ਅੱਠ ਸਾਲ ਦੀ ਬੱਚੀ ਨੇ IQ 'ਚ ਆਈਂਸਟੀਨ ਤੇ ਹਾਕਿੰਗਸ ਨੂੰ ਪਛਾੜਿਆਂ, ਕਾਰਨਾਮੇ ਜਾਣ ਕੇ ਹੋ ਜਾਓਗੇ ਹੈਰਾਨ
ਮੈਕਸੀਕੋ ਦੀ ਇਹ ਮਹਿਜ਼ ਅੱਠ ਸਾਲ ਦੀ ਬੱਚੀ ਨੇ ਆਈਕਿਊ ਦੇ ਮਾਮਲੇ 'ਚ ਅਲਬਰਟ ਆਈਂਸਟੀਨ ਤੇ ਸਟੀਫਨ ਹਾਕਿੰਗਸ ਨੂੰ ਪਿੱਛੇ ਛੱਡ ਦਿੱਤਾ ਹੈ।
ਅੱਠ ਸਾਲ ਦੀ ਬੱਚੀ ਦੇ ਦਿਮਾਗ ਦੀ ਤੁਲਨਾ ਆਈਂਸਟੀਨ ਤੇ ਹਾਕਿੰਗਸ ਜਿਹੇ ਵਿਗਿਆਨੀਆਂ ਨਾਲ ਕਰੀਏ ਤਾਂ ਤਹਾਨੂੰ ਹੈਰਾਨੀ ਹੋਵੇਗੀ। ਪਰ ਅਜਿਹਾ ਹੋਇਆ ਹੈ ਕਿ ਮੈਕਸੀਕੋ ਦੀ ਰਹਿਣ ਵਾਲੀ ਮਹਿਜ਼ ਅੱਠ ਸਾਲ ਦੀ ਬੱਚੀ ਆਧਰਾ ਨੇ ਦਿਮਾਗ ਦੇ ਮਾਮਲੇ 'ਚ ਅਲੂਰਟ ਆਈਂਸਟੀਨ ਤੇ ਸਟੀਫਨ ਹਾਕਿੰਗਸ ਨੂੰ ਪਿੱਛੇ ਛੱਡ ਦਿੱਤਾ ਹੈ।
ਇਸ ਮੈਕਸੀਕਨ ਬੱਚੀ ਨੇ IQ ਦੇ ਮਾਮਲੇ 'ਚ ਆਈਂਸਟੀਨ ਤੇ ਹਾਕਿੰਗਸ ਨੂੰ ਪਿੱਛੇ ਛੱਡ ਦਿੱਤਾ ਹੈ। ਆਧਰਾ ਦਾ IQ ਲੈਵਲ 162 ਹੈ।
IQ 'ਚ ਆਈਂਸਟੀਨ ਤੇ ਹਾਕਿੰਗਸ ਨੂੰ ਪਛਾੜਿਆ
ਮੈਕਸੀਕੋ ਦੀ ਇਹ ਮਹਿਜ਼ ਅੱਠ ਸਾਲ ਦੀ ਬੱਚੀ ਨੇ ਆਈਕਿਊ ਦੇ ਮਾਮਲੇ 'ਚ ਅਲਬਰਟ ਆਈਂਸਟੀਨ ਤੇ ਸਟੀਫਨ ਹਾਕਿੰਗਸ ਨੂੰ ਪਿੱਛੇ ਛੱਡ ਦਿੱਤਾ ਹੈ। ਵਿਗਿਆਨ ਦੇ ਮਹਾਂਰਥੀਆਂ ਦਾ ਆਈਕਿਊ ਲੈਵਲ 160 ਮੰਨਿਆ ਜਾਂਦਾ ਹੈ। ਜਦਕਿ ਸਿਰਫ਼ ਅੱਠ ਸਾਲ ਦੀ ਬੱਚੀ ਆਦਰਾ ਦਾ ਆਈਕਿਊ ਲੈਵਲ 162 ਹੈ। ਆਧਰਾ ਪੁਲਾੜ 'ਚ ਜਾਣਾ ਚਾਹੁੰਦੀ ਹੈ।
ਕੌਣ ਹੈ ਆਧਰਾ ਪਰੇਜ
ਆਧਰਾ ਪਰੇਜ ਦੀ ਉਮਰ ਸਿਰਫ਼ ਅੱਠ ਸਾਲ ਹੈ। ਉਹ ਮੈਕਸੀਕੋ ਦੇ Tlahuac ਦੀਆਂ ਝੁੱਗੀਆਂ 'ਚ ਰਹਿੰਦੀ ਹੈ। ਉਸ ਨੂੰ ਸਿਰਫ਼ ਤਿੰਨ ਸਾਲ ਦੀ ਉਮਰ 'ਚ Asperger’s Syndrome ਦਾ ਪਤਾ ਲੱਗਾ ਸੀ। ਆਧਰਾ ਦੀ ਮਾਂ ਨੇਲੀ ਸਾਂਚੇਜ ਦੱਸਦੀ ਹੈ ਕਿ ਆਪਣੇ ਦੋਸਤਾਂ ਨਾਲ ਇਕ ਛੋਟੇ ਜਿਹੇ ਘਰ 'ਚ ਖੇਡ ਰਹੀ ਸੀ ਤਾਂ ਉਨ੍ਹਾਂ ਨੇ ਉਸ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਹ ਦੋਸਤ ਉਸ ਨੂੰ ‘Oddball, weirdo!’ ਨਾਂਅ ਨਾਲ ਬੁਲਾਉਣ ਲੱਗੇ। ਆਧਰਾ ਡਿਪ੍ਰੈਸ਼ਨ 'ਚ ਚਲੀ ਗਈ ਤੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ।
ਬੇਟੀ ਦੀ ਹਾਲਤ ਦੇਖ ਕੇ ਪਰੇਸ਼ਾਨ ਮਾਂ ਆਧਰਾ ਨੂੰ ਇਲਾਜ ਲਈ ਮਨੋਵਿਗਿਆਨੀ ਕੋਲ ਲੈ ਗਈ। ਉਨ੍ਹਾਂ ਉਸ ਨੂੰ ਟੈਲੇਂਟ ਕੇਅਰ ਸੈਂਟਰ ਜਾਣ ਦੀ ਸਲਾਹ ਦਿੱਤੀ। ਉਸ ਸੈਂਟਰ 'ਚ ਹੀ ਆਦਰਾ ਦੇ ਆਈਕਿਊ ਨੂੰ ਪਛਾਣਿਆ ਗਿਆ। ਆਧਰਾ ਨੇ ਸਿਰਫ਼ ਅੱਠ ਸਾਲ ਦੀ ਉਮਰ 'ਚ ਪ੍ਰਾਇਮਰੀ, ਮਿਡਲ ਤੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ।
ਇਸ ਤੋਂ ਇਲਾਵਾ ਉਸ ਨੇ ਦੋ ਆਨਲਾਈਨ ਡਿਗਰੀ ਵੀ ਪੂਰੀ ਕੀਤੀ। ਉਸ ਨੇ ਇਕ ਕਿਤਾਬ ਵੀ ਲਿਖੀ ਜਿਸ ਦਾ ਨਾਂਅ Don’t Give Up ਹੈ। ਆਧਰਾ ਫਿਲਹਾਲ ਐਕਸੀਕੋ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਮਹਿਲਾਵਾਂ ਦੀ ਸੂਚੀ 'ਚ ਸ਼ਾਮਿਲ ਹੈ।