ਇਵਾਂਕਾ ਟਰੰਪ ਨੂੰ ਆਈ ਮੋਦੀ ਦੀ ਯਾਦ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂ
ਇਵਾਂਕਾ ਨੇ ਜਿਹੜੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਉਹ ਹੈਦਰਾਬਾਦ 'ਚ ਗਲੋਬਲ ਐਂਟਰਪ੍ਰਿਨਿਓਰਸ਼ਿਪ ਸਮਿਟ 'ਚ ਕਲਿੱਕ ਕੀਤੀਆਂ ਗਈਆਂ ਸਨ।
ਅਮਰੀਕਾ: ਰਾਸ਼ਟਰਪਤੀ ਡੌਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਦਰਅਸਲ ਸਾਲ, 2017 'ਚ ਹੋਏ ਗਲੋਬਲ ਐਂਟਰਪ੍ਰਿਨਿਓਰਸ਼ਿਪ ਸਮਿਟ ਨੂੰ ਅੱਜ ਤਿੰਨ ਸਾਲ ਮੁਕੰਮਲ ਹੋ ਗਏ ਹਨ। ਜਿਸ 'ਚ ਹਿੱਸਾ ਲੈਣ ਲਈ ਉਹ ਭਾਰਤ ਆਈ ਸੀ। ਉਨ੍ਹਾਂ ਇਸ ਮੌਕੇ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੰਚ ਸਾਂਝਾ ਕੀਤਾ ਸੀ। ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਤਸਵੀਰ ਸ਼ੇਅਰ ਕਰਦਿਆਂ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਦਾ ਜ਼ਿਕਰ ਕੀਤਾ ਹੈ।
ਉਨ੍ਹਾਂ ਤਸਵੀਰਾਂ ਦੇ ਨਾਲ ਕੈਪਸ਼ਨ ਵੀ ਲਿਖਿਆ, 'ਜਦੋਂ ਤਕ ਦੁਨੀਆਂ ਭਰ 'ਚ ਕੋਰੋਨਾ ਦੇ ਖਿਲਾਫ ਜੰਗ ਜਾਰੀ ਹੈ ਸਾਡੇ ਦੇਸ਼ਾਂ ਦੀ ਸੁਰੱਖਿਆ ਨੂੰ ਲੈਕੇ ਆਰਥਿਕ ਸਟੇਬਿਲਿਟੀ ਨੂੰ ਬਣਾਈ ਰੱਖਣ 'ਚ ਇਹ ਦੋਸਤੀ ਪਹਿਲਾਂ ਤੋਂ ਵੀ ਜ਼ਿਆਦਾ ਮਹੱਤਵਪੂਰਨ ਹੈ।' ਭਾਰਤ ਤੇ ਅਮਰੀਕਾ ਦੇ ਵਿਚ ਸਿਆਸੀ ਰਿਸ਼ਤੇ ਉਦੋਂ ਤੋਂ ਹੋਰ ਬਿਹਤਰ ਹੋਏ ਹਨ ਜਦੋਂ ਡੋਨਾਲਡ ਟਰੰਪ ਨੇ ਭਾਰਤ ਦਾ ਦੌਰਾ ਕਰ ਨਮਸਤੇ ਟਰੰਪ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸੀ।
View this post on Instagram
ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਕੀਤੀ ਸੀ ਤਾਰੀਫ
ਇਵਾਂਕਾ ਨੇ ਜਿਹੜੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਉਹ ਹੈਦਰਾਬਾਦ 'ਚ ਗਲੋਬਲ ਐਂਟਰਪ੍ਰਿਨਿਓਰਸ਼ਿਪ ਸਮਿਟ 'ਚ ਕਲਿੱਕ ਕੀਤੀਆਂ ਗਈਆਂ ਸਨ। ਰਾਸ਼ਟਰਪਤੀ ਟਰੰਪ ਦੀ ਸਲਾਹਕਾਰ ਇਵਾਂਕਾ ਟਰੰਪ ਨੇ ਭਾਰਤ ਯਾਤਰਾ ਦੌਰਾਨ ਮੋਜੀ ਦੀ ਬੇਹੱਦ ਤਾਰੀਫ ਕੀਤੀ ਸੀ। ਉਨ੍ਹਾਂ ਭਾਰਤ 'ਚ ਖਾਸ ਬਦਲਾਅ ਦੇ ਵਾਅਦੇ ਨੂੰ ਲੈਕੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ ਸੀ।
ਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ