ਪੜਚੋਲ ਕਰੋ

News Desk - ਈਸਟ ਇੰਡੀਆ ਕੰਪਨੀ ਨੇ ਮਹਾਰਾਣੀ ਐਲਿਜ਼ਾਬੈਥ II ਦੀ ਪਹਿਲੀ ਬਰਸੀ 'ਤੇ ਜਾਰੀ ਕੀਤਾ ਸਿੱਕਾ

East Company - ਕੰਪਨੀ ਨੇ ਮਹਾਰਾਣੀ ਐਲਿਜ਼ਾਬੈਥ II ਦੀ ਪਹਿਲੀ ਬਰਸੀ 'ਤੇ ਇੱਕ ਸਿੱਕਾ ਜਾਰੀ ਕੀਤਾ ਗਿਆ ਹੈ। ਇਸ ਦੀ ਕੀਮਤ 192 ਕਰੋੜ ਰੁਪਏ ਹੈ। ਇਹ 4 ਕਿਲੋ ਸੋਨੇ ਦਾ ਬਣਿਆ

News Desk - ਈਸਟ ਇੰਡੀਆ ਕੰਪਨੀ ਨੇ ਮਹਾਰਾਣੀ ਐਲਿਜ਼ਾਬੈਥ II ਦੀ ਪਹਿਲੀ ਬਰਸੀ 'ਤੇ ਇੱਕ ਸਿੱਕਾ ਜਾਰੀ ਕੀਤਾ ਗਿਆ ਹੈ। ਇਸ ਦੀ ਕੀਮਤ 192 ਕਰੋੜ ਰੁਪਏ ਹੈ। ਇਹ 4 ਕਿਲੋ ਸੋਨੇ ਦਾ ਬਣਿਆ ਹੈ। ਇਸ ਵਿਚ 6 ਹਜ਼ਾਰ 400 ਹੀਰੇ ਵੀ ਜੜੇ ਹੋਏ ਹਨ। ਇਸ ਨੂੰ ‘ਦਿ ਕਰਾਊਨ ਕੋਇਨ’ ਦਾ ਨਾਂ ਦਿੱਤਾ ਗਿਆ ਹੈ।  ਇਸ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਸਿੱਕਾ ਕਿਹਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 'ਡਬਲ ਈਗਲ' ਨਾਂ ਦਾ ਸਿੱਕਾ ਦੁਨੀਆ ਦਾ ਸਭ ਤੋਂ ਮਹਿੰਗਾ ਸਿੱਕਾ ਮੰਨਿਆ ਜਾਂਦਾ ਸੀ। ਇਸ 'ਡਬਲ ਈਗਲ' ਦੀ ਕੀਮਤ 163 ਕਰੋੜ ਰੁਪਏ ਸੀ। ਇਸਨੂੰ 1933 ਵਿੱਚ ਔਗਸਟਸ ਸੇਂਟ ਗੋਡਾਂਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।  ਮਹਾਰਾਣੀ ਐਲਿਜ਼ਾਬੈਥ ਦੀ ਮੌਤ 8 ਸਤੰਬਰ 2022 ਨੂੰ ਹੋਈ ਸੀ। ਇਕ ਸਾਲ ਬਾਅਦ ਈਸਟ ਇੰਡੀਆ ਕੰਪਨੀ ਨੇ ਉਸ ਨੂੰ ਸ਼ਰਧਾਂਜਲੀ ਦੇਣ ਲਈ 'ਦਿ ਕਰਾਊਨ ਕੋਇਨ' ਜਾਰੀ ਕੀਤਾ। ਇਸ ਸਿੱਕੇ ਦੇ ਕਿਨਾਰਿਆਂ 'ਤੇ ਮਹਾਰਾਣੀ ਐਲਿਜ਼ਾਬੈਥ II ਦੇ ਹਵਾਲੇ ਲਿਖੇ ਹੋਏ ਹਨ।

ਪਹਿਲਾ ਹਵਾਲਾ ਹੈ - ਉਮਰ ਦੇ ਨਾਲ ਅਨੁਭਵ ਆਉਂਦਾ ਹੈ ਅਤੇ ਇਹ ਇੱਕ ਗੁਣ ਹੋ ਸਕਦਾ ਹੈ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ।  ਦੂਜਾ ਹਵਾਲਾ ਹੈ - ਪਿਛਲੇ ਮਤਭੇਦਾਂ ਨੂੰ ਪਿੱਛੇ ਛੱਡ ਕੇ ਅਤੇ ਇਕੱਠੇ ਅੱਗੇ ਵਧਣ ਲਈ ਤਿਆਰ ਹੋ ਕੇ। 

 ਦੱਸ ਦਈਏ ਸਿੱਕੇ ਦਾ ਆਕਾਰ ਇਕ ਬਾਸਕਟਬਾਲ ਦੇ ਬਰਾਬਰ ਹੈ। ਇਸ ਦਾ ਵਿਆਸ 9.6 ਇੰਚ ਹੈ। ਇਸ ਵਿੱਚ ਮਰਹੂਮ ਬਾਦਸ਼ਾਹ ਦੀਆਂ ਤਸਵੀਰਾਂ ਵੀ ਹਨ। ਇਹ ਤਸਵੀਰਾਂ ਮਸ਼ਹੂਰ ਪੋਰਟਰੇਟ ਕਲਾਕਾਰਾਂ ਮੈਰੀ ਗਿਲਿਕ, ਅਰਨੋਲਡ ਮਾਚਿਨ, ਰਾਫੇਲ ਮੈਕਕੋਲੋ ਅਤੇ ਇਆਨ ਰੈਂਕ-ਬ੍ਰਾਡਲੇ ਦੁਆਰਾ ਬਣਾਈਆਂ ਗਈਆਂ ਸਨ। ਬ੍ਰਿਟਿਸ਼ ਨੇ ਸੰਸਦ ਮੈਂਬਰ ਅਤੇ ਰਾਜਦੂਤ ਸਰ ਥਾਮਸ ਰੋਅ ਨੂੰ ਸ਼ਾਹੀ ਪਰਿਵਾਰ ਦੇ ਰਾਜਦੂਤ ਵਜੋਂ ਭਾਰਤ ਭੇਜਿਆ।

ਸਰ ਥਾਮਸ ਰੋ 1615 ਵਿੱਚ ਭਾਰਤ ਆਇਆ ਅਤੇ ਰਾਜੇ ਨੂੰ ਮਿਲਿਆ। ਉਹ ਮੁਗਲ ਰਾਜੇ ਨੂੰ ਲੁਭਾਉਣ ਲਈ ਆਪਣੇ ਨਾਲ ਕੀਮਤੀ ਤੋਹਫ਼ੇ ਲੈ ਕੇ ਆਏ। ਅਗਲੇ ਤਿੰਨ ਸਾਲਾਂ ਦੇ ਅੰਦਰ, ਰੋ ਨੇ ਭਾਰਤ ਵਿੱਚ ਵਪਾਰ ਲਈ ਮੁਗਲ ਸ਼ਾਸਨ ਤੋਂ ਸ਼ਾਹੀ ਆਦੇਸ਼ ਪ੍ਰਾਪਤ ਕਰ ਲਏ ਸਨ।  ਇਸ ਦੇ ਨਾਲ ਹੀ ਇਸ ਸਿੱਕੇ ਨੂੰ ਬਣਾਉਣ ਵਿੱਚ ਭਾਰਤ, ਜਰਮਨੀ, ਬ੍ਰਿਟੇਨ, ਸ਼੍ਰੀਲੰਕਾ ਅਤੇ ਸਿੰਗਾਪੁਰ ਦੇ ਕਾਰੀਗਰਾਂ ਨੂੰ ਲਗਾਇਆ ਗਿਆ ਸੀ। ਇਹ ਈਸਟ ਇੰਡੀਆ ਕੰਪਨੀ ਦੇ ਭਾਰਤੀ ਮੂਲ ਦੇ ਸੀਈਓ ਸੰਜੀਵ ਮਹਿਤਾ ਦੁਆਰਾ ਜਾਰੀ ਕੀਤਾ ਗਿਆ ਹੈ।

24 ਅਗਸਤ 1608 ਨੂੰ ਈਸਟ ਇੰਡੀਆ ਕੰਪਨੀ ਦਾ ਪਹਿਲਾ ਜਹਾਜ਼ ਸੂਰਤ ਦੇ ਤੱਟ ਉੱਤੇ ਪਹੁੰਚਿਆ। ਇਸ ਨੂੰ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦਾ ਆਗਮਨ ਮੰਨਿਆ ਜਾਂਦਾ ਹੈ। ਉਸ ਸਮੇਂ ਕਿਸੇ ਨੂੰ ਨਹੀਂ ਪਤਾ ਸੀ ਕਿ ਵਪਾਰ ਲਈ ਆਈ ਇਹ ਕੰਪਨੀ ਲਗਭਗ 200 ਸਾਲ ਭਾਰਤ 'ਤੇ ਰਾਜ ਕਰੇਗੀ। ਇਸ ਘਟਨਾ ਨੇ ਭਾਰਤ ਦਾ ਭੂਗੋਲ ਅਤੇ ਇਤਿਹਾਸ ਦੋਵੇਂ ਹੀ ਬਦਲ ਦਿੱਤੇ। 

ਵਪਾਰੀਆਂ ਨੇ ਇੰਗਲੈਂਡ ਦੀ ਮਹਾਰਾਣੀ ਤੋਂ ਭਾਰਤ ਵਿੱਚ ਵਪਾਰ ਕਰਨ ਦੀ ਇਜਾਜ਼ਤ ਮੰਗੀ। ਸਾਲ 1600 ਵਿੱਚ ਇੱਕ ਕੰਪਨੀ ਬਣਾਈ ਗਈ ਸੀ। ਕੰਪਨੀ ਮੁੱਖ ਤੌਰ 'ਤੇ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਵਪਾਰ ਕਰਨ ਦੇ ਉਦੇਸ਼ ਲਈ ਬਣਾਈ ਗਈ ਸੀ, ਇਸ ਲਈ ਕੰਪਨੀ ਦਾ ਨਾਮ ਈਸਟ ਇੰਡੀਆ ਸੀ। ਕੰਪਨੀ 125 ਸ਼ੇਅਰਧਾਰਕਾਂ ਅਤੇ 72 ਹਜ਼ਾਰ ਸਟਰਲਿੰਗ ਪੌਂਡ ਦੀ ਪੂੰਜੀ ਨਾਲ ਬਣਾਈ ਗਈ ਸੀ। ਕੰਪਨੀ ਦਾ ਇੱਕ ਸ਼ਾਹੀ ਚਾਰਟਰ ਸੀ, ਯਾਨੀ ਇਸ ਨੂੰ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਸੀ।

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Advertisement
ABP Premium

ਵੀਡੀਓਜ਼

Jagjit Singh Dhallewal|Darshanpal|ਕਿਸਾਨਾਂ ਨੂੰ ਇਕੱਠੇ ਹੋਣ 'ਚ ਕਿਉਂ ਲੱਗ ਰਿਹਾ ਸਮਾਂ, ਦਰਸ਼ਨਪਾਲ ਨੇ ਖੌਲੇ ਰਾਜ਼Police Station Blast| ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮJagjit Singh Dhallewal | Shabad Kirtan | ਖਨੌਰੀ ਬਾਰਡਰ 'ਤੇ ਇਲਾਹੀ ਕੀਰਤਨ ਦਾ ਪ੍ਰਵਾਹSKM Meeting | Jagjit Singh Dhallewal | ਸੰਯੁਕਤ ਕਿਸਾਨ ਮੋਰਚਾ ਨੇ ਸੱਦੀ ਐਮਰਜੈਂਸੀ ਮੀਟਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
Farmer Protest: ਖ਼ਤਰੇ ਦੀ ਘੰਟੀ ! ਡੱਲੇਵਾਲ ਦਾ ਸਰੀਰ ਪੈਣ ਲੱਗਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ 'ਭਾਣਾ', ਡਾਕਟਰਾਂ ਨੇ ਜਤਾਇਆ ਖ਼ਦਸ਼ਾ
One Nation One Election:  ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
One Nation One Election: ਬਿੱਲ ਪਾਸ ਹੋਣ 'ਤੇ ਵੀ 2034 ਤੋਂ ਪਹਿਲਾਂ ਦੇਸ਼ 'ਚ ਇੱਕੋ ਸਮੇਂ ਨਹੀਂ ਹੋ ਸਕਦੀਆਂ ਚੋਣਾਂ, ਜਾਣੋ ਕੀ ਹੈ ਵਜ੍ਹਾ ?
Ambani Adani Net Worth: ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
ਅੰਬਾਨੀ ਤੇ ਅਡਾਨੀ ਨੂੰ ਵੱਡਾ ਝਟਕਾ! ਸੁੱਕੀ ਰੇਤ ਵਾਂਗ ਉੱਡ ਗਈ ਦੌਲਤ, ਹੁਣ ਸਿਰਫ ਇੰਨਾ ਪੈਸਾ ਬਚਿਆ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Jalandhar News: ਜੇਕਰ ਤੁਹਾਡੇ ਘਰ ਵੀ ਲੱਗਾ ਗੈਸ ਗੀਜਰ ਤਾਂ ਹੋ ਜਾਓ ਸਾਵਧਾਨ! ਜਲੰਧਰ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Punjab News: ਪੰਜਾਬ 'ਚ ਸਿੱਖਿਆ ਵਿਭਾਗ ਹੋਇਆ ਸਖਤ, ਅਧਿਆਪਕਾਂ 'ਤੇ ਕਾਰਵਾਈ ਲਈ ਨਵੇਂ ਹੁਕਮ ਜਾਰੀ
Georgia Incident: ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਵਿਦੇਸ਼ 'ਚ 11 ਪੰਜਾਬੀਆਂ ਦੀ ਦਰਦਨਾਕ ਮੌ*ਤ, ਖੰਨਾ ਦੇ ਨੌਜਵਾਨ ਦੀ ਹਾਦਸੇ ਤੋਂ ਇੱਕ ਦਿਨ ਪਹਿਲਾਂ ਘਰ ਹੋਈ ਸੀ ਗੱਲ਼...
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਦੇ ਥਾਣੇ 'ਚ ਫਿਰ ਹੋਇਆ ਧਮਾਕਾ, ਤੜਕੇ-ਤੜਕੇ ਵਾਰਦਾਤ ਨੂੰ ਦਿੱਤਾ ਅੰਜਾਮ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
ਪੰਜਾਬ ਸਰਕਾਰ ਨੇ ਸੱਦੀ ਐਮਰਜੈਂਸੀ ਮੀਟਿੰਗ, ‘ਕੌਮੀ ਖੇਤੀ ਮਾਰਕੀਟਿੰਗ ਨੀਤੀ’ 'ਤੇ ਬਣਾਈ ਜਾਵੇਗੀ ਰਣਨੀਤੀ, ਕਿਸਾਨ ਵੀ ਹੋਏ ਚੌਕਸ
Embed widget