Earthquake in America: ਅਮਰੀਕਾ ਦੇ ਕੁਝ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 5.5 ਤੀਬਰਤਾ ਦੇ ਇਹ ਝਟਕੇ ਨਿਊਯਾਰਕ ਅਤੇ ਨਿਊਜਰਸੀ ਵਿੱਚ ਆਏ। ਜਿਵੇਂ ਲੋਕਾਂ ਨੂੰ ਮਹਿਸੂਸ ਹੋਇਆ ਕਿ ਸਾਰਾ ਕੁਝ ਹਿਲ ਰਿਹਾ ਹੈ ਤਾਂ ਉਸ ਡਰ ਦੇ ਮਾਰੇ ਦਫਤਰਾਂ ਜਾਂ ਘਰਾਂ ਤੋਂ ਬਾਹਰ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਭੱਜਣ ਲੱਗੇ।


ਅਮਰੀਕਾ ਤੋਂ ਪਹਿਲਾਂ ਮਿਆਂਮਾਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਉੱਥੇ ਇਸ ਦੀ ਤੀਬਰਤਾ 5.8 ਮਾਪੀ ਗਈ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਦੱਸਿਆ ਗਿਆ।


ਅਮਰੀਕਾ ਅਤੇ ਮਿਆਂਮਾਰ ਤੋਂ ਪਹਿਲਾਂ ਤਾਇਵਾਨ ਵਿੱਚ ਭੂਚਾਲ ਆਇਆ ਸੀ। ਬੁੱਧਵਾਰ (3 ਅਪ੍ਰੈਲ, 2024) ਦੀ ਸਵੇਰ ਨੂੰ ਉੱਥੇ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 97 ਹੋਰ ਲੋਕ ਜ਼ਖਮੀ ਹੋ ਗਏ। ਭੂਚਾਲ ਤੋਂ ਬਾਅਦ ਉਥੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Arvind Kejriwal News: ਸ਼ਹੀਦ ਭਗਤ ਸਿੰਘ ਅਤੇ ਅੰਬੇਡਕਰ ਵਿਚਾਲੇ ਕੇਜਰੀਵਾਲ ਦਾ ਫੋਟੋ ਦੇਖ ਕੇ ਭੜਕਿਆ ਸ਼ਹੀਦ-ਏ-ਆਜ਼ਮ ਦਾ ਪੋਤਰਾ! AAP ਨੂੰ ਦਿੱਤੀ ਸਖ਼ਤ ਹਿਦਾਇਤ