Europe: ਯੂਰਪ 'ਚ ਤਪਸ਼ ਦਾ ਕਹਿਰ, ਕਿਤੇ ਸਭ ਕੁਝ ਬਰਬਾਦ ਨਾ ਕਰ ਦੇਵੇ ਜਲਵਾਯੂ ਤਬਦੀਲੀ
ਤੇਜ਼ੀ ਨਾਲ ਹੋ ਰਹੀ ਜਲਵਾਯੂ ਤਬਦੀਲੀ ਪੂਰੀ ਦੁਨੀਆ ਲਈ ਖਤਰੇ ਦੀ ਘੰਟੀ ਹੈ। ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤੇਜ਼ੀ ਨਾਲ ਵਧ ਰਹੀ ਤਪਸ਼ ਦਾ ਸਭ ਤੋਂ ਵੱਧ ਖਤਰਾ ਯੂਰਪ ਨੂੰ ਹੈ।
Europe Fastest Warming Continent: ਤੇਜ਼ੀ ਨਾਲ ਹੋ ਰਹੀ ਜਲਵਾਯੂ ਤਬਦੀਲੀ ਪੂਰੀ ਦੁਨੀਆ ਲਈ ਖਤਰੇ ਦੀ ਘੰਟੀ ਹੈ। ਇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਤੇਜ਼ੀ ਨਾਲ ਵਧ ਰਹੀ ਤਪਸ਼ ਦਾ ਸਭ ਤੋਂ ਵੱਧ ਖਤਰਾ ਯੂਰਪ ਨੂੰ ਹੈ। ਇਸ ਲਈ ਸੰਯੁਕਤ ਰਾਸ਼ਟਰ (ਯੂਐਨ) ਦੇ ਵਿਸ਼ਵ ਮੌਸਮ ਸੰਗਠਨ (ਡਬਲਿਊਐਮਓ) ਤੇ ਯੂਰਪੀਅਨ ਯੂਨੀਅਨ ਦੀ ਜਲਵਾਯੂ ਏਜੰਸੀ ਕੌਪਰਨਿਕਸ ਨੇ ਇਸ ਬਾਰੇ ਰਿਪੋਰਟ ਪੇਸ਼ ਕਰਦਿਆਂ ਖਬਰਦਾਰ ਵੀ ਕੀਤਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਯੂਰਪ ਸਭ ਤੋਂ ਤੇਜ਼ੀ ਨਾਲ ਗਰਮ ਹੋਣ ਵਾਲਾ ਮਹਾਂਦੀਪ ਹੈ। ਇਸ ਦਾ ਤਾਪਮਾਨ ਆਲਮੀ ਔਸਤ ਨਾਲੋਂ ਲਗਪਗ ਦੁੱਗਣਾ ਵਧ ਰਿਹਾ ਹੈ। ਦੋ ਮੁੱਖ ਜਲਵਾਯੂ ਨਿਗਰਾਨੀ ਸੰਗਠਨਾਂ ਨੇ ਇਹ ਰਿਪੋਰਟ ਦਿੰਦਿਆਂ ਇਸ ਦੇ ਮਨੁੱਖੀ ਸਿਹਤ, ਗਲੇਸ਼ੀਅਰ ਪਿਘਲਣ ਤੇ ਆਰਥਿਕ ਸਰਗਰਮੀਆਂ ’ਤੇ ਅਸਰ ਦੇ ਨਤੀਜਿਆਂ ਦੀ ਚਿਤਾਵਨੀ ਦਿੱਤੀ ਹੈ।
ਡਬਲਿਊਐਮਓ ਤੇ ਕੌਪਰਨਿਕਸ ਨੇ ਸਾਂਝੀ ਰਿਪੋਰਟ ’ਚ ਕਿਹਾ ਕਿ ਮਹਾਂਦੀਪ ਕੋਲ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦੇ ਜਵਾਬ ’ਚ ਪੌਣ, ਸੂਰਜੀ ਤੇ ਨਵਿਆਉਣਯੋਗ ਸਰੋਤਾਂ ਦਾ ਬਦਲ ਅਪਣਾਉਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਟੀਚਾਬੱਧ ਰਣਨੀਤੀ ਵਿਕਸਿਤ ਕਰਨ ਦਾ ਮੌਕਾ ਹੈ।
ਏਜੰਸੀਆਂ ਨੇ ਪਿਛਲੇ ਸਾਲ ਦੀ ਯੂਰਪੀ ਜਲਵਾਯੂ ਸਥਿਤੀ ਰਿਪੋਰਟ ’ਚ ਕਿਹਾ ਹੈ ਕਿ ਮਹਾਂਦੀਪ ਨੇ ਪਿਛਲੇ ਸਾਲ ਆਪਣੀ 43 ਫ਼ੀਸਦ ਬਿਜਲੀ ਨਵਿਆਉਣਯੋਗ ਸਰੋਤਾਂ ਤੋਂ ਪ੍ਰਾਪਤ ਕੀਤੀ ਜੋ ਉਸ ਤੋਂ ਪਿਛਲੇ ਸਾਲ ਦੀ ਤੁਲਨਾ ’ਚ 36 ਫ਼ੀਸਦ ਵੱਧ ਸੀ। ਯੂਰਪ ’ਚ ਲਗਾਤਾਰ ਦੂਜੇ ਸਾਲ ਪਥਰਾਟ ਈਂਧਣ ਦੇ ਮੁਕਾਬਲੇ ਨਵਿਆਉਣਯੋਗ ਸਰੋਤਾਂ ’ਤੇ ਵੱਧ ਊਰਜਾ ਪੈਦਾ ਹੋਈ ਹੈ।
ਰਿਪੋਰਟ ਮੁਤਾਬਕ ਤਾਜ਼ਾ ਪੰਜ ਸਾਲਾ ਔਸਤ ਮੁਤਾਬਕ ਯੂਰਪ ’ਚ ਤਾਪਮਾਨ ਹੁਣ ਪਹਿਲੇ ਉਦਯੋਗਿਕ ਪੱਧਰਾਂ ਤੋਂ 2.3 ਡਿਗਰੀ ਸੈਲਸੀਅਸ (4.1 ਫਾਰਨਹੀਟ) ਵੱਧ ਚੱਲ ਰਿਹਾ ਹੈ ਜੋ ਆਲਮੀ ਪੱਧਰ ਨਾਲੋਂ 1.3 ਡਿਗਰੀ ਸੈਲਸੀਅਸ ਵੱਧ ਹੈ। ਪੈਰਿਸ ਜਲਵਾਯੂ ਸਮਝੌਤੇ ਮੁਤਾਬਕ ਆਲਮੀ ਤਪਸ਼ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕਰਨ ਦੇ ਟੀਚਿਆਂ ਤੋਂ ਮਾਮੂਲੀ ਘੱਟ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।