ਕੋਰੋਨਾ ਵੈਕਸੀਨ ਦੇ ਚੋਣਾਂ ਮਗਰੋਂ ਐਲਾਨ ਤੋਂ ਭੜਕੇ ਟਰੰਪ, ਲਾਏ ਵੱਡੇ ਇਲਜ਼ਾਮ
ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਮਰੀਕੀ ਖਾਧ ਤੇ ਦਵਾ ਪ੍ਰਸ਼ਾਸਨ ਤੇ ਡੈਮੋਕ੍ਰੇਟ ਮੈਨੂੰ ਚੋਣਾਂ ਤੋਂ ਪਹਿਲਾਂ ਕੋਰੋਨਾ ਵੈਕਸੀਨ ਨੂੰ ਲੈਕੇ ਜਿੱਤਦੇ ਹੋਏ ਨਹੀਂ ਦੇਖਣਾ ਚਾਹੁੰਦੇ ਸਨ। ਇਸ ਲਈ ਇਸ ਦੀ ਬਜਾਇ ਇਹ ਪੰਜ ਦਿਨ ਬਾਅਦ ਸਾਹਮਣੇ ਆਇਆ ਹੈ।

ਨਵੀਂ ਦਿੱਲੀ: ਅਮਰੀਕਾ 'ਚ ਹਾਲ ਹੀ 'ਚ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਜੋ ਬਾਇਡਨ ਨੇ ਡੋਨਾਲਡ ਟਰੰਪ ਨੂੰ ਹਰਾ ਦਿੱਤਾ ਹੈ। ਇਸ ਤੋਂ ਬਾਅਦ ਡੌਨਾਲਡ ਟਰੰਪ ਕਾਫੀ ਰੋਹ 'ਚ ਹਨ। ਅਮਰੀਕਾ 'ਚ ਸਿਖਰਲੇ ਪੱਧਰ ਤਕ ਫੈਲੇ ਕੋਰੋਨਾ ਵਾਇਰਸ ਨੇ ਰਾਸ਼ਟਰਪਤੀ ਚੋਣਾਂ ਨੂੰ ਕਾਫੀ ਹੱਦ ਤਕ ਪ੍ਰਭਾਵਿਤ ਕੀਤਾ ਹੈ। ਉੱਥੇ ਹੀ ਡੌਨਾਲਡ ਟਰੰਪ ਨੇ ਹੁਣ FDA ਤੇ ਫਾਰਮਾ ਪ੍ਰਮੁੱਖ ਫਾਇਜਰ ਕੰਪਨੀ 'ਤੇ ਚੋਣਾਂ ਤੋਂ ਪਹਿਲਾਂ ਕੋਰੋਨਾ ਵੈਕਸੀਨ ਦੇ ਐਲਾਨ ਨੂੰ ਰੋਕ ਕੇ ਚੋਣਾਂ ਦਾ ਰੁਖ਼ ਮੋੜਨ ਦਾ ਇਲਜ਼ਾਮ ਲਾਇਆ ਹੈ।
ਫਾਰਮਾ ਪ੍ਰਮੁੱਖ ਫਾਇਜਰ ਨੇ ਕੱਲ੍ਹ ਹੀ ਐਲਾਨ ਕੀਤਾ ਕਿ ਉਨ੍ਹਾਂ ਦੀ ਵੈਕਸੀਨ ਸ਼ੁਰੂਆਤੀ ਅੰਦਾਜ਼ੇ ਦੇ ਮੁਤਾਬਕ Covid 19 ਨੂੰ ਰੋਕਣ 'ਚ 90 ਫੀਸਦ ਸਫਲ ਪਾਈ ਗਈ ਹੈ। ਉੱਥੇ ਹੀ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਮਰੀਕੀ ਖਾਧ ਤੇ ਦਵਾ ਪ੍ਰਸ਼ਾਸਨ ਤੇ ਡੈਮੋਕ੍ਰੇਟ ਮੈਨੂੰ ਚੋਣਾਂ ਤੋਂ ਪਹਿਲਾਂ ਕੋਰੋਨਾ ਵੈਕਸੀਨ ਨੂੰ ਲੈਕੇ ਜਿੱਤਦੇ ਹੋਏ ਨਹੀਂ ਦੇਖਣਾ ਚਾਹੁੰਦੇ ਸਨ। ਇਸ ਲਈ ਇਸ ਦੀ ਬਜਾਇ ਇਹ ਪੰਜ ਦਿਨ ਬਾਅਦ ਸਾਹਮਣੇ ਆਇਆ ਹੈ।
The @US_FDA and the Democrats didn’t want to have me get a Vaccine WIN, prior to the election, so instead it came out five days later – As I’ve said all along!
— Donald J. Trump (@realDonaldTrump) November 10, 2020
ਕੋਰੋਨਾ ਸੰਕਟ 'ਚ ਖੁਸ਼ਖਬਰੀ! ਅਮਰੀਕੀ ਕੰਪਨੀ ਵੱਲੋਂ ਕੋਰੋਨਾ ਵੈਕਸੀਨ ਨਾਲ 90 ਫੀਸਦ ਲੋਕਾਂ ਦੇ ਸਫਲ ਇਲਾਜ ਦਾ ਦਾਅਵਾ
ਇਸ ਦੇ ਨਾਲ ਹੀ ਇਕ ਹੋਰ ਟਵੀਟ ਕਰਦਿਆਂ ਟਰੰਪ ਨੇ ਇਲਜ਼ਾਮ ਲਾਇਆ, 'ਜੇਕਰ ਜੋ ਬਾਇਡਨ ਰਾਸ਼ਰਟਪਤੀ ਹੁੰਦੇ ਤਾਂ ਤੁਹਾਡੇ ਕੋਲ ਅੱਗੇ ਆਉਣ ਵਾਲੇ ਚਾਰ ਸਾਲ ਲਈ ਵੈਕਸੀਨ ਨਹੀਂ ਹੋਣੀ ਸੀ ਤੇ ਨਾ ਹੀ US_FDA ਨੇ ਇਸ ਨੂੰ ਏਨੀ ਛੇਤੀ ਮਨਜੂਰੀ ਦਿੱਤੀ ਜਾਣੀ ਸੀ। ਨੌਕਰਸ਼ਾਹੀ ਨੇ ਲੱਖਾਂ ਲੋਕਾਂ ਦਾ ਜੀਵਨ ਨਸ਼ਟ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਨਾਂ ਵੱਡੀ ਸੰਖਿਆਂ 'ਚ ਨੌਕਰਸ਼ਾਹੀ ਅੜਚਨਾਂ ਨੂੰ ਹਟਾਉਣ ਲਈ ਤੇਜ਼ੀ ਨਾਲ ਵਿਕਾਸ ਤੇ ਇਕ ਵੈਕਸੀਨ ਦੀ ਮਨਜੂਰੀ 'ਤੇ ਕੰਮ ਕੀਤਾ ਸੀ।
ਕੈਪਟਨ ਨੇ ਠੁਕਰਾਈ ਕੇਂਦਰ ਦੀ ਸ਼ਰਤ, ਮੋਦੀ ਸਰਕਾਰ ਦਾ ਨਵਾਂ ਬਹਾਨਾ ਕਰਾਰਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ






















