(Source: ECI/ABP News)
ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, 'TRUTH Social' ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ
Truth Social: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਮੈਂ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਜਾ ਰਿਹਾ ਹਾਂ, ਜਿਸ ਦਾ ਨਾਂ 'ਟਰੂਥ ਸੋਸ਼ਲ' ਹੈ।
![ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, 'TRUTH Social' ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ Donald Trump launches rival to Facebook, Twitter called TRUTH Social ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, 'TRUTH Social' ਨਾਂ ਨਾਲ ਲਾਂਚ ਕਰਨਗੇ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ](https://feeds.abplive.com/onecms/images/uploaded-images/2021/10/21/dae31ba9979304119f2bf4aeb654c44f_original.jpg?impolicy=abp_cdn&imwidth=1200&height=675)
ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਮੈਂ ਆਪਣਾ ਖੁਦ ਦਾ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਜਾ ਰਿਹਾ ਹਾਂ, ਜਿਸ ਦਾ ਨਾਂ 'Truth Social' ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਦਾ ਇਹ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਵਰਗਾ ਹੀ ਹੋਵੇਗਾ, ਜਿਸ 'ਤੇ ਯੂਜ਼ਰਸ ਆਪਣੇ ਵਿਚਾਰ, ਫੋਟੋਆਂ ਤੇ ਵੀਡੀਓ ਸਾਂਝੇ ਕਰ ਸਕਣਗੇ।
ਤਾਲਿਬਾਨ ਟਵੀਟ ਕਰ ਸਕਦਾ ਹੈ ਤੇ ਮੇਰੇ 'ਤੇ ਪਾਬੰਦੀ ਲਗਾਈ ਗਈ: ਟਰੰਪ
ਟਰੰਪ ਨੇ ਆਪਣੇ ਬਿਆਨ ਵਿੱਚ ਟਵਿੱਟਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਟਰੰਪ ਮੀਡੀਆ ਐਂਡ ਟੈਕਨਾਲੌਜੀ ਗਰੁੱਪ ਅਤੇ ਇਸਦੇ 'Truth Social' ਐਪ ਲਾਂਚ ਕਰਨ ਦਾ ਟੀਚਾ ਉਨ੍ਹਾਂ ਵੱਡੀਆਂ ਤਕਨੀਕੀ ਕੰਪਨੀਆਂ ਦਾ ਪ੍ਰਤੀਯੋਗੀ ਬਣਨਾ ਹੈ ਜਿਨ੍ਹਾਂ ਨੇ ਉਨ੍ਹਾਂ 'ਤੇ ਪਾਬੰਦੀ ਲਗਾਈ ਹੈ।" ਉਨ੍ਹਾਂ ਕਿਹਾ, "ਅਸੀਂ ਅਜਿਹੀ ਦੁਨੀਆਂ ਵਿੱਚ ਰਹਿੰਦੇ ਹਾਂ ਜਿੱਥੇ ਤਾਲਿਬਾਨ ਦੀ ਟਵਿੱਟਰ 'ਤੇ ਵੱਡੀ ਮੌਜੂਦਗੀ ਹੈ, ਫਿਰ ਵੀ ਤੁਹਾਡੇ ਪਸੰਦੀਦਾ ਅਮਰੀਕੀ ਰਾਸ਼ਟਰਪਤੀ ਨੂੰ ਚੁੱਪ ਕਰ ਦਿੱਤਾ ਗਿਆ। ਇਹ ਅਸਵੀਕਾਰਨਯੋਗ ਹੈ।”
ਟਰੰਪ ਨੇ ਟਵਿੱਟਰ ਅਤੇ ਫੇਸਬੁੱਕ ਵਲੋਂ ਪਾਬੰਦੀ ਲਗਾਏ ਜਾਣ ਤੋਂ ਬਾਅਦ ਆਪਣੀ ਸੋਸ਼ਲ ਮੀਡੀਆ ਸਾਈਟ ਲਾਂਚ ਕਰਨ ਦੀ ਗੱਲ ਕੀਤੀ ਸੀ। ਕੰਪਨੀ ਦਾ ਕਹਿਣਾ ਹੈ ਕਿ ਉਹ ਇੱਕ ਵੀਡੀਓ-ਆਨ-ਡਿਮਾਂਡ ਸੇਵਾ ਦੀ ਯੋਜਨਾ ਬਣਾ ਰਹੀ ਹੈ ਜਿਸ ਵਿੱਚ ਮਨੋਰੰਜਨ ਪ੍ਰੋਗਰਾਮਿੰਗ, ਖ਼ਬਰਾਂ ਤੇ ਪੋਡਕਾਸਟ ਸ਼ਾਮਲ ਹੋਣਗੇ।
Truth ਸੋਸ਼ਲ ਐਪ ਇਸ ਵੇਲੇ ਐਪਲ ਐਪ ਸਟੋਰ 'ਤੇ ਪ੍ਰੀ-ਆਰਡਰ ਲਈ ਉਪਲਬਧ ਹੈ। ਟੈਸਟਿੰਗ ਲਈ ਇਸਦਾ ਬੀਟਾ ਸੰਸਕਰਣ ਨਵੰਬਰ ਵਿੱਚ ਲਾਂਚ ਹੋਵੇਗਾ, ਜਦੋਂ ਕਿ ਐਪ ਨੂੰ 2022 ਦੀ ਪਹਿਲੀ ਤਿਮਾਹੀ ਵਿੱਚ ਯੂਐਸ ਵਿੱਚ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Punjab Politics: ਭਾਜਪਾ, ਅਕਾਲੀ ਦਲ ਬਾਦਲ ਅਤੇ ਕਾਂਗਰਸ ਸਮੇਤ ਕੈਪਟਨ ਦੀ ਪਾਰਟੀ ਦਾ ਰਿਮੋਰਟ ਕੰਟਰੋਲ ਨਰਿੰਦਰ ਮੋਦੀ ਦੇ ਹੱਥ- ਰਾਘਵ ਚੱਢਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)