ਬਗਦਾਦ 'ਚ ਅਮਰੀਕੀ ਦੂਤਾਵਾਸ 'ਤੇ ਡਿੱਗੇ ਰਾਕੇਟ, ਰਾਸ਼ਟਰਪਤੀ ਟਰੰਪ ਨੇ ਇਰਾਨ 'ਤੇ ਲਾਇਆ ਹਮਲੇ ਦਾ ਇਲਜ਼ਾਮ
ਡੌਨਾਲਡ ਟਰੰਪ ਨੇ ਆਪਣੇ ਟਵੀਟ 'ਚ ਲਿਖਿਆ, 'ਬਗਦਾਦ 'ਚ ਸਾਡਾ ਦੂਤਾਵਾਸ ਤੇ ਐਤਵਾਰ ਤਿੰਨ ਰਾਕੇਟ ਨਾਲ ਹਮਲਾ ਕੀਤਾ ਗਿਆ। ਇਹ ਰਾਕੇਟ ਅਸਫ਼ਲ ਰਹੇ।
ਅਮਰੀਕਾ ਤੇ ਇਰਾਨ ਵਿਚਾਲੇ ਦੁਸ਼ਮਨੀ ਖਤਰਨਾਕ ਮੋੜ 'ਤੇ ਪਹੁੰਚ ਗਈ ਹੈ। ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇਲਜ਼ਾਮ ਲਾਇਆ ਕਿ ਇਰਾਨ ਨੇ ਬੀਤੀ ਰਾਤ ਬਗਦਾਦ 'ਚ ਅਮਰੀਕੀ ਦੂਤਾਵਾਸ 'ਤੇ ਰਾਕੇਟ ਨਾਲ ਹਮਲਾ ਕੀਤਾ। ਰਾਸ਼ਟਰਪਤੀ ਟਰੰਪ ਨੇ ਖੁਦ ਤਿੰਨਾਂ ਰਾਕੇਟ ਦੀਆਂ ਤਸਵੀਰਾਂ ਟਵੀਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ।
ਡੌਨਾਲਡ ਟਰੰਪ ਨੇ ਆਪਣੇ ਟਵੀਟ 'ਚ ਲਿਖਿਆ, 'ਬਗਦਾਦ 'ਚ ਸਾਡਾ ਦੂਤਾਵਾਸ ਤੇ ਐਤਵਾਰ ਤਿੰਨ ਰਾਕੇਟ ਨਾਲ ਹਮਲਾ ਕੀਤਾ ਗਿਆ। ਇਹ ਰਾਕੇਟ ਅਸਫ਼ਲ ਰਹੇ। ਇਹ ਤਿੰਨੇ ਰਾਕੇਟ ਇਰਾਨ ਤੋਂ ਸਨ। ਇਰਾਨ ਦੇ ਕੁਝ ਦੋਸਤਾਂ ਨੂੰ ਸਲਾਹ ਹੈ-ਜੇਕਰ ਇਕ ਵੀ ਅਮਰੀਕੀ ਮਾਰਿਆ ਜਾਂਦਾ ਹੈ, ਤਾਂ ਇਰਾਨ ਇਸ ਦਾ ਜ਼ਿੰਮੇਵਾਰ ਹੋਵੇਗਾ।'
Our embassy in Baghdad got hit Sunday by several rockets. Three rockets failed to launch. Guess where they were from: IRAN. Now we hear chatter of additional attacks against Americans in Iraq... pic.twitter.com/0OCL6IFp5M
— Donald J. Trump (@realDonaldTrump) December 23, 2020
ਐਤਵਾਰ ਨੂੰ ਇਰਾਕੀ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਸੀ ਕਿ ਬਗਦਾਦ ਦੀ ਭਾਰੀ ਸੁਰੱਖਿਆ ਵਾਲੇ ਗ੍ਰੀਨ ਜ਼ੋਨ 'ਚ ਸਥਿਤ ਅਮਰੀਕੀ ਦੂਤਾਵਾਸ ਨੂੰ ਘੱਟ ਤੋਂ ਘੱਟ ਤਿੰਨ ਰਾਕੇਟ ਨਾਲ ਨਿਸ਼ਾਨਾ ਬਣਾਇਆ ਗਿਆ। ਦੂਤਾਵਾਸ ਦੀ ਸੀ-ਰੈਮ ਰੱਖਿਆ ਪ੍ਰਣਾਲੀ ਦੇ ਇਸਤੇਮਾਲ ਨਾਲ ਰਾਕੇਟਾਂ ਨੂੰ ਹਵਾ 'ਚ ਹੀ ਨਸ਼ਟ ਕਰ ਦਿੱਤਾ ਗਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ