਪਹਿਲਾਂ ਬੱਚਿਆਂ ਨਾਲੋਂ ਪਾਲਤੂ ਜਾਨਵਰਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਸਵਾਰਥੀ ਕਿਹਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪਾਲਤੂ ਜਾਨਵਰਾਂ ਨੂੰ ਬੱਚਿਆਂ ਨਾਲੋਂ ਵੱਧ ਪਿਆਰ ਕਰਨਾ ਸਾਡੀ ਇਨਸਾਨੀਅਤ ਖੋਹ ਲੈਂਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
