ਪੜਚੋਲ ਕਰੋ
Advertisement
ਕੈਲੇਫੋਰਨੀਆ ਸਣੇ 16 ਰਾਜਾਂ ਵੱਲੋਂ ਟਰੰਪ ਪ੍ਰਸ਼ਾਸਨ 'ਤੇ ਕੇਸ ਦਾਇਰ
ਚੰਡੀਗੜ੍ਹ: ਅਮਰੀਕਾ ਦੇ ਕੈਲੀਫੋਰਨੀਆ ਸਮੇਤ 16 ਰਾਜਾਂ ਨੇ ਟਰੰਪ ਪ੍ਰਸ਼ਾਸਨ ਖ਼ਿਲਾਫ਼ ਕੇਸ ਦਾਇਰ ਕੀਤਾ ਹੈ। ਇਨ੍ਹਾਂ ਰਾਜਾਂ ਦਾ ਕਹਿਣਾ ਕਿ ਰਾਸ਼ਟਰਪਤੀ ਟਰੰਪ ਨੇ ਮੈਕਸਿਕੋ ਸਰਹੱਦ ’ਤੇ ਕੰਧ ਬਣਾਉਣ ਲਈ ਫੰਡ ਜਾਰੀ ਕਰਨ ਵਾਸਤੇ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਸੀ। ਮਾਮਲੇ ’ਤੇ ਕੈਲੀਫੋਰਨੀਆ ਦੇ ਫੈਡਰਲ ਕੋਰਟ ਵਿੱਚ ਕੇਸ ਦਾਇਰ ਕੀਤਾ ਗਿਆ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਕਿ ਰਾਸ਼ਟਰਪਤੀ ਦੇ ਐਮਰਜੈਂਸੀ ਲਾਉਣ ਦਾ ਹੁਕਮ ਪ੍ਰੈਜ਼ੇਟਮੈਂਟ ਕਲੌਜ਼ ਤੇ ਐਪ੍ਰੋਪੀਏਸ਼ਨਸ ਕਲੌਜ਼ ਦਾ ਵਿਰੋਧ ਕਰਦਾ ਹੈ। ਪ੍ਰੈਜ਼ੇਟਮੈਂਟ ਕਲੌਜ਼ ਵਿੱਚ ਸੰਸਦੀ ਪ੍ਰਕਿਰਿਆ ਦੀ ਗੱਲ ਕਹੀ ਗਈ ਹੈ ਜਦਕਿ ਐਪ੍ਰੋਪੀਏਸ਼ਨਸ ਕਲੌਜ਼ ’ਚ ਜਨਤਕ ਫੰਡਾਂ ’ਤੇ ਮੁਹਰ ਲਾਉਣ ਲਈ ਕਾਂਗਰਸ ਨੂੰ ਅੰਤਿਮ ਸੰਸਥਾ ਬਣਾਇਆ ਗਿਆ ਹੈ।
ਕੈਲੇਫੋਰਨੀਆ ਦੇ ਅਟਾਰਨੀ ਜਨਰਲ ਜੇਵਿਅਰ ਬੇਸੇਰਾ ਨੇ ਕਿਹਾ ਸੀ ਕਿ ਟਰੰਪ ਦੇ ਹੁਕਮ ’ਤੇ ਕਾਨੂੰਨੀ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਮਿਲਟਰੀ ਯੋਜਨਾਵਾਂ, ਆਫ਼ਤ ਪ੍ਰਬੰਧਨ ਤੇ ਹੋਰ ਜ਼ਰੂਰੀ ਕੰਮਾਂ ਲਈ ਰੱਖੇ ਪੈਸਿਆਂ ਦੇ ਖ਼ਰਚ ਹੋਣ ਦਾ ਖ਼ਤਰਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement