Elderly Sikh: ਨਿਊਯਾਰਕ 'ਚ ਬਜ਼ੁਰਗ ਸਿੱਖ ਨੂੰ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ, ਮੇਅਰ ਨੇ ਭਾਈਚਾਰੇ ਅੱਗੇ ਲਾਈ ਗੁਹਾਰ
Elderly Sikh Jasmer Singh : ਜ਼ਖਮੀ ਹਾਲਤ ਵਿੱਚ ਉਹਨਾਂ ਨੂੰਕੁਈਨਜ਼ ਦੇ ਜਮਾਇਕਾ ਹਸਪਤਾਲ ਦੇ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਸਿਰ ਵਿੱਚ ਸੱਟ ਲੱਗਣ ਕਾਰਨ ਉਹਨਾਂ ਦੀ 20 ਅਕਤੂਬਰ ਨੂੰ ਮੌਤ ਹੋ ਗਈ। ਇਸ ਘਟਨਾ ਪ੍ਰਤੀ
Elderly Sikh Jasmer Singh - ਨਿਊਯਾਰਕ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਇਹ ਘਟਨਾ ਨਿਊਯਾਰਕ ਸਿਟੀ ਦੇ ਕੇਵ ਗਾਰਡਨ ਵਿੱਚ ਵਾਪਰੀ ਹੈ। ਦਰਅਸਲ ਪਿਛਲੇ ਹਫ਼ਤੇ 19 ਅਕਤੂਬਰ ਨੂੰ ਇੱਥੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ। ਇੱਕ ਵਿੱਚ ਬਜ਼ੁਰਗ ਸਿੱਖ ਜਸਮੇਰ ਸਿੰਘ ਜਿਹਨਾਂ ਦੀ ਉਮਰ 66 ਸਾਲ ਸੀ ਉਹ ਸਵਾਰ ਸਨ ਤਾਂ ਦੂਜੀ ਕਾਰ ਵਿੱਚ 30 ਸਾਲ ਦਾ ਨੌਜਵਾਨ ਗਿਲਬਰਟ ਔਗਸਟਿਨ ਸਵਾਰੀ ਸੀ।
ਹਾਦਸੇ ਦੌਰਾਨ ਦੋਵਾਂ ਕਾਰਾਂ ਮਾਮੂਲੀ ਰੂਪ ਵਿੱਚ ਨੁਕਸਾਨੀਆਂ ਗਈਆਂ ਸੀ ਪਰ ਇੱਕ ਟੱਕਰ ਕਾਰਨ ਗੁੱਸੇ ਵਿੱਚ ਆਏ 30 ਸਾਲਾ ਗਿਲਬਰਟ ਔਗਸਟਿਨ ਨੇ ਬਜ਼ੁਰਗ ਜਸਮੇਰ ਸਿੰਘ 'ਤੇ ਹਮਲਾ ਕਰ ਦਿੱਤਾ। ਬਜ਼ੁਰਗ ਸਿੱਖ 'ਤੇ ਲਗਾਤਾਰ ਮੁੱਕਿਆਂ ਨਾਲ ਵਾਰ ਕੀਤੇ ਗਏ। ਜਿਸ ਕਾਰਨ ਜਸਮੇਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ।
ਜ਼ਖਮੀ ਹਾਲਤ ਵਿੱਚ ਉਹਨਾਂ ਨੂੰਕੁਈਨਜ਼ ਦੇ ਜਮਾਇਕਾ ਹਸਪਤਾਲ ਦੇ ਮੈਡੀਕਲ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਸਿਰ ਵਿੱਚ ਸੱਟ ਲੱਗਣ ਕਾਰਨ ਉਹਨਾਂ ਦੀ 20 ਅਕਤੂਬਰ ਨੂੰ ਮੌਤ ਹੋ ਗਈ। ਇਸ ਘਟਨਾ ਪ੍ਰਤੀ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਦੁੱਖ ਜ਼ਾਹਰ ਕੀਤਾ ਹੈ।
ਮੇਅਰ ਨੇ ਟਵੀਟ ਕਰਦੇ ਹੋਏ ਕਿਹਾ ਕਿ ਜਸਮੇਰ ਸਿੰਘ ਨਿਊਯਾਰਕ ਸਿਟੀ ਨੂੰ "ਪਿਆਰ" ਕਰਦਾ ਸੀ ਅਤੇ "ਉਸਦੀ ਦੁਖਦਾਈ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਰੇ ਨਿਊਯਾਰਕ ਵਾਸੀਆਂ ਦੀ ਤਰਫੋਂ, ਮੈਂ ਚਾਹੁੰਦਾ ਹਾਂ ਕਿ ਸਾਡਾ ਸਿੱਖ ਭਾਈਚਾਰਾ ਇਹ ਜਾਣੇ ਕਿ ਅਸੀਂ ਉਹਨਾਂ ਦੇ ਨਾਲ ਹਾਂ, ਅਸੀਂ ਅਜਿਹੇ ਨਫ਼ਰਤੀ ਭਰੇ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਮੌਜੂਦਾ ਹਾਂ
ਨਿਊਯਾਰਕ-ਅਧਾਰਤ ਡੇਲੀ ਨਿਊਜ਼ ਮੁਤਾਬਕ ਗਿਲਬਰਟ ਔਗਸਟਿਨ ਨੂੰ 20 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ 'ਤੇ ਹੋਰ ਇਲਜ਼ਾਮਾਂ ਦੇ ਨਾਲ-ਨਾਲ ਕਤਲ ਅਤੇ ਹਮਲੇ ਦੇ ਦੋਸ਼ ਲਾਏ ਗਏ ਸਨ। ਪੁਲਿਸ ਨੇ ਦੱਸਿਆ ਕਿ ਜਸਮੇਰ ਸਿੰਘ ਅਤੇ ਔਗਸਟਿਨ 19 ਅਕਤੂਬਰ ਨੂੰ ਦੁਪਹਿਰ 12 ਵਜੇ ਦੇ ਕਰੀਬ ਕੇਵ ਗਾਰਡਨ ਵਿੱਚ ਹਿਲਸਾਈਡ ਐਵੇਨਿਊ ਨੇੜੇ ਵੈਨ ਵਿਕ ਐਕਸਪ੍ਰੈਸਵੇਅ 'ਤੇ ਟਕਰਾ ਗਏ ਸਨ ਅਤੇ ਦੋਵਾਂ ਕਾਰਾਂ 'ਤੇ ਡੈਂਟ ਅਤੇ ਸਕ੍ਰੈਚ ਆ ਗਏ ਸਨ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial