ਪੜਚੋਲ ਕਰੋ
Advertisement
DHL Cargo Plane : ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਦੇ ਹੋਏ 2 ਟੁਕੜੇ , ਦੇਖੋ ਵੀਡੀਓ
ਮੱਧ ਅਮਰੀਕਾ ਦੇ ਕੋਸਟਾ ਰੀਕਾ ਦੇਸ਼ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ। ਇਸ 'ਚ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਵਿਚਕਾਰੋਂ ਟੁੱਟ ਗਿਆ, ਜਿਸ ਕਾਰਨ ਇਸ ਦੇ ਦੋ ਟੁਕੜੇ ਹੋ ਗਏ।
ਕੋਸਟਾ ਰੀਕਾ : ਮੱਧ ਅਮਰੀਕਾ ਦੇ ਕੋਸਟਾ ਰੀਕਾ ਦੇਸ਼ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ। ਇਸ 'ਚ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਵਿਚਕਾਰੋਂ ਟੁੱਟ ਗਿਆ, ਜਿਸ ਕਾਰਨ ਇਸ ਦੇ ਦੋ ਟੁਕੜੇ ਹੋ ਗਏ। ਇਸ ਜਹਾਜ਼ ਹਾਦਸੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ Costa Rica ਦੇ Juan Santa Maria ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਵਾਪਰਿਆ। ਦਰਅਸਲ, DHL ਦੇ ਕਾਰਗੋ ਜਹਾਜ਼ ਵਿੱਚ ਕੁਝ ਮਕੈਨੀਕਲ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਇਸ ਨੇ ਜੁਆਨ ਸਾਂਤਾ ਮਾਰੀਆ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਦੌਰਾਨ ਇਹ ਦੋ ਟੁਕੜੇ ਹੋ ਗਿਆ।
ਕਾਰਗੋ ਜਹਾਜ਼ ਦੇ ਦੋ ਟੁਕੜੇ
ਰਾਹਤ ਦੀ ਗੱਲ ਇਹ ਰਹੀ ਕਿ ਇਹ ਕਾਰਗੋ ਜਹਾਜ਼ ਸੀ, ਯਾਤਰੀ ਜਹਾਜ਼ ਨਹੀਂ। ਯਾਤਰੀ ਕਾਰਗੋ ਜਹਾਜ਼ਾਂ ਵਿੱਚ ਸਫ਼ਰ ਨਹੀਂ ਕਰਦੇ। ਸਗੋਂ ਸਮਾਨ ਜਾਂ ਮਾਲ ਇਧਰੋਂ ਉਧਰ ਲਿਜਾਇਆ ਜਾਂਦਾ ਹੈ। ਕਾਰਗੋ ਜਹਾਜ਼ ਵਿੱਚ ਸਿਰਫ਼ ਦੋ ਕਰੂ ਮੈਂਬਰ ਸਨ, ਜਿਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪਾਇਲਟ ਨੂੰ ਵੀ ਕੋਈ ਵੱਡੀ ਸੱਟ ਨਹੀਂ ਲੱਗੀ।
ਰਾਹਤ ਦੀ ਗੱਲ ਇਹ ਰਹੀ ਕਿ ਇਹ ਕਾਰਗੋ ਜਹਾਜ਼ ਸੀ, ਯਾਤਰੀ ਜਹਾਜ਼ ਨਹੀਂ। ਯਾਤਰੀ ਕਾਰਗੋ ਜਹਾਜ਼ਾਂ ਵਿੱਚ ਸਫ਼ਰ ਨਹੀਂ ਕਰਦੇ। ਸਗੋਂ ਸਮਾਨ ਜਾਂ ਮਾਲ ਇਧਰੋਂ ਉਧਰ ਲਿਜਾਇਆ ਜਾਂਦਾ ਹੈ। ਕਾਰਗੋ ਜਹਾਜ਼ ਵਿੱਚ ਸਿਰਫ਼ ਦੋ ਕਰੂ ਮੈਂਬਰ ਸਨ, ਜਿਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪਾਇਲਟ ਨੂੰ ਵੀ ਕੋਈ ਵੱਡੀ ਸੱਟ ਨਹੀਂ ਲੱਗੀ।
ਜਰਮਨ ਦੀ ਕੰਪਨੀ DHL ਦਾ ਇਹ ਪੀਲੇ ਰੰਗ ਦਾ ਇਹ ਜਹਾਜ਼ ਜਦੋਂ ਜ਼ਮੀਨ 'ਤੇ ਆਇਆ ਤਾਂ ਇਸ 'ਚੋਂ ਧੂੰਆਂ ਨਿਕਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਰਨਵੇਅ ਤੋਂ ਫਿਸਲ ਗਿਆ ਸੀ ਅਤੇ ਫਿਰ ਜਹਾਜ਼ ਦੇ ਪਿਛਲੇ ਪਹੀਏ ਦੇ ਕੋਲ ਦੋ ਟੁਕੜੇ ਹੋ ਗਿਆ ਸੀ। ਇਹ ਹਾਦਸਾ ਵੀਰਵਾਰ ਸਵੇਰੇ 10.30 ਵਜੇ ਵਾਪਰਿਆ। ਬੋਇੰਗ-757 ਜਹਾਜ਼ ਨੇ ਸਾਂਤਾ ਮਾਰੀਆ ਹਵਾਈ ਅੱਡੇ ਤੋਂ ਉਡਾਣ ਭਰੀ ਪਰ ਫਿਰ ਉਹ 25 ਮਿੰਟ ਬਾਅਦ ਹੀ ਵਾਪਿਸ ਆ ਗਿਆ ਕਿਉਂਕਿ ਉਸ ਵਿੱਚ ਕੋਈ ਨੁਕਸ ਸੀ, ਜਿਸ ਕਾਰਨ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਹਾਦਸੇ ਤੋਂ ਬਾਅਦ ਸ਼ਾਮ 6 ਵਜੇ ਤੱਕ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ।
#BREAKING #NEWS | A DHL Boeing 757 Freighter has crashed at Juan Santamaria Airport in Costa Rica earlier today.
— AviationSource (@AvSourceNews) April 7, 2022
Read more at AviationSource!https://t.co/WISE3PjcHS#DHL #JuanSantamariaAirport #AvGeek #Crash #Accident pic.twitter.com/dIECOqQkee
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement